
ਦੱਖਣੀ ਅਮਰੀਕੀ ਦੇਸ਼ ਵਿੱਚ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ
ਪੇਰੂ : ਦੱਖਣੀ ਅਮਰੀਕੀ ਦੇਸ਼ ਵਿੱਚ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ, ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਉਸ ਵਿਚ ਇਮਾਰਤਾਂ ਹਿੱਲਦੀਆਂ ਦਿਖਾਈ ਦੇ ਰਹੀਆਂ ਹਨ।
Earthquake
ਯੂਰਪੀਅਨ-ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਨੇ ਕਿਹਾ ਕਿ ਭੂਚਾਲ ਦਾ ਕੇਂਦਰ ਬਰਾਂਕਾ ਤੋਂ ਲਗਭਗ 28 ਮੀਲ ਉੱਤਰ ਵਿੱਚ ਹੈ ਅਤੇ 80 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਭੂਚਾਲ ਦੌਰਾਨ ਲਈਆਂ ਗਈਆਂ ਵੀਡੀਉਜ਼ ਵਿੱਚ ਇਮਾਰਤਾਂ ਦੇ ਹਿੱਲਣ ਅਤੇ ਇੱਟਾਂ ਡਿੱਗਣ ਦੇ ਨਾਲ ਧੂੜ ਉੱਡਦੀ ਦਿਖਾਈ ਦਿੰਦੀ ਹੈ।
Earthquake
ਜਾਣਕਾਰੀ ਅਨੁਸਾਰ ਭੂਚਾਲ ਨੂੰ ਗੁਆਂਢੀ ਇਕੁਆਡੋਰ ਵਿਚ ਰਹਿਣ ਵਾਲੇ ਲੋਕਾਂ ਦੁਆਰਾ ਮਹਿਸੂਸ ਕੀਤਾ ਗਿਆ ਸੀ । ਜਿਨ੍ਹਾਂ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ ਦੱਸ ਦੇਈਏ ਕਿ ਇਹ ਝਟਕੇ ਲਗਭਗ 57 ਸਕਿੰਟਾਂ ਤੱਕ ਮਸੂਸ ਕੀਤੇ ਗਏ।