ਯੂਕਰਨ ਦੇ ਰੇਸਤਰਾਂ ’ਤੇ ਡਿੱਗੀ ਰੂਸੀ ਮਿਜ਼ਾਈਲ, 10 ਮੌਤਾਂ

By : KOMALJEET

Published : Jun 28, 2023, 7:37 pm IST
Updated : Jun 28, 2023, 7:37 pm IST
SHARE ARTICLE
representational
representational

ਮਰਨ ਵਾਲਿਆਂ ’ਚ ਬੱਚੇ ਵੀ ਸ਼ਾਮਲ, ਦਰਜਨਾਂ ਜ਼ਖ਼ਮੀ, ਮਲਬੇ ’ਚ ਹੋਰ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ


ਕੀਵ: ਪੂਰਬੀ ਯੂਕਰੇਨ ਦੇ ਕ੍ਰਾਮਾਟੋਰਸਕ ਸ਼ਹਿਰ ’ਚ ਇਕ ਰੇਸਤਰਾਂ ਅਤੇ ਦੁਕਾਨਾਂ ਦਾ ਇਲਾਕੇ ’ਚ ਰੂਸੀ ਮਿਜ਼ਾਈਲ ਡਿੱਗਣ ਨਾਲ 17 ਵਰ੍ਹਿਆਂ ਦੀ ਬੱਚੀ ਅਤੇ 14 ਸਾਲਾਂ ਦੀਆਂ ਜੁੜਵਾਂ ਭੈਣਾਂ ਸਮੇਤ ਘੱਟ ਤੋਂ ਘੱਟ 10 ਜਣਿਆਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ। 

ਗਵਰਨਰ ਪਾਵਲੋ ਕਿਰਿਲੇਂਕੋ ਨੇ ਦੇਸ਼ ਦੇ ਸਰਕਾਰੀ ਟੀ.ਵੀ. ਚੈਨਲ ’ਤੇ ਦਸਿਆ ਕਿ ਮੰਗਲਵਾਰ ਸ਼ਾਮ ਨੂੰ ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਰੇਸਤਰਾਂ ਦੇ ਅੰਦਰ ਲੋਕਾਂ ਦੀ ਭੀੜ ਸੀ। ਕਈ ਲੋਕ ਮਲਬੇ ’ਚ ਫਸੇ ਹੋ ਸਕਦੇ ਹਨ ਅਤੇ ਬਚਾਅ ਮੁਹਿੰਮ ਜਾਰੀ ਹੈ। ਇਕ ਚਸ਼ਮਦੀਦ ਨੇ ਦਸਿਆ ਕਿ ਉਸ ਨੇ ‘‘ਮਰੇ ਹੋਏ ਲੋਕਾਂ, ਚੀਕਦੇ ਲੋਕ, ਰੋਂਦੇ ਲੋਕ ਅਤੇ ਭਾਰੀ ਹਫੜਾ-ਦਫੜੀ’’ ਵੇਖੀ।

ਇਹ ਵੀ ਪੜ੍ਹੋ:  ਨਰਮੇ ਦੇ ਬੀਜਾਂ ਦੀ 3.23 ਕਰੋੜ ਰੁਪਏ ਦੀ ਸਬਸਿਡੀ 17 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਸਿੱਧੀ ਭੇਜੀ

ਇਕ ਬਿਆਨ ’ਚ ਯੂਕਰੇਨੀ ਪ੍ਰਸੀਕਿਊਟਰ ਜਨਰਲ ਦੇ ਦਫ਼ਤਰ ਨੇ ਕਿਹਾ ਕਿ ਮ੍ਰਿਤਕਾਂ ’ਚ ਇਕ 17 ਸਾਲਾਂ ਦੀ ਬੱਚੀ ਅਤੇ 14 ਸਾਲਾਂ ਦੀਆਂ ਜੁੜਵਾਂ ਭੈਣਾਂ ਵੀ ਸ਼ਾਮਲ ਹੈ ਅਤੇ ਘੱਟ ਤੋਂ ਘੱਟ 42 ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿਤੀ ਹੈ ਕਿ ਇਹ ਸੰਭਵ ਹੈ ਕਿ ਮਲਬੇ ਹੇਠਾਂ ਹੋਰ ਵੀ ਲੋਕ ਫਸੇ ਹੋਣ। ਮਲਬਾ ਅਜੇ ਵੀ ਹਟਾਇਆ ਜਾ ਰਿਹਾ ਹੈ। 

ਕਿਰਿਲੇਂਕੋ ਨੇ ਯੂਕਰੇਨੀ ਟੈਲੀਵਿਜ਼ਨ ਨੂੰ ਦਸਿਆ ਕਿ ਇਹ ਸ਼ਹਿਰ ਦਾ ਕੇਂਦਰ ਹੈ। ਇਹ ਜਨਤਕ ਖਾਣ-ਪੀਣ ਦੀ ਥਾਂ ਸੀ ਜਿੱਥੇ ਲੋਕਾਂ ਦੀ ਭੀੜ ਰਹਿੰਦੀ ਸੀ। ਵਾਇਟ ਹਾਊਸ ਨੇ ਯੂਕਰੇਨ ’ਤੇ ‘ਬੇਦਰਦ ਹਮਲਿਆਂ’ ਲਈ ਰੂਸ ਦੀ ਨਿੰਦਾ ਕੀਤੀ ਹੈ। 

SHARE ARTICLE

ਏਜੰਸੀ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement