
2021 ਦੀ ਮਰਦਮਸ਼ੁਮਾਰੀ 'ਚ ਹੋਈ ਪੁਸ਼ਟੀ
ਆਸਟ੍ਰੇਲੀਆ : ਪੰਜਾਬੀ ਭਾਸ਼ਾ ਦੇਸ਼ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਤੇਜ਼ੀ ਨਾਲ ਜੜ੍ਹਾਂ ਮਜ਼ਬੂਤ ਕਰ ਰਹੀ ਹੈ। ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ 'ਚ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਸਭ ਤੋਂ ਵੱਧ ਹਰਮਨ ਪਿਆਰੀ ਭਾਸ਼ਾ ਬਣ ਗਈ ਹੈ। ਇਹ ਖੁਲਾਸਾ 2021 ਦੀ ਮਰਦਮਸ਼ੁਮਾਰੀ ਵਿਚ ਹੋਇਆ ਹੈ।
Punjabi Language
ਦੱਸ ਦੇਈਏ ਕਿ ਇਸ ਮਰਦਮਸ਼ੁਮਾਰੀ ਅਨੁਸਾਰ 239,000 ਤੋਂ ਵੱਧ ਲੋਕ ਹਨ ਜੋ ਘਰ ਵਿੱਚ ਪੰਜਾਬੀ ਬੋਲਣ ਨੂੰ ਤਰਜੀਹ ਦਿੰਦੇ ਹਨ ਦੀ ਵਰਤੋਂ ਕਰਦੇ ਹਨ। ਇਹ ਅੰਕੜਾ 2016 ਤੋਂ 80 ਫ਼ੀਸਦੀ ਵੱਧ ਹੈ। ਦੱਸ ਦੇਈਏ ਕਿ ਆਸਟ੍ਰੇਲੀਆ ਵਿਚ ਭਾਸ਼ਾਈ ਵਿਭਿੰਨਤਾ ਵਧ ਰਹੀ ਹੈ ਕਿਉਂਕਿ ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਦੂਜਿਆਂ ਭਾਸ਼ਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 2016 ਤੋਂ ਤਕਰੀਬਨ 800,000 ਵਧ ਕੇ 5.5 ਮਿਲੀਅਨ (5,663,709) ਹੋ ਗਈ ਹੈ।
punjabi language
ਇਸ ਭਾਸ਼ਾਈ ਵਿਭਿੰਤਾ ਦਾ ਸਭ ਤੋਂ ਵੱਧ ਲਾਭ ਪੰਜਾਬੀ ਭਾਈਚਾਰੇ ਨੂੰ ਹੋਇਆ ਹੈ ਅਤੇ ਹੁਣ ਪੰਜਾਬੀ ਵਲ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੁਆਰਾ ਜਾਰੀ ਜਨਗਣਨਾ 2021 ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਪਿਛਲੇ ਪੰਜ ਸਾਲਾਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 80 ਪ੍ਰਤੀਸ਼ਤ ਵਧ ਕੇ 239,000 ਤੋਂ ਵੱਧ ਹੋ ਗਈ ਹੈ। ਮਰਦਮਸ਼ੁਮਾਰੀ ਇੱਕ ਰਾਸ਼ਟਰੀ ਘਰੇਲੂ ਪ੍ਰਸ਼ਨਾਵਲੀ ਹੈ ਜੋ ਆਸਟ੍ਰੇਲੀਆਈ ਅਧਿਕਾਰੀਆਂ ਦੁਆਰਾ ਪੰਜ ਸਾਲਾਂ ਵਿੱਚ ਕੀਤੀ ਜਾਂਦੀ ਹੈ।