17 ਸੂਬਿਆਂ ਨੇ ਟਰੰਪ ਪ੍ਰਸ਼ਾਸਨ ਵਿਰੁਧ ਮੁਕੱਦਮਾ ਦਰਜ ਕਰਵਾਇਆ
Published : Jun 28, 2018, 2:18 pm IST
Updated : Jun 28, 2018, 2:18 pm IST
SHARE ARTICLE
Donlad Trump
Donlad Trump

ਅਮਰੀਕਾ 'ਚ ਵਾਸ਼ਿੰਗਟਨ, ਨਿਊਯਾਰਕ, ਕੈਲੇਫ਼ੋਰਨੀਆ ਸਮੇਤ 17 ਸੂਬਿਆਂ ਨੇ ਪ੍ਰਵਾਸੀ ਪਰਵਾਰਾਂ ਨੂੰ ਸਰਹੱਦ 'ਤੇ ਵੱਖ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ....

ਨਿਊਯਾਰਕ, ਅਮਰੀਕਾ 'ਚ ਵਾਸ਼ਿੰਗਟਨ, ਨਿਊਯਾਰਕ, ਕੈਲੇਫ਼ੋਰਨੀਆ ਸਮੇਤ 17 ਸੂਬਿਆਂ ਨੇ ਪ੍ਰਵਾਸੀ ਪਰਵਾਰਾਂ ਨੂੰ ਸਰਹੱਦ 'ਤੇ ਵੱਖ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦਿਆਂ ਡੋਨਾਲਡ ਟਰੰਪ ਪ੍ਰਸ਼ਾਸਨ ਵਿਰੁਧ ਮੁਕੱਦਮਾ ਦਰਜ ਕਰਵਾਇਆ ਹੈ। ਇਨ੍ਹਾਂ ਪਰਵਾਰਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ 'ਤੇ ਵੱਖ ਕਰ ਦਿਤਾ ਗਿਆ ਸੀ।

ਕੈਲੇਫ਼ੋਰਨੀਆ 'ਚ ਇਕ ਸੰਘੀ ਅਦਾਲਤ ਨੇ ਇਕ ਵਖਰੇ ਪਰ ਅਜਿਹੇ ਹੀ ਇਕ ਮੁਕੱਦਮੇ 'ਤੇ ਹੁਕਮ ਦਿਤਾ ਹੈ। ਸੈਨ ਡਿਆਗੋ 'ਚ ਅਮਰੀਕੀ ਜ਼ਿਲ੍ਹਾ ਜੱਜ ਡਾਨਾ ਸਾਬ੍ਰੋ ਨੇ ਸਰਹੱਦ ਦੇ ਅਧਿਕਾਰੀਆਂ ਨੂੰ ਹੁਕਮ ਦਿਤਾ ਹੈ ਕਿ ਉਹ ਮੰਗਲਵਾਰ ਦੇ ਹੁਕਮ ਮੁਤਾਬਕ 30 ਦਿਨਾਂ ਦੇ ਅੰਦਰ ਬੱਚਿਆਂ ਨੂੰ ਉਨ੍ਹਾਂ ਦੇ ਪਰਵਾਰ ਨਾਲ ਮਿਲਾਉਣ ਅਤੇ ਜੇ ਬੱਚਿਆਂ ਦੀ ਉਮਰ 5 ਸਾਲ ਤੋਂ ਘੱਟ ਹੈ ਤਾਂ 14 ਦਿਨਾਂ ਦੇ ਅੰਦਰ ਬੱਚਿਆਂ ਨੂੰ ਉਨ੍ਹਾਂ ਦੇ ਪਰਵਾਰਾਂ ਨਾਲ ਮਿਲਾਇਆ ਜਾਵੇ।

ਜੱਜ ਨੇ ਪਰਵਾਰਾਂ ਨੂੰ ਵੱਖ ਕਰਨ 'ਤੇ ਦੇਸ਼ ਪਧਰੀ ਹੁਕਮ ਵੀ ਦਿਤਾ ਹੈ। ਅਜੇ ਇਹ ਸਪਸ਼ਟ ਨਹੀਂ ਹੈ ਕਿ ਸੰਘੀ ਅਦਾਲਤ ਦਾ ਇਹ ਹੁਕਮ ਸੂਬਿਆਂ ਦੇ ਮੁਕੱਦਮੇ 'ਤੇ ਕਿਵੇਂ ਪ੍ਰਭਾਵ ਪਾਵੇਗਾ। ਨਿਊਜਰਸੀ ਦੇ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੇ ਈ-ਮੇਲ 'ਚ ਲਿਖਿਆ ਕਿ ਪਰਵਾਰਾਂ ਨੂੰ ਵੱਖ ਕਰਨ ਵਾਲੀ ਪ੍ਰਸ਼ਾਸਨ ਦੀ ਨੀਤੀ ਯਕੀਨੀ ਤੌਰ 'ਤੇ ਬੇਰਹਿਮੀ ਵਾਲੀ ਹੈ।

ਮੁਕੱਦਮਾ ਦਰਜ ਕਰਵਾਉਣ ਵਾਲੇ ਸੂਬਿਆਂ 'ਚ ਮੈਸੇਚੁਸੇਟਸ, ਕੈਲੇਫ਼ੋਰਨੀਆ, ਡੇਲਾਵੇਅਰ, ਆਯੋਵਾ, ਇਲਿਨੋਇਸ, ਮੈਰੀਲੈਂਡ, ਮਿਨੀਸੋਟਾ, ਨਿਊਜਰਸੀ, ਨਿਊ ਮੈਕਸੀਕੋ, ਨਿਊਯਾਰਕ, ਉਤਰੀ ਕੈਰੋਲੀਨਾ, ਉਰੇਗਨ, ਪੈਨਸਿਲਵੇਨੀਆ, ਰੋਡ ਆਈਲੈਂਡ, ਵਰਮੋਂਟ, ਵਰਜ਼ੀਨੀਆ ਅਤੇ ਵਾਸ਼ਿੰਗਟਨ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਨੇ ਅਮਰੀਕੀ ਸਰਹੱਦ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਆਉਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਜ਼ਬਰਦਸਤੀ ਵੱਖ ਕਰਨ ਦਾ ਫ਼ੈਸਲਾ ਲਿਆ ਸੀ। ਕਾਫੀ ਵਿਰੋਧ ਹੋਣ ਮਗਰੋਂ ਟਰੰਪ ਪ੍ਰਸ਼ਾਸਨ ਨੇ ਇਸ ਕਾਨੂੰਨ ਨੂੰ ਖ਼ਤਮ ਕਰ ਦਿਤਾ ਹੈ, ਪਰ ਅਜੇ ਵੀ ਕਈ ਮਾਪੇ ਅਪਣੇ ਬੱਚਿਆਂ ਨੂੰ ਨਹੀਂ ਮਿਲ ਸਕੇ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement