ਸੀਰੀਆਈ ਫ਼ੌਜੀਆਂ ਨੇ ਆਈ.ਐਸ. ਦੇ ਕਬਜ਼ੇ ਵਾਲੇ ਆਖ਼ਰੀ ਸ਼ਹਿਰ ਨੂੰ ਘੇਰਿਆ
Published : Aug 6, 2017, 5:35 pm IST
Updated : Mar 29, 2018, 3:49 pm IST
SHARE ARTICLE
Syria soldiers
Syria soldiers

ਸੀਰੀਆਈ ਫ਼ੌਜ ਨੇ ਦੇਸ਼ 'ਚ ਇਸਲਾਮਿਕ ਸਟੇਟ ਦਾ ਗੜ੍ਹ ਕਹਾਉਣ ਵਾਲੇ ਹੋਮਜ਼ ਸੂਬੇ 'ਤੇ ਕਬਜ਼ਾ ਕਰ ਕੇ ਦੇਸ਼ ਦੇ ਪੂਰਬੀ ਹਿੱਸੇ 'ਚ ਜ਼ਿਹਾਦਿਆਂ 'ਤੇ ਹਮਲਾ ਕਰਨ ਦਾ ਰਸਤਾ ਸਾਫ਼ ਕਰ..

 

ਬੇਰੂਤ, 6 ਅਗੱਸਤ : ਸੀਰੀਆਈ ਫ਼ੌਜ ਨੇ ਦੇਸ਼ 'ਚ ਇਸਲਾਮਿਕ ਸਟੇਟ ਦਾ ਗੜ੍ਹ ਕਹਾਉਣ ਵਾਲੇ ਹੋਮਜ਼ ਸੂਬੇ 'ਤੇ ਕਬਜ਼ਾ ਕਰ ਕੇ ਦੇਸ਼ ਦੇ ਪੂਰਬੀ ਹਿੱਸੇ 'ਚ ਜ਼ਿਹਾਦਿਆਂ 'ਤੇ ਹਮਲਾ ਕਰਨ ਦਾ ਰਸਤਾ ਸਾਫ਼ ਕਰ ਲਿਆ ਹੈ। ਸੀਰੀਆ ਦੇ ਪ੍ਰਸਿੱਧ ਪੁਰਾਣੇ ਸ਼ਹਿਰ ਪਾਲਮਾਇਰਾ ਤੋਂ 70 ਕਿਲੋਮੀਟਰ ਦੂਰ ਉੱਤਰ ਪੂਰਬ 'ਚ ਸਥਿਤ ਅਲ-ਸੁਖਨਾ 'ਤੇ ਸਾਲ 2015 ਦੀ ਸ਼ੁਰੂਆਤ ਤੋਂ ਹੀ ਆਈ.ਐਸ. ਦਾ ਕਬਜ਼ਾ ਸੀ।
ਬ੍ਰਿਟੇਨ ਦੀ ਨਿਗਰਾਨੀ ਸੰਸਥਾ ਦੀ ਸੀਰੀਅਨ ਆਬਜ਼ਰਵੇਟਰੀ ਫ਼ਾਰ ਹਿਊਮਨ ਰਾਈਟਸ ਨੇ ਦਸਿਆ ਕਿ ਸਰਕਾਰੀ ਫ਼ੌਜਾਂ ਨੇ ਸਰਕਾਰ ਦੇ ਸਹਿਯੋਗੀ ਰੂਸ ਦੇ ਹਵਾਈ ਹਮਲਿਆਂ ਅਤੇ ਭਾਰੀ ਗੋਲੀਬਾਰੀ ਤੋਂ ਬਾਅਦ ਸ਼ਹਿਰ 'ਤੇ ਕਬਜ਼ਾ ਕਰ ਲਿਆ। ਸੀਰੀਆ ਸਰਕਾਰ ਵਲੋਂ ਕਬਜ਼ੇ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ ਹੈ। ਅਲ-ਸੁਖਨਾ ਸ਼ਹਿਰ ਸਰਕਾਰ ਦੇ ਕਬਜ਼ੇ ਵਾਲੇ ਪੁਰਾਣੇ ਸ਼ਹਿਰ ਪਲਮਾਇਰਾ ਦੇ ਉੱਤਰੀ-ਪੂਰਬੀ ਇਲਾਕੇ 'ਚ ਸਥਿਤ ਹੈ। ਇਹ ਡੇਅਰ ਅਲ ਜ਼ੋਰ ਸੂਬੇ ਦੀ ਪ੍ਰਸ਼ਾਸਨਿਕ ਸਰਹੱਦ ਤੋਂ 50 ਕਿਲੋਮੀਟਰ ਦੂਰ ਸਥਿਤ ਹੈ। ਸੀਰੀਆ ਦੀ ਸਰਕਾਰੀ ਏਜੰਸੀ ਸਨਾ ਨੇ ਦਸਿਆ ਕਿ ਫ਼ੌਜ ਨੇ ਅਲ-ਸੁਖਨਾ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਮਈ ਤੋਂ ਸੀਰੀਆਈ ਫ਼ੌਜ ਰੂਸ ਦੀ ਮਦਦ ਨਾਲ ਇਸਲਾਮਿਕ ਸਟੇਟ ਦੇ ਅਤਿਵਾਦੀਆਂ ਨੂੰ ਭਜਾਉਣ ਲਈ ਵੱਡੀ ਮੁਹਿੰਮ ਚਲਾ ਰਹੀ ਹੈ। ਇਰਾਕ 'ਚ ਅਪਣੇ ਗੜ੍ਹ ਮੋਸੁਲ 'ਚ ਹਾਰਨ ਤੋਂ ਬਾਅਦ ਇਸਲਾਮਿਕ ਸਟੇਟ ਸੀਰੀਆ 'ਚ ਕਈ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement