ਕੋਵਿਡ 19 : ਅਮਰੀਕਾ ’ਚ ਮੌਤ ਦਾ ਅੰਕੜਾ ਇਕ ਲੱਖ ਤੋਂ ਪਾਰ
Published : May 29, 2020, 8:18 am IST
Updated : May 29, 2020, 8:18 am IST
SHARE ARTICLE
File Photo
File Photo

ਹਾਲੇ ਤਕ ਦੁਨੀਆਂ ਦੇ ਕਿਸੇ ਵੀ ਦੇਸ਼ ’ਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ 

ਵਾਸ਼ਿੰਗਟਨ, 28 ਮਈ : ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਇਕ ਲੱਖ ਨੂੰ ਪਾਰ ਕਰ ਗਈ ਹੈ। ਕੋਵਿਡ -19 ਕਾਰਨ ਦੁਨੀਆਂ ਦੇ ਕਿਸੇ ਵੀ ਦੇਸ਼ ’ਚ ਇੰਨੇ ਲੋਕਾਂ ਦੀ ਮੌਤ ਨਹੀਂ ਹੋਈ। ਇਨ੍ਹਾਂ ਵਿਚੋਂ ਇਕ ਤਿਹਾਈ ਲੋਕਾਂ ਦੀ ਮੌਤ ਦੁਨੀਆਂ ਦੀ ਵਿੱਤੀ ਰਾਜਧਾਨੀ ਮੰਨੇ ਜਾਂਦੇ ਨਿਊਯਾਰਕ, ਨਿਊਜਰਸੀ ਅਤੇ ਕਨੈਕਟੀਕਟ ਵਿਚ ਹੋਈ। ਇਸ ਦਾ ਅਮਰੀਕੀ ਆਰਥਵਿਵਸਥਾ ਉੱਤੇ ਵੀ ਬਹੁਤ ਮਾੜਾ ਪ੍ਰਭਾਵ ਪਿਆ ਹੈ ਅਤੇ ਪਿਛਲੇ ਤਿੰਨ ਮਹੀਨਿਆਂ ਵਿਚ 3.5 ਕਰੋੜ ਤੋਂ ਵੱਧ ਲੋਕ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਹਾਲਾਂਕਿ, ਮੌਤ ਦੀ ਦਰ ਅਤੇ ਨਵੇਂ ਕੇਸਾਂ ਦੀ ਗਿਣਤੀ ਹੁਣ ਹੇਠਾਂ ਆ ਰਹੀ ਹੈ। ਇਸ ਦੇ ਮੱਦੇਨਜ਼ਰ ਸਾਰੇ 50 ਰਾਜਾਂ ਨੇ ਅਰਥਚਾਰਿਆਂ ਨੂੰ ਮੁੜ ਖੋਲ੍ਹਣ ਦੀ ਹਿੰਮਤ ਕੀਤੀ ਹੈ। 

ਹਾਊਸ ਦੇ ਬਹੁਗਿਣਤੀ ਨੇਤਾ ਸਟੈਨੀ ਹੋਯਰ ਨੇ ਕਿਹਾ, “ਕੋਵਿਡ -19 ਕਾਰਨ 100,000 ਅਮਰੀਕੀ ਲੋਕਾਂ ਦੀ ਮੌਤ ਹੋ ਗਈ ਅਜਿਹੇ ਵਿਚ ਸਾਡੇ ਦੇਸ਼ ਇਕ ਦੁੱਖ ਵਾਲੇ ਦੌਰ ’ਚ ਹੈ। ਦੇਸ਼ ਭਰ ਦੇ ਪ੍ਰਵਾਰ ਇਸ ਬਿਮਾਰੀ ਕਾਰਨ ਅਪਣੇ ਅਜ਼ੀਜ਼ਾਂ ਨੂੰ ਗੁਆਉਣ ਲਈ ਸੋਗ ਕਰ ਰਹੇ ਹਨ।’’ ”ਅਮਰੀਕਾ ਵਿਚ ਮਰਨ ਵਾਲਿਆਂ ਦੀ ਗਿਣਤੀ ਬੁਧਵਾਰ ਨੂੰ 100,000 ਨੂੰ ਪਾਰ ਕਰ ਗਈ। ਹੁਣ ਤਕ 17 ਲੱਖ ਤੋਂ ਵੱਧ ਅਮਰੀਕੀ ਪ੍ਰਭਾਵਤ ਪਾਏ ਗਏ ਹਨ। 

ਅਮੈਰੀਕਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀ.ਡੀ.ਸੀ.) ਦੇ ਅਨੁਸਾਰ, ਇਹ ਵਾਇਰਸ ਹਰ ਉਮਰ ਸਮੂਹ ਅਤੇ ਦੇਸ਼ ਦੇ ਹਰ ਭਾਈਚਾਰੇ ’ਚ ਫੈਲਿਆ ਹੋਇਆ ਹੈ। ਵਾਇਰਸ ਦੇ ਕੁੱਲ ਕੇਸਾਂ ਵਿਚੋਂ, 4.7 ਏਸ਼ੀਅਨ ਅਮਰੀਕੀ ਅਤੇ 26.3 ਫ਼ੀ ਸਦੀ ਕਾਲੇ ਅਮਰੀਕੀਆਂ ਦੇ ਹਨ।  ਇਸ ਦਾ ਕੋਈ ਅੰਕੜਾ ਨਹੀਂ ਹੈ ਕਿ ਇਥੇ ਕਿੰਨੇ ਭਾਰਤੀ-ਅਮਰੀਕੀ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ, ਪਰ ਕੁਝ ਗ਼ੈਰ-ਸਰਕਾਰੀ ਅੰਦਾਜ਼ੇ ਤੋਂ ਪਤਾ ਚੱਲਦਾ ਹੈ

ਕਿ ਨਿਊਯਾਰਕ ਅਤੇ ਨਿਊਜਰਸੀ ’ਚ 500 ਤੋਂ ਵੱਧ ਅਜਿਹੇ ਲੋਕਾਂ ਦੀ ਮੌਤ ਹੋਈ ਅਤੇ ਇਸ ਭਾਈਚਾਰੇ ਵਿਚ ਪ੍ਰਭਾਵਤ ਲੋਕਾਂ ਦੀ ਗਿਣਤੀ ਹਜ਼ਾਰਾਂ ਵਿਚ ਹੈ। ਪਿਛਲੇ ਦੋ ਮਹੀਨਿਆਂ ’ਚ ਬਹੁਤ ਸਾਰੇ ਮਸ਼ਹੂਰ ਭਾਰਤੀ-ਅਮਰੀਕੀ ਡਾਕਟਰਾਂ ਅਤੇ ਪ੍ਰਭਾਵਸ਼ਾਲੀ ਕਮਿਊਨਿਟੀ ਨੇਤਾਵਾਂ ਦੀ ਲਾਗ ਕਾਰਨ ਮੌਤ ਹੋ ਗਈ। ਸੀਡੀਸੀ ਨੇ ਕਿਹਾ ਕਿ ਅਮਰੀਕਾ ਵਿਚ ਹੁਣ ਤਕ 1.57 ਕਰੋੜ ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 18 ਲੱਖ ਵਾਇਰਸ ਨਾਲ ਪ੍ਰਭਾਵਤ ਪਾਏ ਗਏ ਹਨ।    
    (ਪੀਟੀਆਈ)
ਰੂਸ ’ਚ ਕੋਰੋਨਾ ਪੀੜਤਾਂ ਦੀ ਗਿਣਤੀ ਪੌਣੇ 4 ਲੱਖ, ਪਾਜ਼ੇਟਿਵ ਮਾਮਲੇ ’ਚ ਤੀਜੇ ਨੰਬਰ ਦਾ ਦੇਸ਼ ਬਣਿਆ 
ਮਾਸਕੋ, 28 ਮਈ : ਰੂਸ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 8371 ਨਵੇਂ ਮਾਮਲੇ ਆਉਣ ਤੋਂ ਬਾਅਦ ਪ੍ਰਭਾਵਤ ਲੋਕਾਂ ਦੀ ਗਿਣਤੀ ਵੱਧ ਕੇ 3,79,051 ਭਾਵ ਪੌਣੇ 4 ਲੱਖ ਹੋ ਗਈ ਹੈ ਪਰ ਰਾਹਤ ਇਹ ਹੈ ਕਿ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 40 ਫ਼ੀ ਸਦੀ ਹੋ ਗਈ ਹੈ। ਨੈਸ਼ਨਲ ਕੋਰੋਨਾ ਵਾਇਰਸ ਨਿਗਰਾਨੀ ਸੈਂਟਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਕੋੋਰੋਨਾ ਵਾਇਰਸ ਦੇ ਮਾਮਲੇ ’ਚ ਰੂਸ ਅਮਰੀਕਾ ਅਤੇ ਬ੍ਰਾਜ਼ੀਲ ਦੇ ਬਾਅਦ ਦੁਨੀਆਂ ’ਚ ਤੀਜੇ ਨੰਬਰ ਦਾ ਦੇਸ਼ ਬਣ ਗਿਆ ਹੈ। ਦੇਸ਼ ਦੇ 85 ਖੇਤਰਾਂ ਤੋਂ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 3,560 ਮਾਮਲਿਆਂ ’ਚ ਕੋਰੋਨਾ ਦੇ ਕੋਈ ਲੱਛਣ ਨਹੀਂ ਪਾਏ ਗਏ। ਨਵੇਂ ਮਾਮਲਿਆਂ ਵਿਚੋਂ ਸਭ ਤੋਂ ਵੱਧ 2,560 ਮਾਸਕੋ ਤੋਂ ਆਏ ਜਦੋਂਕਿ 774 ਮਾਮਲੇ ਮਾਸਕੋ ਦੇ ਖੇਤਰ ਤੋਂ ਸਾਹਮਣੇ ਆਏ। ਸੈਂਟ ਪੀਟਰਸਬਰਗ ਤੋਂ 382 ਮਾਮਲੇ ਸਾਹਮਣੇ ਆਏ ਹਨ। ਕੇਂਦਰ ਮੁਤਾਬਕ ਇਸ ਸਮੇਂ ਦੌਰਾਨ 174 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 4,142 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ, 8,785 ਮਰੀਜ਼ਾਂ ਦੇ ਠੀਕ ਹੋਣ ਦੇ ਬਾਅਦ, ਠੀਕ ਹੋਏ ਲੋਕਾਂ ਦੀ ਗਿਣਤੀ 1,50,993 ਹੋ ਗਈ ਹੈ।               (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM
Advertisement