
ਇਹ ਸਾਰੀ ਘਟਨਾ ਗੁਰੂਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ
ਮੈਲਬੌਰਨ- ਮੈਲਬੌਰਨ ਦੇ ਪੱਛਮੀ ਇਲਾਕੇ ਵਿਚ ਟਾਰਨੇਟ ਗੁਰਦੁਆਰੇ ਵਿਚੋਂ ਚੋਰੀ ਕਰ ਲਈ ਹੈ। ਗੁਰੂਦੁਆਰਾ ਦੀ ਕਮੇਟੀ ਦਾ ਕਹਿਣਾ ਹੈ ਕਿ ਦੋ ਨਕਾਬਪੋਸ਼ਾ ਨੇ ਸਵੇਰ ਦੇ ਡੇਢ ਵਜੇ ਗੁਰੂਦੁਆਰੇ ਤੇ ਹਮਲਾ ਕੀਤਾ ਅਤੇ ਗੁਰੂ ਘਰ ਦੀ ਗੋਲਕ ਦਾ ਜਿੰਦਾ ਤੋੜ ਕੇ ਪੈਸੇ ਚੁਰਾ ਲਏ ਸਨ। ਐਸਬੀਐਸ ਹਿੰਦੀ ਗੁਰਦੀਪ ਸਿੰਘ ਗਿਰਨ ਨੇ ਦੱਸਿਆ ਕਿ ਦੋਵੇਂ ਨਕਾਬਪੋਸ਼ਾਂ ਦੇ ਹੱਥਾਂ ਵਿਚ ਹਥਿਆਰ ਸਨ ਅਤੇ ਉਹਨਾਂ ਨੇ 5 ਮਿੰਟਾਂ ਵਿਚ ਗੋਲਕ ਦਾ ਜਿੰਦਾ ਤੋੜ ਕੇ ਪੈਸੇ ਕੱਢ ਲਏ ਸਨ।
Tarneit Gurudwara robbed second time in less than four months
ਨਕਾਬਪੋਸ਼ਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਉਹ ਆਪਣੇ ਨਾਲ ਕੋਈ ਵੀ ਬੈਗ ਨਹੀਂ ਲੈ ਕੇ ਆਏ। ਗੋਲਕ ਵਿਚ ਪਹਿਲਾਂ ਤੋਂ ਹੀ ਇਕ ਕੱਪੜਾ ਪਿਆ ਸੀ ਨਕਾਬਪੋਸ਼ਾ ਨੇ ਉਸ ਕੱਪੜੇ ਵਿਚ ਹੀ ਪੈਸੇ ਲਪੇਟੇ ਅਤੇ ਦੌੜ ਗਏ। ਇਹ ਸਾਰੀ ਘਟਨਾ ਗੁਰੂਦੁਆਰੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ। ਸਥਾਨਕ ਪੁਲਿਸ ਨੇ ਇਸ ਘਟਨਾ ਦੀ ਜਾਣਕਾਰੀ ਕੈਮਰੇ ਵਿਚ ਰਿਕਾਰਡ ਹੋਈ ਵੀਡੀਓ ਤੋਂ ਹੀ ਲਈ। ਮਿਸਟਰ ਗਿਰਨ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਅਲਰਟ ਕਰ ਦਿੱਤਾ ਹੈ ਅਤੇ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
Tarneit Gurudwara robbed second time in less than four months
ਗਿਰਨ ਨੇ ਦੱਸਿਆ ਕਿ ਇਹ ਦੂਸਰੀ ਵਾਰ ਹੈ ਜਦੋਂ ਗੁਰੂ ਘਰ ਦੀ ਗੋਲਕ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਵੀ ਫਰਵਰੀ ਮਹੀਨੇ ਵਿਚ ਬਾਹਰ ਰੱਖਿਆ ਗੋਲਕ ਚੋਰੀ ਹੋ ਗਿਆ ਸੀ। ਗਿਰਨ ਦਾ ਕਹਿਣਾ ਹੈ ਕਿ ਅਜਿਹੀਆਂ ਘਟਨਾਵਾਂ ਬਾਰ-ਬਾਰ ਨਾ ਹੋਣ ਇਸ ਲਈ ਸਖ਼ਤ ਕਾਰਵਾਈ ਕੀਤੀ ਜਾਵੇ। ਗੁਰੂਦੁਆਰਾ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਿੰਘ ਨੇ ਵੀ ਗੁਰੂਦੁਆਰਿਆਂ ਦੀ ਸੁਰੱਖਿਆ ਵਧਾਉਣ ਲਈ ਕਿਹਾ ਹੈ।