ਕੈਨੇਡਾ ਬੈਠੇ ਗੈਂਗਸਟਰਾਂ ਨੇ ਪੰਜਾਬ ਦੇ ਮੱਥੇ ਲਾਇਆ ਕਲੰਕ, ਵੇਖੋ 7 ਖ਼ਤਰਨਾਕ ਗੈਂਗਸਟਰਾਂ ਦੀ ਕ੍ਰਾਈਮ ਕੁੰਡਲੀ
Published : Nov 28, 2022, 3:11 pm IST
Updated : Nov 28, 2022, 3:44 pm IST
SHARE ARTICLE
representative
representative

ਵਿਦੇਸ਼ੀ ਧਰਤੀ ਤੋਂ ਗੈਂਗਸਟਰ ਕਿਵੇਂ ਚਲਾਉਂਦੇ ਨੇ Underworld? ਜਾਣੋ ਪੂਰੀ ਹਕੀਕਤ 

ਮੋਹਾਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਗੈਂਗਸਟਰ ਕਾਫੀ ਚਰਚਾ 'ਚ ਹਨ। ਇਸ ਦੇ ਨਾਲ ਹੀ ਚਰਚਾ ਉਨ੍ਹਾਂ ਗੈਂਗਸਟਰਾਂ ਦੀ ਵੀ ਹੋ ਰਹੀ ਹੈ ਜੋ ਵਿਦੇਸ਼ਾਂ 'ਚ ਬੈਠ ਕੇ ਪੰਜਾਬ ਅੰਦਰ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ  ਹਨ। ਜੇਕਰ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡਾ 'ਚ ਇੱਕ ਵੱਡਾ ਹਿੱਸਾ ਪੰਜਾਬੀਆਂ ਦਾ ਹੈ ਜੋ ਵੱਖ-ਵੱਖ ਕੰਮਾਂ ਦੇ ਸਬੰਧ 'ਚ ਕੈਨੇਡਾ ਵਿੱਚ ਵਸ ਰਿਹਾ ਹੈ। ਕੰਮ ਦੇ ਨਾਲ-ਨਾਲ ਵੱਡੀ ਗਿਣਤੀ 'ਚ ਪੰਜਾਬੀ ਗੈਂਗਇਜ਼ਮ ਦੀ ਦੁਨੀਆ 'ਚ ਵੀ ਸ਼ਾਮਿਲ ਹਨ। ਇਕੱਲੇ ਕੈਨੇਡਾ 'ਚ ਪੰਜਾਬੀ ਗੈਂਗਸਟਰ ਦੇਸ਼ 'ਚ ਅਪਰਾਧਾਂ ਲਈ ਜ਼ਿੰਮੇਵਾਰ ਟਾਪ-3 ਗੁੱਟਾਂ 'ਚ ਆਉਂਦੇ ਹਨ।

ਪੰਜਾਬੀ-ਕੈਨੇਡੀਅਨ ਕ੍ਰਾਈਮ ਸਿੰਡੀਕੇਟ ਮੁੱਖ ਤੌਰ 'ਤੇ ਉਨ੍ਹਾਂ ਨੌਜਵਾਨ ਦਾ ਗਰੁੱਪ ਹੈ, ਜੋ ਪੰਜਾਬੀ ਪਰਿਵਾਰਾਂ 'ਚ ਪੈਦਾ ਹੋਏ ਹਨ। ਕੈਨੇਡਾ 'ਚ ਕਾਫੀ ਗੈਂਗਸਟਰ ਗਰੁੱਪ ਹਨ ਜੋ ਆਪਣੀਆਂ ਗਤੀਵਿਧੀਆ ਕਰ ਕੇ ਚਰਚਾ 'ਚ ਰਹੇ ਹਨ। ਇਨ੍ਹਾਂ ਵਿੱਚੋਂ ਬ੍ਰਦਰਜ਼ ਕੀਪਰਜ਼ ਗੈਂਗ ਦੀ ਗੱਲ ਕਰੀਏ ਤਾਂ ਇਸ ਗੈਂਗ ਦੀ ਸ਼ੁਰੂਆਤ ਗਵਿੰਦਰ ਸਿੰਘ ਗਰੇਵਾਲ ਨੇ ਕੀਤੀ ਸੀ। ਇਸ ਤੋਂ ਇਲਾਵਾ ਧੁਕ-ਧੁਰੇ ਗਰੁੱਪ, ਧਾਲੀਵਾਲ ਪਰਿਵਾਰ, ਮੱਲ੍ਹੀ-ਬੁੱਟਰ ਗਰੁੱਪ, ਪੰਜਾਬੀ ਮਾਫੀਆ ਅਤੇ ਸੰਘੇੜਾ ਕ੍ਰਾਈਮ ਆਰਗੇਨਾਈਜ਼ੇਸ਼ਨ ਆਦਿ ਹੋਰ ਵੀ ਕਈ ਨਾਮ ਹਨ, ਜੋ ਚਰਚਾ 'ਚ ਰਹੇ ਹਨ।

ਕੈਨੇਡਾ 'ਚ ਭਾਰਤੀ ਮੂਲ ਦੇ ਇਨ੍ਹਾਂ ਗੈਂਗਸਟਰਾਂ ਦਾ ਦਬਦਬਾ ਸਾਲ 2000 ਤੋਂ ਵਧਣਾ ਸ਼ੁਰੂ ਹੋਇਆ ਹੈ। ਇੰਨ੍ਹਾਂ ਗੈਂਗਸਟਰਾਂ ਗਰੁੱਪ ਦਾ ਮੁੱਖ ਉਦੇਸ਼ ਆਪਣੇ ਗਰੁੱਪ ਨੂੰ ਵੱਧ ਤੋ ਵੱਧ ਫੈਲਾਉਣ ਹੈ ਜਿਵੇਂ ਇੱਕ ਤੋਂ ਵੱਖ-ਵੱਖ ਦੇਸ਼ 'ਚ ਜਾਣਾ। ਇਸੇ ਤਰ੍ਹਾਂ ਇਹ ਗੈਂਗ ਪੰਜਾਬ ਵਿੱਚ ਫੈਲੇ ਹੋਏ ਹਨ। ਵੱਡੀ ਗੱਲ ਇਹ ਹੈ ਕਿ ਇਹ ਗੈਂਗ ਵੱਖ-ਵੱਖ ਤਰ੍ਹਾਂ ਦੀਆਂ ਸਮਾਜਿਕ ਗਤੀਵਿਧੀਆਂ 'ਚ ਸ਼ਾਮਲ ਹੁੰਦੇ ਹਨ। ਆਓ ਕੈਨੇਡਾ ਬੈਠੇ 7 ਗੈਂਗਸਟਰਾਂ 'ਤੇ ਇਕ ਨਜ਼ਰ ਮਾਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦੇ ਮੱਥੇ 'ਤੇ ਕਲੰਕ ਲਗਾਉਣ ਦਾ ਕੰਮ ਕੀਤਾ ਹੈ।

ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ
ਗੈਂਗਸਟਰ ਗੋਲਡੀ ਬਰਾੜ ਸ੍ਰੀ ਮੁਕਤਸਰ ਸਾਹਿਬ ਦੇ ਆਦੇਸ਼ ਨਗਰ ਦਾ ਰਹਿਣ ਵਾਲਾ ਹੈ। ਉਹ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਗੋਲਡੀ ਬਰਾੜ 'ਤੇ ਸਿੱਧੂ ਮੂਸੇਵਾਲਾ ਕਤਲਕਾਂਡ ਅਤੇ ਕਾਂਗਰਸੀ ਯੂਥ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ 'ਚ ਸ਼ਾਮਲ ਹੋਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਉਸ 'ਤੇ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੈਸੇ, ਹਥਿਆਰ ਸਮੇਤ ਵਾਹਨ ਮੁਹੱਈਆ ਕਰਵਾਉਣ, ਟਾਰਗੇਟ ਕਿਲਿੰਗ, ਫਿਰੌਤੀ ਮੰਗਣ ਦੇ ਵੀ ਦੋਸ਼ੀ ਲੱਗੇ ਹਨ।

ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ
ਗੈਂਗਸਟਰ ਅਰਸ਼ ਡੱਲਾ ਜ਼ਿਲ੍ਹਾ ਮੋਗਾ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਹੈ। ਉਹ ਬ੍ਰਿਟਿਸ਼ ਕੋਲੰਬੀਆ ਦਾ ਪੀ.ਆਰ. ਧਾਰਕ ਵੀ ਹੈ।ਅਰਸ਼ ਡੱਲਾ 'ਤੇ ਰਿਪੁਦਮਨ ਸਿੰਘ ਮਾਲਿਕ ਦੇ ਕਤਲ ਕਰਨ ਦੇ ਦੋਸ਼ ਹਨ। ਇਸ ਤੋਂ ਇਲਾਵਾ ਇਹ ਅੱਤਵਾਦੀ ਹਰਦੀਪ ਨਿੱਝਰ ਨਾਲ ਮਿਲ ਕੇ ਨੌਜਵਾਨਾਂ ਨੂੰ ਕੱਟੜ ਬਣਾਉਣ 'ਚ ਵੀ ਮਾਹਰ ਹੈ। ਇਹ ਵਿਦੇਸ਼ ਬੈਠਾ ਗੈਂਗਸਟਰਾਂ ਅਤੇ ਅੱਤਵਾਦੀ ਗੁਰਗਿਆਂ ਨੂੰ ਪੈਸੇ ਵੀ ਭੇਜਦਾ ਹੈ। 

ਰਮਨਦੀਪ ਸਿੰਘ ਉਰਫ਼ ਰਮਨ ਜੱਜ
ਗੈਂਗਸਟਰ ਰਮਨ ਜੱਜ ਫਿਰੋਜ਼ਪੁਰ ਦੇ ਬਾਬਾ ਰਾਮ ਲਾਲ ਨਗਰ ਦਾ ਰਹਿਣ ਵਾਲਾ ਹੈ। ਉਹ ਸਟੱਡੀ ਵੀਜ਼ੇ 'ਤੇ ਬ੍ਰਿਟਿਸ਼ ਕੋਲੰਬੀਆ ਗਿਆ ਸੀ ਅਤੇ ਸੂਤਰਾਂ ਮੁਤਾਬਕ ਉਹ ਹੁਣ ਵੀ ਉੱਥੇ ਹੀ ਰਹਿ ਰਿਹਾ ਹੈ। ਦੱਸ ਦੇਈਏ ਕਿ ਜੈਪਾਲ ਭੁੱਲਰ ਗੈਂਗ ਦੇ ਜੇਲ੍ਹ 'ਚ ਬੰਦ ਗੈਂਗਸਟਰ ਗਗਨਦੀਪ ਦਾ ਛੋਟਾ ਭਰਾ ਹੈ। ਇਸ 'ਤੇ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਟਾਰਗੇਟ ਕਿਲਿੰਗ ਕਰਵਾਉਣ ਦੇ ਦੋਸ਼ ਹਨ। ਇਸ ਤੋਂ ਇਲਾਵਾ ਰਮਨ ਜੱਜ ਨੇ ਸਾਲ 2021 'ਚ ਫਿਲੌਰ ਦੇ ਇਕ ਪੰਡਿਤ 'ਤੇ ਹਮਲਾ ਕਰਨ ਦੇ ਪੈਸੇ ਦੇਣ ਤੇ ਹਥਿਆਰ ਮੁਹੱਈਆ ਕਰਵਾਉਣ ਦੇ ਵੀ ਦੋਸ਼ ਲੱਗੇ ਹਨ।

ਚਰਨਜੀਤ ਸਿੰਘ ਉਰਫ਼ ਰਿੰਕੂ ਰੰਧਾਵਾ
ਗੈਂਗਸਟਰ ਰਿੰਕੂ ਰੰਧਾਵਾ ਜ਼ਿਲ੍ਹਾ ਬਰਨਾਲਾ ਦੇ ਬਿਹਲਾ ਪਿੰਡ ਦਾ ਰਹਿਣ ਵਾਲਾ ਹੈ। ਫਰਜ਼ੀ ਦਸਤਾਵੇਜ਼ਾਂ ਰਾਹੀਂ ਪਾਸਪੋਰਟ ਹਾਸਲ ਕਰ ਕੇ ਇਹ ਵਿਦੇਸ਼ ਫਰਾਰ ਹੋ ਗਿਆ ਸੀ ਅਤੇ ਹੁਣ ਕੈਨੇਡਾ 'ਚ ਹੀ ਰਹਿ ਰਿਹਾ ਹੈ। ਇਸ 'ਤੇ ਵੀ ਕਤਲ, ਟਾਰਗੇਟ ਕਿਲਿੰਗ, ਜ਼ਬਰੀ ਵਸੂਲੀ ਕਰਨ ਦੇ ਮੁੱਖ ਦੋਸ਼ ਹਨ। ਇਸ ਤੋਂ ਇਲਾਵਾ ਦੋਸ਼ੀਆਂ ਨੂੰ ਪੰਜਾਬ 'ਚੋਂ ਬਾਹਰ ਭਜਾਉਣ 'ਚ ਵੀ ਇਹ ਮੁੱਖ ਭੂਮਿਕਾ ਨਿਭਾਅ ਚੁੱਕਾ ਹੈ।

ਲਖਬੀਰ ਸਿੰਘ ਉਰਫ਼ ਲੰਡਾ
ਗੈਂਗਸਟਰ ਲੰਡਾ ਤਰਨਤਾਰਨ ਦੇ ਪਿੰਡ ਹਰੀਕੇ ਦਾ ਰਹਿਣ ਵਾਲਾ ਹੈ। ਇਸ ਦਾ ਨਾਮ ਮੋਹਾਲੀ ਵਿਖੇ ਇੰਟੈਲੀਜੈਂਸ ਹੈਡਕੁਆਟਰ 'ਤੇ ਹੋਏ ਹਮਲੇ ਨਾਲ ਵੀ ਜੁੜਿਆ ਦੱਸਿਆ ਜਾਂਦਾ ਹੈ। ਇਸ ਤੋਂ ਇਲਾਵਾ ਲੰਡਾ 'ਤੇ ਪੰਜਾਬ ਦੇ ਡਾਕਟਰਾਂ, ਕਾਰੋਬਾਰੀਆਂ ਅਤੇ ਹੋਰ ਲੋਕਾਂ ਕੋਲੋਂ ਫਿਰੌਤੀ ਮੰਗਣ ਦੇ ਵੀ ਦੋਸ਼ ਹਨ। ਇਹ ਸਾਰੇ ਗੈਂਗਸਟਰ ਏ ਕੈਟਗਿਰੀ ਸੂਚੀ ਵਿੱਚ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਲਾਕਡਾਊਨ ਨੋਟਿਸ ਦੇ ਨਾਲ-ਨਾਲ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋ ਚੁੱਕੇ ਹਨ।

