ਤਲਜਿੰਦਰ ਕੌਰ ਨੇ ਲੋਟੋ 649 ਲਾਟਰੀ ਦੀ ਟਿਕਟ ਡੈਲਟਾ ਦੇ ਸਕਾਟਲੈਂਡ ਸੈਂਟਰ ਤੋਂ ਖਰੀਦੀ ਸੀ
ਐਬਟਸਫੋਰਡ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਹਿਣ ਵਾਲੀ ਪੰਜਾਬਣ ਤਲਜਿੰਦਰ ਕੌਰ ਖੰਗੂੜਾ ਦੀ 5 ਲੱਖ ਡਾਲਰ ਭਾਵ 3 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਤਲਜਿੰਦਰ ਕੌਰ ਨੇ ਲੋਟੋ 649 ਲਾਟਰੀ ਦੀ ਟਿਕਟ ਡੈਲਟਾ ਦੇ ਸਕਾਟਲੈਂਡ ਸੈਂਟਰ ਤੋਂ ਖਰੀਦੀ ਸੀ।
ਤਲਜਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਆਪਣੇ ਲਾਟਰੀ ਵਿਕਰੇਤਾ ਟੋਨੀ ਨੂੰ ਦੋ ਟਿਕਟਾਂ ਚੈੱਕ ਕਰਨ ਬਾਰੇ ਕਿਹਾ, ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਹ 5 ਲੱਖ ਡਾਲਰ ਜਿੱਤ ਚੁੱਕੀ ਹੈ ਤਾਂ ਤੁਰੰਤ ਫੋਨ ’ਤੇ ਆਪਣੀ ਧੀ ਤੇ ਫਿਰ ਸਾਰੇ ਪਰਿਵਾਰ ਨੂੰ ਦੱਸਿਆ। ਤਲਜਿੰਦਰ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਆਪਣੇ ਪਰਿਵਾਰ ਸਮੇਤ ਮੈਕਸੀਕੋ ਜਾਵੇਗੀ।