ਯੂਕਰੇਨ ’ਚ MBBS ਦੀ ਪੜ੍ਹਾਈ ਕਰਨ ਗਏ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Published : Apr 29, 2023, 11:07 am IST
Updated : Apr 29, 2023, 11:07 am IST
SHARE ARTICLE
photo
photo

ਜ਼ਿਲ੍ਹਾ ਮੁਹਾਲੀ ਦੇ ਪਿੰਡ ਲਾਲੜੂ ਨਾਲ ਸਬੰਧਿਤ ਸੀ ਮ੍ਰਿਤਕ

 

ਡੇਰਾਬੱਸੀ : ਮੂਲ ਰੂਪ ਵਿਚ ਡੇਰਾਬੱਸੀ ਹਲਕੇ ਦੇ ਰਹਿਣ ਵਾਲੇ ਪਾਰਸ ਰਾਣਾ ਦੀ ਯੂਕਰੇਨ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੋ ਭੈਣਾਂ ਦਾ ਇਕਲੌਤਾ ਭਰਾ ਪਾਰਸ ਯੂਕਰੇਨ ਦੇ ਕੀਵ ਸ਼ਹਿਰ ਵਿਚ ਐਮਬੀਬੀਐੱਸ ਦੇ ਚੌਥੇ ਸਾਲ ਦਾ ਵਿਦਿਆਰਥੀ ਸੀ। ਹਾਦਸੇ ਤੋਂ ਬਾਅਦ ਕੁੱਲ੍ਹੇ ਦੇ ਆਪਰੇਸ਼ਨ ਦੇ ਦੌਰਾਨ ਜ਼ਿਆਦਾ ਖੂਨ ਵਹਿਣ ਕਾਰਨ ਉਸ ਨੇ ਵੀਰਵਾਰ ਸ਼ਾਮ ਨੂੰ ਦਮ ਦੋੜ ਦਿੱਤਾ। ਯੂਕਰੇਨ ਤੋਂ ਏਅਰਲਿਫਟ ਹੋ ਕੇ ਪਾਰਸ ਦੀ ਦੇਹ ਉਸ ਦੇ ਜੱਦੀ ਪਿੰਡ ਲਾਲੜੂ ਵਿਚ ਐਤਵਾਰ ਜਾਂ ਸੋਮਵਾਰ ਸਵੇਰੇ ਪਹੁੰਚਣ ਦੀ ਉਮੀਦ ਹੈ।

ਲਾਲੜੂ ਵਾਸੀ ਰਣਦੀਪ ਸਿੰਘ ਰਾਣਾ ਦੇ ਪਰਿਵਾਰ ਵਿਚ ਦੋ ਵੱਡੀਆਂ ਧੀਆਂ ਤੇ ਇਕ ਛੋਟਾ ਪੁੱਤਰ ਪਾਰਸ ਸੀ । ਸਭ ਤੋਂ ਵੱਡੀ ਧੀ ਕੈਨੇਡਾ ਵਿਚ ਵਕੀਲ ਹੈ ਜਦਕਿ ਪਾਰਸ ਤੇ ਨਿਕਿਤਾ ਯੂਕਰੇਨ ਵਿਚ ਐਮਬੀਬੀਐਸ ਕਰ ਰਹੇ ਸਨ।

ਬੀਤੇ ਸਾਲ ਯੁੱਧ ਦੇ ਦੌਰਾਨ ਦੋਵੇਂ ਭਰਾ-ਭੈਣ ਵਾਪਸ ਆ ਗਏ ਸਨ। ਹਾਲਾਂਕਿ ਨਿਕਿਤਾ ਦਾ ਫਾਈਨਲ ਈਅਰ ਸੀ ਜੋ ਉਸ ਨੇ ਆਨਲਾਈਨ ਪੂਰਾ ਕਰ ਲਿਆ, ਜਦਕਿ ਥਰਡ ਈਅਰ ਵਿਚ ਹੋਣ ਦੇ ਕਾਰਨ ਬੀਤੇ ਸਾਲ 22 ਜੂਨ ਨੂੰ ਪਾਰਸ ਸਾਥੀਆਂ ਨਾਲ ਯੂਕਰੇਨ ਚਲਾ ਗਿਆ ਸੀ। ਰਣਦੀਪ ਦੇ ਅਨੁਸਾਰ 15 ਅਪ੍ਰੈਲ ਦੀ ਰਾਤ ਉਹ ਆਪਣੇ ਦੋਸਤ ਅਕਾਸ਼ ਨਿਵਾਸੀ ਸੋਨੀਪਤ ਦੇ ਨਾਲ ਭਾਰਤ ਵਾਪਸ ਆਉਣ ਲਈ ਆਪਣਾ ਵੀਜ਼ਾ ਲਗਵਾਉਣ ਗਿਆ ਸੀ। ਉਨ੍ਹਾਂ ਦੇ ਕੋਲ ਬਿਨ੍ਹਾਂ ਛੱਤ ਵਾਲੀ ਓਪਨ ਆਡੀ ਕਾਰ ਸੀ, ਜਿਸ ਨੂੰ ਪਾਰਸ ਚਲਾ ਰਿਹਾ ਸੀ।

ਯੂਕਰੇਨ ਵਿਚ ਰਾਤ ਕਰੀਬ 9 ਵਜੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਬੈਲਟ ਨਾ ਲੱਗੀ ਹੋਣ ਕਾਰਨ ਪਾਰਸ ਤੇ ਅਕਾਸ਼ ਕਾਰ ਵਿਚੋਂ ਦੂਰ ਜਾ ਡਿੱਗੇ। ਹਾਦਸੇ ਵਿਚ ਪਾਰਸ ਦੀ ਲੱਤ, ਕੁੱਲ੍ਹਾ ਤੇ ਰੀਡ ਦੀ ਹੱਡੀ ਵਿਚ ਫ੍ਰੈਕਟਰ ਆ ਗਿਆ ਜਦਕਿ ਅਕਾਸ਼ ਦੀ ਛਾਤੀ ਦੀ ਪੰਜ ਪਸਲੀਆਂ ਟੁੱਟ ਗਈਆਂ ਤੇ ਲੀਵਰ ਵੀ ਡੈਮੇਜ਼ ਹੋ ਗਿਆ ਸੀ। 18 ਅਪ੍ਰੈਲ ਨੂੰ ਪਾਰਸ ਦਾ ਸਪਾਈਨ ਵਿਚ ਸਫਲ ਆਪ੍ਰੇਸ਼ਨ ਹੋਇਆ ਸੀ, 27 ਅਪ੍ਰੈਲ ਨੂੰ ਕੁੱਲ੍ਹੇ ਦੀ ਸਰਜਰੀ ਸੀ। ਸਰਜਰੀ ਤੋਂ ਪਹਿਲਾ ਪਾਰਸ ਨੇ ਵੀਰਵਾਰ ਦੁਪਹਿਰ 1 ਵਜੇ ਆਪਣੇ ਪਰਿਵਾਰ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਤੇ ਸਰਜਰੀ ਤੋਂ ਬਾਅਦ ਸੰਪਰਕ ਕਰਨ ਲਈ ਕਿਹਾ।

ਵੀਰਵਾਰ ਸ਼ਾਮ 6.30 ਵਜੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਸਰਜਰੀ ਦੇ ਦੌਰਾਨ ਪਾਰਸ ਨੇ ਦਮ ਤੋੜ ਦਿੱਤਾ। ਇਸ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ, ਕੁੱਝ ਘੰਟੇ ਪਹਿਲਾ ਪਰਿਵਾਰ ਨੂੰ ਹੌਂਸਲਾ ਦੇਣ ਵਾਲਾ ਇਕ ਦਮ ਸਾਥ ਛੱਡ ਗਿਆ। ਉੱਥੇ ਹੀ ਅਕਾਸ਼ ਦੀ ਹਾਲਤ ਸਰਜਰੀ ਤੋਂ ਬਾਅਦ ਖ਼ਤਰੇ ਤੋਂ ਬਾਹਰ ਹੈ।
 

SHARE ARTICLE

ਏਜੰਸੀ

Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement