
ਆਂਗ ਸਾਨ ਸੂ ਕੀ ਦੇ ਮੰਨੇ ਜਾਂਦੇ ਹਨ ਨਜ਼ਦੀਕੀ
ਯੂ ਵਿਨ ਮਿੰਤ ਨੂੰ ਮਿਆਂਮਾਰ ਦਾ ਨਵਾਂ ਰਾਸ਼ਟਰਪਤੀ ਚੁਣ ਲਿਆ ਹੈ। ਵਿਨ ਮਿੰਤ ਇਸ ਸਮੇਂ ਫ਼ੌਜ ਨਾਲ ਗਠਜੋੜ ਸਰਕਾਰ ਚਲਾ ਰਹੀ ਮਿਆਂਮਾਰ ਦੀ ਪ੍ਰਸਿੱਧ ਨੇਤਾ ਆਂਗ ਸਾਨ ਸੂ ਕੀ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਪਿਛਲੇ ਹਫ਼ਤੇ ਹੀ ਹਿਤੇਨ ਕਿਆਵ ਨੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਹਿਤੇਨ ਕਿਆਵ ਨੇ ਆਰਾਮ ਦੀ ਲੋੜ ਦਸਦਿਆਂ ਬੀਤੇ ਹਫ਼ਤੇ ਅਚਾਨਕ ਅਹੁਦਾ ਛੱਡ ਦਿਤਾ ਸੀ। ਇਸ ਮਗਰੋਂ 66 ਸਾਲਾ ਵਿਨ ਮਿੰਤ ਨੂੰ ਇਸ ਅਹੁਦੇ ਲਈ ਚੁਣਿਆ ਗਿਆ। ਫ਼ੌਜ ਵਲੋਂ ਤਿਆਰ ਕੀਤੇ ਗਏ ਸੰਵਿਧਾਨ ਦੇ ਤਹਿਤ ਸੂ ਕੀ ਦੇ ਰਾਸ਼ਟਰਪਤੀ ਅਹੁਦੇ ਲਈ ਚੁਣੇ ਜਾਣ 'ਤੇ ਰੋਕ ਲੱਗੀ ਹੋਈ ਹੈ, ਕਿਉਂਕਿ ਉਨ੍ਹਾਂ ਨੇ ਇਕ ਵਿਦੇਸ਼ੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਦੋ ਬੇਟੇ ਹਨ, ਜੋ ਬ੍ਰਿਟੇਨ ਦੇ ਨਾਗਰਿਕ ਹਨ।
Vin Mantar
ਵਿਨ ਮਿੰਤ ਸਾਲ 2015 'ਚ ਅਪਣੀ ਪਾਰਟੀ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਸਟੇਟ ਕੌਂਸਲਰ ਹਨ ਅਤੇ ਐਲਾਨ ਕਰ ਚੁਕੀ ਹੈ ਕਿ ਉਹ ਰਾਸ਼ਟਰਪਤੀ ਤੋਂ 'ਉੱਪਰ ਰਹਿੰਦੇ ਹੋਏ' ਕੰਮ ਕਰੇਗੀ। ਫਿਲਹਾਲ ਉਨ੍ਹਾਂ ਦੇ ਅਹੁਦੇ ਦੀ ਕੋਈ ਅਧਿਕਾਰਕ ਸੰਵਿਧਾਨਿਕ ਭੂਮਿਕਾ ਨਹੀਂ ਹੈ। ਇਸ ਲਈ ਸੂ ਕੀ ਲਈ ਅਪਣੇ ਕਿਸੇ ਕਰੀਬੀ ਨੂੰੰ ਰਾਸ਼ਟਰਪਤੀ ਬਣਾਉਣਾ ਜ਼ਰੂਰੀ ਹੈ ਤਾਂ ਜੋ ਉਹ ਅਸਿੱਧੇ ਤੌਰ 'ਤੇ ਆਸਾਨੀ ਨਾਲ ਦੇਸ਼ 'ਤੇ ਸ਼ਾਸਨ ਕਰ ਸਕੇ। (ਪੀਟੀਆਈ)