ਪਾਕਿ ’ਚ ਕੋਰੋਨਾ ਵਾਇਰਸ 19 ਦੇ ਮਾਮਲੇ 14,885 ਹੋਏ, ਮ੍ਰਿਤਕਾਂ ਦੀ ਗਿਣਤੀ 327
ਇਸਲਾਮਾਬਾਦ, 29 ਅਪ੍ਰੈਲ : ਪਾਕਿਸਤਾਨ ਦੇ ਸਿਹਤ ਮੰਤਰਾਲੇ ਨੇ ਬੁਧਵਾਰ ਨੂੰ ਦਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ 14,885 ਹੋ ਗਏ ਹਨ ਜਦਕਿ ਮ੍ਰਿਤਕਾਂ ਦਾ ਅੰਕੜਾ 327 ’ਤੇ ਪਹੁੰਚ ਗਿਆ ਹੈ।
ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ 3,425 ਲੋਕ ਇਸ ਵਾਇਰਸ ਤੋਂ ਠੀਕ ਹੋ ਚੁੱਕੇ ਹਨ ਜਦਕਿ 129 ਦੀ ਹਾਲਤ ਹਾਲੇ ਗੰਭੀਰ ਹੈ। ਮੰਤਰਾਲੇ ਨੇ ਦਸਿਆ ਕਿ ਪੰਜਾਬ ਵਿਚ 5827, ਸਿੰਧ ਵਿਚ 5291, ਖੈਬਰ-ਪਖਤੂਨਖਵਾ ਵਿਚ 2160, ਬਲੋਚਿਸਤਾਨ ਵਿਚ 915, ਗਿਲਗਿਤ-ਬਾਲਟੀਸਤਾਨ ਵਿਚ 330, ਇਸਲਾਮਾਬਾਦ ਵਿਚ 297 ਅਤੇ ਮਕਬੂਜ਼ਾ ਕਸ਼ਮੀਰ ਵਿਚ 65 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਹੁਣ ਤਕ ਕੁੱਲ 165,911 ਟੈਸਟ ਹੋ ਚੁੱਕੇ ਹਨ।
ਇਹਨਾਂ ਵਿਚੋਂ 8530 ਮਾਮਲਿਆਂ ਦੀ ਜਾਂਚ ਸਿਰਫ਼ 28 ਅਪ੍ਰੈਲ ਨੂੰ ਕੀਤੀ ਗਈ ਹੈ। ਉੱਧਰ ਸਿੰਧ ਨੇ ਰਮਜ਼ਾਨ ਦੇ ਮਹੀਨੇ ਵਿਚ ਸਾਰੇ ਧਾਰਮਿਕ ਆਯੋਜਨਾਂ ’ਤੇ ਰੋਕ ਲਗਾ ਦਿਤੀ ਹੈ।
 ਇਸ ਤੋਂ ਪਹਿਲਾਂ ਸੋਮਵਾਰ ਨੂੰ ਸਿੰਧ ਦੇ ਗਵਰਨਰ ਇਮਰਾਨ ਇਸਮਾਈਲ ਨੇ ਕਿਹਾ ਸੀ ਕਿ ਉਹਨਾਂ ਨੂੰ ਵੀ ਵਾਇਰਸ ਹੈ।     
    (ਪੀਟੀਆਈ)
                    
                