
ਕਿਹਾ, ਜਲ੍ਹਿਆਂਵਾਲਾ ਕਤਲੇਆਮ ਦਾ ਦੂਜੀ ਵਾਰ ਲੈਣਾ ਚਾਹੁੰਦਾ ਹਾਂ ਬਦਲਾ
ਲੰਡਨ : ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਦਾ ਬਦਲਾ ਲੈਣ ਲਈ ਇਕ ਨੌਜਵਾਨ ਤੀਰ-ਕਮਾਨ ਸਮੇਤ ਬਿ੍ਰਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੇ ਮਹਿਲ ਵਿਚ ਦਾਖ਼ਲ ਹੋਇਆ। ਬਿ੍ਰਟਿਸ਼ ਮਹਾਰਾਣੀ ਐਲਿਜ਼ਾਬੈਥ ਕਿ੍ਰਸਮਸ ਮਨਾਉਣ ਵਿੰਡਸਰ ਕੈਸਲ ਪਹੁੰਚੀ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਇਸ ਹਮਲਾਵਰ ਨੇ ਬਿਆਨ ਵਿਚ ਅਪਣਾ ਨਾਮ ਜਸਵੰਤ ਸਿੰਘ ਚੈਲ ਦਸਿਆ ਅਤੇ ਉਸ ਦੀ ਉਮਰ 19 ਸਾਲ ਹੈ। ਉਹ 1919 ਵਿਚ ਅੰਮ੍ਰਿਤਸਰ ਕਤਲੇਆਮ ਦਾ ਬਦਲਾ ਲੈਣ ਲਈ ਰਾਣੀ ਨੂੰ ਮਾਰਨ ਆਇਆ ਸੀ। ਪੁਲਿਸ ਨੇ ਉਸ ਨੂੰ ਮਾਨਸਕ ਸਿਹਤ ਐਕਟ ਤਹਿਤ ਹਿਰਾਸਤ ਵਿਚ ਲੈ ਲਿਆ ਹੈ।
Sikh youth threatens to kill British queen, arrested
‘ਦਿ ਸਨ’ ਦੀ ਰਿਪੋਰਟ ਮੁਤਾਬਕ ਲੰਡਨ ਪੁਲਿਸ ਉਸ ਦੀ ਮਾਨਸਕ ਸਿਹਤ ਦੀ ਜਾਂਚ ਕਰਵਾ ਰਹੀ ਹੈ। ਨੌਜਵਾਨ ਨੂੰ ਮੈਡੀਕਲ ਕਰਮਚਾਰੀਆਂ ਦੀ ਨਿਗਰਾਨੀ ਹੇਠ ਰਖਿਆ ਗਿਆ ਹੈ। ਇਸ ਘਟਨਾ ਦੀ ਇਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਹਮਲਾਵਰ ਨੌਜਵਾਨ ਤੀਰਾਂ ਨਾਲ ਲੈਸ ਨਜ਼ਰ ਆ ਰਿਹਾ ਹੈ। ਨੌਜਵਾਨ ਨੇ ਕਿ੍ਰਸਮਿਸ ਵਾਲੇ ਦਿਨ ਸਵੇਰੇ 8:06 ਵਜੇ ਸਨੈਪਚੈਟ ’ਤੇ ਇਕ ਵੀਡੀਓ ਅਪਲੋਡ ਕੀਤਾ ਸੀ। ਉਸ ਨੂੰ ਵਿੰਡਸਰ ਕੈਸਲ ਦੇ ਅੰਦਰੋਂ ਹਿਰਾਸਤ ਵਿਚ ਲਿਆ ਗਿਆ ਹੈ।
Sikh youth threatens to kill British queen, arrested
ਨੌਜਵਾਨ ਹਮਲਾਵਰ ਨੇ ਆਪਣੀ ਆਵਾਜ਼ ਲੁਕਾਉਣ ਲਈ ਫ਼ਿਲਟਰ ਦੀ ਵਰਤੋਂ ਕੀਤੀ ਹੈ। ਉਸ ਨੇ ਹੁਡੀ ਅਤੇ ਇਕ ਮਾਸਕ ਪਾਇਆ ਹੋਇਆ ਸੀ। ਉਸ ਦਾ ਪਹਿਰਾਵਾ ਸਟਾਰ ਵਾਰਜ਼ ਫਿਲਮ ਤੋਂ ਪ੍ਰੇਰਿਤ ਜਾਪਦਾ ਹੈ। ਉਸ ਨੇ ਵੀਡੀਓ ’ਚ ਕਿਹਾ ਕਿ ਮੈਨੂੰ ਮੁਆਫ਼ ਕਰਨਾ। ਮੈਂ ਜੋ ਕੁਝ ਕੀਤਾ, ਉਸ ਲਈ ਮੁਆਫ਼ੀ ਚਾਹੁੰਦਾ ਹਾਂ ਅਤੇ ਜੋ ਮੈਂ ਕਰਾਂਗਾ ਉਸ ਲਈ ਵੀ ਮੁਆਫੀ ਚਾਹਾਂਗਾ। ਮੈਂ ਮਹਾਰਾਣੀ ਐਲਿਜ਼ਾਬੈਥ ਨੂੰ ਮਾਰਨ ਦੀ ਕੋਸ਼ਿਸ਼ ਕਰਾਂਗਾ। ਇਹ 1919 ਦੇ ਜਲ੍ਹਿਆਂਵਾਲਾ ਬਾਗ ਸਾਕੇ ਵਿਚ ਮਾਰੇ ਗਏ ਲੋਕਾਂ ਦਾ ਬਦਲਾ ਹੈ।
Jallianwala Bagh Trust
ਨੌਜਵਾਨ ਨੇ ਅੱਗੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ, ਜਿਨ੍ਹਾਂ ਨੂੰ ਜਲਿਆਂਵਾਲਾ ਬਾਗ ’ਚ ਸ਼ਹੀਦ ਕੀਤਾ ਗਿਆ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਨਸਲ ਕਾਰਨ ਤੰਗ ਕੀਤਾ ਗਿਆ ਅਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਗਿਆ। ਮੈਂ ਇਕ ਭਾਰਤੀ ਸਿੱਖ ਹਾਂ। ਮੇਰਾ ਨਾਮ ਜਸਵੰਤ ਸਿੰਘ ਚੈਲ ਹੈ। ਫ਼ਿਲਹਾਲ ਮੇਰਾ ਨਾਮ ਡਾਰਥ ਜੋਨਜ਼ ਹੈ।
ਇੱਥੇ ਦੱਸ ਦੇਈਏ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿਚ ਅੰਗਰੇਜ਼ਾਂ ਵਲੋਂ 379 ਲੋਕਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿਤਾ ਗਿਆ ਸੀ ਅਤੇ 1200 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਇਸ ਵੀਡੀਓ ਤੋਂ ਇਲਾਵਾ ਸਨੈਪਚੈਟ ’ਤੇ ਇਕ ਸੰਦੇਸ਼ ਵੀ ਦਿਤਾ ਗਿਆ ਸੀ। ਇਸ ’ਚ ਕਿਹਾ ਗਿਆ ਸੀ ਕਿ ਜਿਨ੍ਹਾਂ ਨਾਲ ਮੈਂ ਗ਼ਲਤ ਕੀਤਾ ਹੈ ਜਾਂ ਉਨ੍ਹਾਂ ਨਾਲ ਝੂਠ ਬੋਲਿਆ ਹੈ, ਉਹ ਮੈਨੂੰ ਮੁਆਫ਼ ਕਰ ਦੇਣ।
ਨੌਜਵਾਨ ਨੇ ਕਿਹਾ ਕਿ ਜੇਕਰ ਇਹ ਸੰਦੇਸ਼ ਤੁਹਾਨੂੰ ਮਿਲ ਗਿਆ ਹੈ ਤਾਂ ਜਾਣ ਲੈਣਾ ਕਿ ਮੇਰੀ ਮੌਤ ਨੇੜੇ ਹੈ। ਕਿਰਪਾ ਕਰ ਕੇ ਇਸ ਖਬਰ ਨੂੰ ਉਨ੍ਹਾਂ ਨਾਲ ਸਾਂਝਾ ਕਰੋ ਜੋ ਦਿਲਚਸਪੀ ਰੱਖਦੇ ਹਨ। ਪੁਲਿਸ ਨੇ ਅਜੇ ਤੱਕ ਹਮਲਾਵਰ ਦਾ ਨਾਮ ਜਾਰੀ ਨਹੀਂ ਕੀਤਾ। ਪੁਲਿਸ ਨੇ ਦਸਿਆ ਕਿ ਹਮਲਾਵਰ ਪੈਲੇਸ ਦੇ ਬਾਗ ’ਚ ਘੁੰਮਦੇ ਹੋਏ ਸੀਸੀਟੀਵੀ ’ਚ ਕੈਦ ਹੋ ਗਿਆ। ਉਹ ਬਾਹਰਲੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਸੀ। ਬਿ੍ਰਟਿਸ ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ।