ਪਾਕਿਸਤਾਨ 'ਚ ਹਿੰਦੂ ਨਬਾਲਗਾਂ 'ਤੇ ਅੱਤਿਆਚਾਰ ਜਾਰੀ, ਇਕ ਹਫ਼ਤੇ ਵਿਚ 3 ਲੜਕੀਆਂ ਅਗਵਾ

By : GAGANDEEP

Published : Sep 28, 2023, 12:19 pm IST
Updated : Sep 28, 2023, 4:03 pm IST
SHARE ARTICLE
photo
photo

ਧਰਮ ਪਰਿਵਰਤਨ ਕਰਵਾ ਕੇ ਕਰਵਾਇਆ ਵਿਆਹ

 

ਇਸਲਾਮਾਬਾਦ: ਪਾਕਿਸਤਾਨ 'ਚ ਘੱਟ ਗਿਣਤੀਆਂ 'ਤੇ ਅੱਤਿਆਚਾਰ ਜਾਰੀ ਹਨ। ਪਿਛਲੇ ਕੁਝ ਮਹੀਨਿਆਂ ਤੋਂ ਚਰਚਾਂ ਅਤੇ ਅਹਿਮਦੀਆ ਮਸਜਿਦਾਂ ਨੂੰ ਢਾਹਿਆ ਅਤੇ ਸਾੜਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਦਾ ਸਿਲਸਿਲਾ ਵੀ ਜਾਰੀ ਹੈ। ਇਸਲਾਮ ਕਬੂਲ ਕਰਨ ਤੋਂ ਬਾਅਦ ਲੜਕੀਆਂ ਨੂੰ ਪਰਿਵਾਰ ਦੀ ਮਰਜ਼ੀ ਤੋਂ ਬਿਨਾਂ ਵਿਆਹ ਕਰਨ ਲਈ ਵੀ ਮਜਬੂਰ ਕੀਤਾ ਜਾ ਰਿਹਾ ਹੈ। ਇੱਕ ਹਫ਼ਤੇ ਦੇ ਅੰਦਰ, ਸਿੰਧ, ਪਾਕਿਸਤਾਨ ਵਿੱਚ ਨਾਬਾਲਗ ਲੜਕੀਆਂ (ਉਮਰ 13 ਤੋਂ 16 ਸਾਲ) ਨੂੰ ਅਗਵਾ ਕਰਨ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਨ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। 12 ਸਾਲ ਦੀ ਲੜਕੀ ਸਮੇਤ ਦੋ ਦਾ ਵਿਆਹ (ਨਿਕਾਹ) ਵੀ ਕਰਵਾਇਆ ਗਿਆ। ਤਿੰਨਾਂ ਮਾਮਲਿਆਂ ਵਿੱਚ ਪਾਕਿਸਤਾਨ ਪੁਲਿਸ ਨੇ ਪਰਿਵਾਰ ਅਤੇ ਘੱਟ ਗਿਣਤੀ ਭਾਈਚਾਰੇ ਦੇ ਦਬਾਅ ਤੋਂ ਬਾਅਦ ਕੇਸ ਦਰਜ ਕੀਤੇ, ਪਰ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ: 371 ਦਿਨਾਂ ਬਾਅਦ ਪੁਲਾੜ ਤੋਂ ਵਾਪਸ ਪਰਤਿਆ ਅਮਰੀਕੀ ਪੁਲਾੜ ਯਾਤਰੀ ਫਰੈਂਕ ਰੂਬੀਓ 

ਪਾਕਿਸਤਾਨ ਦੇ ਸਿੰਧੀ ਪੀਰ ਸੂਫੀ ਗੁਰੂ ਲਲਨ ਸ਼ਾਹ ਦੀ ਹਿੰਦੂ ਲੜਕੀ ਅਕਸਾ ਚੰਦੀਓ ਲਾਪਤਾ ਹੋ ਗਈ ਸੀ। ਅਕਸ਼ਾ ਸਿਰਫ 16 ਸਾਲ ਦੀ ਹੈ। ਅਕਸਾ ਦਾ ਪਰਿਵਾਰ ਸਿੰਧ ਵਿੱਚ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਪ੍ਰਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਅਕਸਾ ਵੀ ਆਪਣੇ ਮਾਪਿਆਂ ਨਾਲ ਲੋਕਾਂ ਦੇ ਘਰਾਂ ਵਿਚ ਕੰਮ ਕਰਕੇ ਆਪਣੇ ਮਾਪਿਆਂ ਦਾ ਹੱਥ ਵਟਾਉਂਦੀ ਹੈ।

ਇਹ ਵੀ ਪੜ੍ਹੋ:  ਇਸ ਦੁਸਹਿਰੇ ਦੇ ਤਿਉਹਾਰ ਨੂੰ ਕਾਮੇਡੀ, ਹਸੀ-ਮਜ਼ਾਕ ਤੇ ਠਹਾਕਿਆ ਦੇ ਨਾਲ ਭਰਨ ਲਈ ਪੇਸ਼ ਹੋਣ ਜਾ ਰਹੀ ਫਿਲਮ "ਮੌਜਾਂ ਹੀ ਮੌਜਾਂ"  

ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਅਗਵਾ ਕਰ ਲਿਆ ਗਿਆ ਹੈ ਅਤੇ ਹੁਣ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾਵੇਗਾ ਤਾਂ ਕਿ ਉਸ ਦਾ ਵਿਆਹ ਮੁਸਲਿਮ ਪਰਿਵਾਰ ਵਿੱਚ ਹੋ ਸਕੇ। ਇਸ ਮਾਮਲੇ ਵਿੱਚ ਕਰਾਚੀ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ, ਪਰ ਪੁਲਿਸ ਅਜੇ ਤੱਕ ਉਸਨੂੰ ਬਰਾਮਦ ਨਹੀਂ ਕਰ ਸਕੀ ਹੈ।

ਇੱਕ ਤਾਜ਼ਾ ਘਟਨਾ ਵਿੱਚ ਦੋ ਨਾਬਾਲਗ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਉਨ੍ਹਾਂ ਦਾ ਧਰਮ ਪਰਿਵਰਤਨ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਕੁੜੀਆਂ ਦਾ ਹੁਣ ਮੁਸਲਿਮ ਮਰਦਾਂ ਨਾਲ ਵਿਆਹ ਹੋ ਗਿਆ ਹੈ। ਇਨ੍ਹਾਂ 'ਚੋਂ ਇਕ ਮੀਰਪੁਰ ਖਾਸ ਦੀ ਰਾਣੀ ਹੈ, ਜਿਸ ਦੀ ਉਮਰ ਸਿਰਫ 15 ਸਾਲ ਹੈ। ਜਦੋਂ ਕਿ ਤੀਜੀ ਲੜਕੀ ਦੀ ਉਮਰ ਮਹਿਜ਼ 12 ਸਾਲ ਹੈ। ਡਡਲੀ ਉਮਰਕੋਟ ਸਿੰਧ ਦੀ ਰਹਿਣ ਵਾਲੀ ਹੈ। ਇੱਕ ਹਫ਼ਤੇ ਤੋਂ ਉਨ੍ਹਾਂ ਦੇ ਪਰਿਵਾਰ ਲੜਕੀਆਂ ਨੂੰ ਵਾਪਸ ਲਿਆਉਣ ਲਈ ਥਾਣਿਆਂ ਦੇ ਗੇੜੇ ਮਾਰ ਰਹੇ ਹਨ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਪਾਕਿਸਤਾਨ ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਕੁੜੀਆਂ ਨੇ ਧਰਮ ਪਰਿਵਰਤਨ ਕਰ ਲਿਆ ਹੈ, ਇਸ ਲਈ ਉਹ ਕੁਝ ਨਹੀਂ ਕਰ ਸਕਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Today Punjab News: ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੜ੍ਹਦੇ ਪਾਠੀ ’ਤੇ ਹਮ*ਲਾ, ਗੁਰੂਘਰ ਅੰਦਰ ਨੰ*ਗਾ ਹੋਇਆ ਵਿਅਕਤੀ

06 Dec 2023 5:35 PM

Sukhdev Singh Gogamedi Today News : Sukhdev Gogamedi ਦੇ ਕ+ਤਲ ਕਾਰਨ Rajasthan ਬੰਦ ਦਾ ਐਲਾਨ

06 Dec 2023 4:49 PM

'SGPC spent 94 lakhs for rape, did they spend that much money for Bandi Singh?'

06 Dec 2023 4:22 PM

Today Mohali News: Mustang 'ਤੇ ਰੱਖ ਚਲਾਈ ਆਤਿਸ਼ਬਾਜ਼ੀ! ਦੇਖੋ ਇੱਕ Video ਨੇ ਨੌਜਵਾਨ ਨੂੰ ਪਹੁੰਚਾ ਦਿੱਤਾ ਥਾਣੇ....

06 Dec 2023 3:08 PM

ਜੇ ਜਿਊਣਾ ਚਾਹੁੰਦੇ ਹੋ ਤਾਂ ਇਹ 5 ਚੀਜ਼ਾਂ ਛੱਡ ਦਿਓ, ਪੈਕੇਟ ਫੂਡ ਦੇ ਰਿਹਾ ਮੌਤ ਨੂੰ ਸੱਦਾ! ਕੋਰੋਨਾ ਟੀਕੇ ਕਾਰਨ...

06 Dec 2023 2:52 PM