ਗੁਰਪਿੰਦਰ ਸਿੰਘ ਉਰਫ਼ ਬਾਬਾ ਡੱਲਾ
ਗੈਂਗਸਟਰ ਬਾਬਾ ਡੱਲਾ ਲੁਧਿਆਣਾ ਦੇ ਪਿੰਡ ਡੱਲਾ ਦਾ ਰਹਿਣ ਵਾਲਾ ਹੈ। ਇਹ ਟੂਰਿਸਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਤੇ ਹੁਣ ਬ੍ਰਿਟਿਸ਼ ਕੋਲੰਬੀਆ 'ਚ ਹੈ। ਇਸ 'ਤੇ ਬੇਅਦਬੀ ਮਾਮਲੇ ਦੇ ਦੋਸ਼ੀ ਮਹਿੰਦਰਪਾਲ ਸਿੰਘ ਦਾ ਨਾਭਾ ਜੇਲ੍ਹ ਕਰਨ ਦੇ ਦੋਸ਼ ਹਨ।

ਸੁਖਦੁਲ ਸਿੰਘ ਉਰਫ ਸੁੱਖਾ ਦੁਨੇਕੇ
ਗੈਂਗਸਟਰ ਸੁੱਖਾ ਦੁਨੇਕੇ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਹੈ। ਇਹ ਵੀ ਟੂਰਿਸਟ ਵੀਜ਼ੇ 'ਤੇ ਕੈਨੇਡਾ ਗਿਆ ਸੀ ਅਤੇ ਹਾਲ ਹੀ 'ਚ ਉਨਟਾਰੀਓ 'ਚ ਰਹਿ ਰਿਹਾ ਹੈ। ਇਹ ਅਰਮਾਨੀਆ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ ਨਾਲ ਬੰਬੀਹਾ ਗੈਂਗ ਦੀਆਂ ਗਤੀਵਿਧੀਆਂ ਨੂੰ ਸੰਭਾਲ ਰਿਹਾ ਹੈ। ਇਸ ਤੋਂ ਇਲਾਵਾ ਸੁੱਖਾ ਦੁਨੇਕੇ 'ਤੇ ਕੈਦੀਆਂ ਨੂੰ ਭਜਾਉਣ 'ਚ ਮਦਦ ਕਰਨ, ਦੰਗੇ ਕਰਨ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਹਨ। ਗੈਂਗਸਟਰ ਬਾਬਾ ਡੱਲਾ ਅਤੇ ਸੁੱਖਾ ਦੁਨੇਕੇ ਨੂੰ ਲੁੱਕਆਉਟ ਨੋਟਿਸ ਜਾਰੀ ਹੋ ਚੁੱਕੇ ਹਨ।

ਇਹ ਸਾਰੇ ਗੈਂਗਸਟਰ ਵਿਦੇਸ਼ਾਂ 'ਚ ਬੈਠੇ ਹੀ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੇ ਹਨ, ਪਰ ਪੁਲਿਸ ਹੁਣ ਤੱਕ ਵੀ ਕਿਸੇ ਨੂੰ ਕਾਬੂ ਨਹੀਂ ਕਰ ਸਕੀ। ਕੈਨੇਡਾ 'ਚ ਬੈਠੇ ਪੰਜਾਬੀ ਗੈਂਗਸਟਰ ਪੰਜਾਬ ਦੀ ਸ਼ਾਂਤੀ ਲਈ ਸਿਰਦਰਦ ਬਣਦੇ ਜਾ ਰਹੇ ਹਨ।
 

Canada ਬੈਠੇ ਗੈਂਗਸਟਰਾਂ ਨੇ ਪੰਜਾਬ ਦੇ ਮੱਥੇ ਲਾਇਆ ਕਲੰਕ, ਵੇਖੋ 7 ਖ਼ਤਰਨਾਕ ਗੈਂਗਸਟਰਾਂ ਦੀ Crime ਕੁੰਡਲੀ

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bikram Singh Majithia Case Update : Major setback for Majithia! No relief granted by the High Court.

03 Jul 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/07/2025

03 Jul 2025 12:21 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:30 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM
Advertisement