
ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਪ੍ਰਿਟੋਰੀਆ: ਦੱਖਣੀ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ (Ex-South Africa president Jacob Zuma) ਨੂੰ 15 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਫੈਸਲਾ ਦੱਖਣੀ ਅਫਰੀਕਾ ਦੀ ਸਭ ਤੋਂ ਵੱਡੀ ਅਦਾਲਤ ਕੰਸਟੀਟਿਊਸ਼ਨਲ ਕੋਰਟ (South Africa's Constitutional Court) ਵੱਲੋਂ ਲਿਆ ਗਿਆ ਹੈ। ਦਰਅਸਲ ਸਾਬਕਾ ਰਾਸ਼ਟਰਪਤੀ ਜੈਕਬ ਜ਼ੁਮਾ ਨੂੰ ਅਦਾਲਤ ਦੀ ਮਾਣਹਾਨੀ (Contempt of court) ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਸੀ।
Ex-South Africa president Jacob Zuma gets 15-month jail sentence
ਹੋਰ ਪੜ੍ਹੋ: ਕੇਂਦਰ ਦੇ ਆਰਥਕ ਪੈਕੇਜ ’ਤੇ ਰਾਹੁਲ ਗਾਂਧੀ ਦਾ ਬਿਆਨ, ‘ਪੈਕੇਜ ਨਹੀਂ ਇਕ ਹੋਰ ਪਾਖੰਡ’
ਪਿਛਲੇ ਸਾਲ ਨਵੰਬਰ ਵਿਚ ਸਟੇਟ ਕੈਪਚਰ ਵਿਚ ਜਾਂਚ ਕਮਿਸ਼ਨ ਦੇ ਸਾਹਮਣੇ ਸੁਣਵਾਈ ਦਾ ਬਾਈਕਾਟ ਕਰਨ ਅਤੇ ਫਿਰ ਸ਼ਾਮਲ ਹੋਣ ਤੋਂ ਇਨਕਾਰ ਕਰਨ ਲਈ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ। ਦਰਅਸਲ ਜਦੋਂ ਜੈਕਬ (Jacob Zuma) ਰਾਸ਼ਟਰਪਤੀ ਸਨ ਤਾਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਉਹਨਾਂ ਨੇ ਇਕ ਜਾਂਚ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਾ ਸੀ। ਕੰਸਟੀਟਿਊਸ਼ਨਲ ਕੋਰਟ ਦੇ ਆਦੇਸ਼ ਦੇ ਬਾਵਜੂਦ ਉਹ ਜਾਂਚ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਏ।
Ex-South Africa president Jacob Zuma gets 15-month jail sentence
ਹੋਰ ਪੜ੍ਹੋ: DGP ਨੇ ਵੱਧ ਰਹੇ ਡਰੋਨ ਖ਼ਤਰੇ ਨਾਲ ਨਜਿੱਠਣ ਲਈ BSF ਤੇ ਪੰਜਾਬ ਪੁਲਿਸ ਵਿਚਾਲੇ ਤਾਲਮੇਲ ਦੀ ਕੀਤੀ ਮੰਗ
ਸਾਲ 2018 ਵਿਚ ਉਹਨਾਂ ਦਾ ਕਾਰਜਕਾਲ ਖਤਮ ਹੋ ਗਿਆ। ਅਹੁਦੇ ’ਤੇ ਰਹਿਣ ਸਮੇਂ ਉਹਨਾਂ ’ਤੇ ਭ੍ਰਿਸ਼ਟਾਚਾਰ ਦੇ ਕਈ ਆਰੋਪ ਲੱਗੇ। ਉਸ ਸਮੇਂ ਇਹ ਕਿਹਾ ਗਿਆ ਸੀ ਕਿ ਕੁਝ ਕਾਰੋਬਾਰੀ ਘਰਾਣੇ ਸਿਆਸਤਦਾਨਾਂ ਨਾਲ ਸਬੰਧ ਹੋਣ ਕਾਰਨ ਫੈਸਲਾ ਲੈਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਰਹੇ ਹਨ।
Ex-South Africa president Jacob Zuma gets 15-month jail sentence
ਹੋਰ ਪੜ੍ਹੋ: 60 ਸਾਲਾ ਬਜ਼ੁਰਗ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ਵਿਚ ਲਿਖਿਆ ਕਾਰਨ
ਹਾਲਾਂਕਿ ਸਾਬਕਾ ਰਾਸ਼ਟਰਪਤੀ ਇਕ ਵਾਰ ਜਾਂਚ ਕਮਿਸ਼ਨ ਸਾਹਮਣੇ ਪੇਸ਼ ਹੋਏ ਸੀ ਪਰ ਬਾਅਦ ਵਿਚ ਉਹਨਾਂ ਨੇ ਇਸ ਵਿਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਜਾਂਚ ਕਮਿਸ਼ਨ ਦੇ ਚੇਅਰਮੈਨ ਜਸਟਿਸ ਰੇਮੰਡ ਜ਼ੋਂਡੋ ਨੇ ਕੰਸਟੀਟਿਊਸ਼ਨਲ ਕੋਰਟ ਨੂੰ ਦਖਲ ਦੇਣ ਲਈ ਕਿਹਾ ਸੀ। ਫਿਲਹਾਲ ਇਹ ਸਾਫ ਨਹੀਂ ਹੈ ਕਿ ਜੈਕਬ ਜ਼ੁਮਾ ਨੂੰ ਅਜੇ ਗ੍ਰਿਫ਼ਤਾਰ ਕੀਤਾ ਜਾਵੇਗਾ ਜਾਂ ਨਹੀਂ।