ਆਨਲਾਈਨ ਖ਼ਰੀਦੀ ਪੁਰਾਣੀ ਅਲਮਾਰੀ 'ਚੋਂ ਨਿਕਲੀ 1 ਕਰੋੜ 19 ਲੱਖ ਦੀ ਨਕਦੀ 
Published : Apr 29, 2022, 1:48 pm IST
Updated : Apr 29, 2022, 1:48 pm IST
SHARE ARTICLE
The DIYer had bought the kitchen on eBay for a bargain price
The DIYer had bought the kitchen on eBay for a bargain price

ਥਾਮਸ ਹੇਲਰ ਨੂੰ ਇਨਾਮ ਦੇ ਤੌਰ 'ਤੇ ਵਾਪਸ  ਮਿਲਿਆ ਕੁੱਲ ਰਾਸ਼ੀ ਦਾ 3 ਫ਼ੀਸਦੀ ਹਿੱਸਾ 

ਬਰਲਿਨ : ਜਰਮਨੀ ਵਿਚ ਰਹਿੰਦੇ ਇਕ ਸ਼ਖ਼ਸ ਨੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ | ਇਸ ਸ਼ਖ਼ਸ ਨੇ ਪੁਰਾਣੀ ਅਲਮਾਰੀ ਖ਼ਰੀਦੀ ਸੀ | ਜਦੋਂ ਉਸ ਨੇ ਘਰ ਆ ਕੇ ਇਸ ਅਲਮਾਰੀ ਨੂੰ  ਖੋਲਿ੍ਹਆ ਤਾਂ ਉਹ ਹੈਰਾਨ ਰਹਿ ਗਿਆ | ਅਸਲ ਵਿਚ ਅਲਮਾਰੀ ਵਿਚੋਂ 1 ਕਰੋੜ ਰੁਪਏ ਤੋਂ ਜ਼ਿਆਦਾ ਦਾ ਕੈਸ਼ ਨਿਕਲਿਆ | ਇਸ ਅਲਮਾਰੀ ਨੂੰ  ਉਸ ਨੇ ਆਨਲਾਈਨ ਸਾਈਟ ਈਬੇਅ ਤੋਂ ਖ਼ਰੀਦਿਆ ਸੀ |

Man finds £130,000 in cash while assembling kitchen cabinets he bought from eBayMan finds £130,000 in cash while assembling kitchen cabinets he bought from eBay

ਸ਼ਖ਼ਸ ਦਾ ਨਾਮ ਥਾਮਸ ਹੇਲਰ ਹੈ, ਜੋ ਜਰਮਨੀ ਦੇ ਬੀਟਰਫ਼ੀਲਡ ਦਾ ਰਹਿਣ ਵਾਲਾ ਹੈ | 'ਡੇਲੀ ਮੇਲ' ਦੀ ਰਿਪੋਰਟ ਮੁਤਾਬਕ ਥਾਮਸ ਨੇ ਇਹ ਕਿਚਨ ਦਾ ਸਾਮਾਨ ਰੱਖਣ ਲਈ ਇਕ ਪੁਰਾਣੀ ਅਲਮਾਰੀ ਖ਼ਰੀਦੀ ਸੀ ਅਤੇ ਇਸ ਲਈ ਉਸ ਨੇ 19 ਹਜ਼ਾਰ ਦਿਤੇ ਸਨ ਪਰ ਕੈਬਨਿਟ ਖੋਲ੍ਹਦੇ ਹੀ ਉਹ ਹੈਰਾਨ ਰਹਿ ਗਿਆ |

Man finds £130,000 in cash while assembling kitchen cabinets he bought from eBayMan finds £130,000 in cash while assembling kitchen cabinets he bought from eBay

ਅਸਲ ਵਿਚ ਇਸ ਕੈਬਨਿਟ ਅੰਦਰੋਂ ਉਸ ਨੂੰ  ਦੋ ਬਕਸੇ ਮਿਲੇ, ਜਿਨ੍ਹਾਂ ਨੂੰ  ਖੋਲ੍ਹਣ ਮਗਰੋਂ ਉਨ੍ਹਾਂ ਦੇ ਅੰਦਰੋਂ 1 ਕਰੋੜ 19 ਲੱਖ ਰੁਪਏ ਕੈਸ਼ ਨਿਕਲਿਆ | ਹਾਲਾਂਕਿ ਥਾਮਸ ਨੇ ਇਸ ਕੈਸ਼ ਨੂੰ  ਆਪਣੀ ਕੋਲ ਰੱਖਣ ਦੀ ਬਜਾਏ ਸਥਾਨਕ ਪੁਲਿਸ ਦੇ ਹਵਾਲੇ ਕਰ ਦਿਤਾ ਤਾਂ ਜੋ ਪੈਸੇ ਉਸ ਦੇ ਅਸਲੀ ਮਾਲਕ ਤਕ ਪਹੁੰਚਾਏ ਜਾ ਸਕਣ|

Man finds £130,000 in cash while assembling kitchen cabinets he bought from eBayMan finds £130,000 in cash while assembling kitchen cabinets he bought from eBay

ਪੁਲਿਸ ਨੇ ਜਾਂਚ ਦੌਰਾਨ ਪਤਾ ਲਗਾਇਆ ਕਿ ਇਹ ਰਾਸ਼ੀ 91 ਸਾਲਾ ਬਜ਼ੁਰਗ ਔਰਤ ਦੀ ਹੈ ਜੋ ਹੇਲੀ ਸਿਟੀ ਵਿਚ ਰਹਿੰਦੀ ਹੈ | ਅਲਮਾਰੀ ਦੀ ਪਹਿਲੀ ਮਾਲਕਣ ਉਹੀ ਸੀ |

The DIYer had bought the kitchen on eBay for a bargain priceThe DIYer had bought the kitchen on eBay for a bargain price

ਉਸ ਦੇ ਪੋਤੇ ਨੇ ਅਲਮਾਰੀ ਵੇਚੀ ਸੀ ਪਰ ਉਸ ਨੂੰ  ਇਹ ਪਤਾ ਨਹੀਂ ਸੀ ਕਿ ਇਸ ਵਿਚ ਬਜ਼ੁਰਗ ਦਾਦੀ ਨੇ ਕੈਸ਼ ਰੱਖਿਆ ਹੋਇਆ ਹੈ | ਈਮਾਨਦਾਰੀ ਨਾਲ ਪੈਸੇ ਵਾਪਸ ਕਰਨ ਵਾਲੇ ਨੂੰ  ਇਨਾਮ ਵੀ ਦਿਤਾ ਜਾਂਦਾ ਹੈ | ਅਜਿਹੇ ਵਿਚ ਥਾਮਸ ਨੂੰ  ਕੁੱਲ ਰਾਸ਼ੀ ਦਾ 3 ਫ਼ੀ ਸਦੀ ਇਨਾਮ ਦੇ ਤੌਰ 'ਤੇ ਦਿਤਾ ਗਿਆ | ਉਸ ਨੂੰ  ਸਾਢੇ ਤਿੰਨ ਲੱਖ ਤੋਂ ਜ਼ਿਆਦਾ ਰੁਪਏ ਮਿਲੇ |

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement