ਪਾਕਿਸਤਾਨ ਦੇ ਨਿਊਕਲੀਅਰ ਟੈਸਟ ਤੋਂ ਬਾਅਦ ਭਾਰਤ ਦੇ ਤੇਵਰ ਬਦਲੇ : ਨਵਾਜ਼ ਸ਼ਰੀਫ਼
Published : May 29, 2018, 10:04 am IST
Updated : May 29, 2018, 10:04 am IST
SHARE ARTICLE
Nawaz Sharif
Nawaz Sharif

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਇਹ ਦਾਅਵਾ ਕੀਤਾ ਕਿ ਇਸਲਾਮਾਬਾਦ ਦੁਆਰਾ 1998 ਵਿਚ ਪ੍ਰਮਾਣੁ ਪ੍ਰੀਖਣ ਕੀਤੇ.....

ਇਸਲਾਮਾਬਾਦ :  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਨੇ ਇਹ ਦਾਅਵਾ ਕੀਤਾ ਕਿ ਇਸਲਾਮਾਬਾਦ ਦੁਆਰਾ 1998 ਵਿਚ ਪ੍ਰਮਾਣੁ ਪ੍ਰੀਖਣ ਕੀਤੇ ਜਾਣ ਦੇ ਬਾਅਦ ਪਾਕਿਸਤਾਨ ਦੇ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਬਦਲ ਗਿਆ ਸੀ| ਉਨ੍ਹਾਂ ਨੇ ਕਿਹਾ ਕਿ ਭਾਰਤ ਨੇ 1998 ਵਿਚ ਪ੍ਰਮਾਣੁ ਪ੍ਰੀਖਣ ਕੀਤੇ ਅਤੇ ਇਸ ਦੇ ਬਾਅਦ ਭਾਰਤੀ ਨੇਤਾਵਾਂ ਦੀ ਭਾਸ਼ਾ ਸਾਡੇ ਲਈ ਸਖਤ ਹੋਈ ਪਰ ਜਦੋਂ ਪਾਕਿਸਤਾਨ ਨੇ ਤੁਰੰਤ ਹੀ ਪ੍ਰਮਾਣੁ ਪ੍ਰੀਖਣ ਕੀਤਾ ਤਾਂ ਭਾਰਤੀ ਨੇਤਾਵਾਂ ਦੇ ਰੱਵਈਐ ਵਿਚ ਬਦਲਾਵ ਆ ਗਿਆ| ਪ੍ਰਮਾਣੁ ਪ੍ਰੀਖਣ ਦੇ ਅੱਠ ਮਹੀਨੇ ਬਾਅਦ ਵੀ ਤਤਕਾਲੀਨ ਭਾਰਤੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਲਾਹੌਰ ਤੱਕ ਦੀ ਯਾਤਰਾ ਬੱਸ ਤੇ ਕੀਤੀ ਸੀ|

Nuclear TestNuclear Testਪਾਕਿਸਤਾਨ ਦੇ ਪ੍ਰਮਾਣੁ ਪ੍ਰੀਖਣ ਦੀ 20ਵੀਂ ਵਰ੍ਹੇਗੰਢ ਦੇ ਮੌਕੇ ਉੱਤੇ ਆਯੋਜਿਤ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਸ਼ਰੀਫ ਨੇ ਇਹ ਬਿਆਨ ਦਿਤਾ| ਸ਼ਰੀਫ ਇਹ ਵੀ ਬੋਲੇ ਕਿ ਪ੍ਰਮਾਣੁ ਪ੍ਰੀਖਿਆ ਕਰਨ ਦੇ ਮੇਰੇ ਫੈਸਲੇ ਦੇ ਕਾਰਨ ਹੀ ਕੋਈ ਵੀ ਪਾਕਿਸਤਾਨ ਨੂੰ ਚੁਣੋਤੀ ਨਹੀਂ ਦੇ ਸਕਦਾ| ਉਨ੍ਹਾਂ ਨੇ ਅੱਗੇ ਕਿਹਾ ਕਿ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨੇ ਸਾਨੂੰ ਪ੍ਰਮਾਣੁ ਪ੍ਰੀਖਣ ਨਾ ਕਰਨ ਲਈ ਪੰਜ ਅਰਬ ਡਾਲਰ ਦੇਣ ਦੀ ਗੱਲ ਕਹੀ ਸੀ ਪਰ ਮੈਂ ਦੇਸ਼ ਦੀ ਸੁਰੱਖਿਆ ਲਈ ਇਸ ਤੋਂ ਇਨਕਾਰ ਕਰ ਦਿਤਾ| (ਏਜੰਸੀ)

Location: Pakistan, Islamabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement