
ਅਮਰੀਕਾ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਵਿਗੜੀ ਆਰਥਕ
ਵਾਸ਼ਿੰਗਟਨ, 28 ਮਈ : ਅਮਰੀਕਾ ਦੇ ਇਕ ਥਿੰਕ ਟੈਂਕ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦੇ ਪਾਕਿਸਤਾਨ ਅਤੇ ਸ਼੍ਰੀਲੰਕਾ ਦੀ ਵਿਗੜੀ ਆਰਥਕ ਸਥਿਤੀ ਦਾ ਫਾਇਦਾ ਚੁੱਕ ਕੇ ਉਨ੍ਹਾਂ ਨਾਲ ਸਬੰਧ ਮਜ਼ਬੂਤ ਕਰ ਕੇ ਹਿੰਦ ਮਹਾਸਾਗਰ ’ਚ ਅਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ ਕਰ ਰਹੇ ਚੀਨ ਨੂੰ ਰੋਕਣ ਲਈ ਅਮਰੀਕਾ ਅਤੇ ਭਾਰਤ ਨੂੰ ਕੋਈ ਯੋਜਨਾ ਬਣਾਉਣੀ ਚਾਹੀਦੀ ਹੈ। ਹਿੰਦ ਮਹਾਸਾਗਰ ’ਚ ਚੀਨ ਦੀ ਵੱਧ ਰਹੀ ਮਜ਼ਬੂਤੀ ਕਾਰਨ ਭਾਰਤ ’ਚ ਚਿੰਤਾ ਬਣੀ ਹੋਈ ਹੈ। ਭਾਰਤ ਮੁੱਖ ਤੌਰ ’ਤੇ ਚੀਨ ਦਾ ਵੱਧ ਰਿਹਾ ਹਮਲਾਵਰ ਰਵਈਏ ਨੂੰ ਰੋਕਣ ਦੇ ਉਦੇਸ਼ ਨਾਲ ਸ੍ਰੀਲੰਕਾ, ਮਾਲਦੀਵ, ਇੰਡੋਨੇਸ਼ੀਆ, ਥਾਈਲੈਂਡ, ਵਿਯਤਨਾਮ, ਮਿਆਮਾਰ ਅਤੇ ਸਿੰਗਾਪੁਰ ਸਮੇਤ ਖੇਤਰ ਦੇ ਦੇਸ਼ਾਂ ਨਾਲ ਸਮੁੰਦਰੀ ਸਹਿਯੋਗ ਵਧਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ।
File photo
ਥਿੰਕ ਟੈਂਕ ‘ਹਡਸਨ ਇੰਸਟੀਚਿਊਟ’ ਮੁਤਾਬਕ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਨਾ ਸਿਰਫ਼ ਦਖਣੀ ਏਸ਼ੀਆ ’ਚ ਜੀਵਨ ਅਤੇ ਰੋਜ਼ੀ ਰੋਟੀ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ, ਬਲਕਿ ਇਹ ਖੇਤਰ ’ਚ ਮਹੱਤਵਪੂਰਣ ਰਾਜਨੀਤੀ ਅਤੇ ਸਮਾਜਿਕ ਤਬਦੀਲੀ ਦਾ ਵੀ ਕਾਰਨ ਬਣ ਸਕਦੀ ਹੈ। ਸੰਸਥਾ ਦੀ ਭਾਰਤੀ ਮੂਤੀ ਖੋਜਕਰਤਾ ਅਪਰਣਾ ਪਾਂਡੇ ਅਤੇ ਅਮਰੀਕਾ ’ਚ ਪਾਕਿਸਤਾਨ ਦੇ ਸਾਬਫਾ ਸਫ਼ੀਰ ਹੁਸੈਨ ਹੱਕਾਨੀ ਵਲੋਂ ਸਾਂਝੇ ਤੌਰ ‘ਤੇ ਲਿਖੀ ਗਈ ਰੀਪੋਰਟ ’ਚ ਥਿੰਕ ਟੈਂਕ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੀ ਅਰਥਵਿਵਸਾ ਤਬਾਹੀ ਤੋਂ ਬੱਚ ਜਾਣਗੀਆਂ, ਪਰ ਉਨ੍ਹਾਂ ਦੀ ਸਰਕਾਰਾਂ ਨੂੰ ਨਿਵੇਸ਼ ਨੂੰ ਸੁਰੱਖਆ ਪ੍ਰਦਾਨ ਕਰ ਕੇ ਆਰਥਕ ਵਿਕਾਸ ਨੂੰ ਬਣਾਏ ਰੱਖਣਾ ਹੋਵੇਗਾ।
ਇਸ ਵਿਚ ਕਿਹਾ ਗਿਆ, ਕਿ ਹੋ ਸਕਦਾ ਹੈ ਕਿ ‘‘ਪਾਕਿਸਤਾਨ ਅਤੇ ਸ਼੍ਰੀਲੰਕਾ ਨਾਕਾਰਤਮਕ ਵਿਕਾਸ ਦੀ ਦਿਸ਼ਾ ਵਲ ਚਲੇ ਜਾਣਗੇ ਅਤੇ ਉਨ੍ਹਾਂ ਨੂੰ ਕੌਮਾਂਤਰੀ ਕਰਜ਼ਦਾਤਾਵਾਂ ਤੋਂ ਕਰਜ਼ ਰਾਹਤ ਦੀ ਲੋੜ ਹੋਵੇਗੀ। ਇਸ ਦੇ ਇਲਾਵਾ, ਸ਼੍ਰੀਲੰਕਾ ਦੇ ਸਾਮਹਣੇ ਵੱਡੇ ਕਰਜ਼ ਡਿਫ਼ਾਲਟ ਦੀ ਸੰਭਾਵਨਾ ਹੈ। ਦੋਨਾਂ ਦੇਸ਼ਾਂ ਦੇ ਅਪਣੇ ਹਿੱਤਕਾਰੀ ਦੇ ਤੌਰ ’ਤੇ ਚੀਨ ਵਲ ਦੇਖਣ ਦੀ ਸੰਭਾਵਨਾ ਹੈ ਜਿਵੇਂ ਕਿ ਉਨ੍ਹਾਂ ਦੇ ਆਗੂ ਕੁੱਝ ਸਮੇਂ ਇਹ ਕਰਦੇ ਹੋਏ ਦਿਖਾਈ ਦੇ ਰਹੇ ਹਨ।’’ (ਪੀਟੀਆਈ)