London News : ਸਮੁੰਦਰੀ ਜਹਾਜ਼ ਤੋਂ 13 ਕਰੋੜ ਡਾਲਰ ਦੀ ਕੋਕੀਨ ਜ਼ਬਤ
Published : Jun 29, 2025, 7:23 am IST
Updated : Jun 29, 2025, 9:51 am IST
SHARE ARTICLE
$130 million worth of cocaine seized from ship in London
$130 million worth of cocaine seized from ship in London

ਪਨਾਮਾ ਤੋਂ ਇੰਗਲੈਂਡ ਪਹੁੰਚਣ ਵਾਲੇ ਇਕ ਜਹਾਜ਼ ਵਿਚੋਂ 2.4 ਮੀਟ੍ਰਿਕ ਟਨ ਕੋਕੀਨ ਹੋਈ ਜ਼ਬਤ

$130 million worth of cocaine seized from ship in London: ਬ੍ਰਿਟਿਸ਼ ਅਧਿਕਾਰੀਆਂ ਨੇ ਪਨਾਮਾ ਤੋਂ ਇੰਗਲੈਂਡ ਪਹੁੰਚਣ ਵਾਲੇ ਇਕ ਜਹਾਜ਼ ਵਿਚ 2.4 ਮੀਟ੍ਰਿਕ ਟਨ ਕੋਕੀਨ ਜ਼ਬਤ ਕੀਤੀ ਹੈ। ਬ੍ਰਿਟਿਸ਼ ਰਾਜਧਾਨੀ ਦੇ ਪੂਰਬ ਵਿਚ ਲੰਡਨ ਗੇਟਵੇ ਬੰਦਰਗਾਹ ਉਤੇ ਇਕ ਜਹਾਜ਼ ਉਤੇ ਕੰਟੇਨਰਾਂ ਹੇਠੋਂ ਨਸ਼ੀਲੇ ਪਦਾਰਥ ਮਿਲੇ, ਜਿਨ੍ਹਾਂ ਦੀ ਕੀਮਤ 9.6 ਕਰੋੜ ਪੌਂਡ (13.2 ਕਰੋੜ ਡਾਲਰ) ਹੈ। ਅਧਿਕਾਰੀਆਂ ਨੇ ਖੁਫੀਆ ਜਾਣਕਾਰੀ ਦੀ ਅਗਵਾਈ ਵਾਲੀ ਮੁਹਿੰਮ ਤੋਂ ਬਾਅਦ ਇਹ ਖੇਪ ਬਰਾਮਦ ਕੀਤੀ। 

ਬਰਤਾਨੀਆਂ ਦੇ ਗ੍ਰਹਿ ਮੰਤਰਾਲੇ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਹੁਣ ਤਕ ਦੀ ਛੇਵੀਂ ਸੱਭ ਤੋਂ ਵੱਡੀ ਕੋਕੀਨ ਬਰਾਮਦਗੀ ਹੈ। ਯੂ.ਕੇ. ਬਾਰਡਰ ਫੋਰਸ ਮੈਰੀਟਾਈਮ ਦੇ ਡਾਇਰੈਕਟਰ ਚਾਰਲੀ ਈਸਟਬਾਗ ਨੇ ਕਿਹਾ ਕਿ ਇਹ ਬਰਾਮਦਗੀ ਇਸ ਗੱਲ ਦੀ ਇਕ ਉਦਾਹਰਣ ਹੈ ਕਿ ਕਿਵੇਂ ਸੀਮਾ ਬਲ ਦੇ ਸਮਰਪਿਤ ਸਮੁੰਦਰੀ ਅਧਿਕਾਰੀ ਸਾਡੀ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲੇ ਅਪਰਾਧੀ ਗਿਰੋਹਾਂ ਤੋਂ ਇਕ ਕਦਮ ਅੱਗੇ ਹਨ।        (ਪੀਟੀਆਈ)

ਉਨ੍ਹਾਂ ਕਿਹਾ, ‘‘ਇਨ੍ਹਾਂ ਅਪਰਾਧੀਆਂ ਨੂੰ ਸਾਡਾ ਸੰਦੇਸ਼ ਸਪੱਸ਼ਟ ਹੈ ਕਿ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਅਸੀਂ ਤੁਹਾਡੇ ਆਪਰੇਸ਼ਨਾਂ ਨੂੰ ਰੋਕਣ ਅਤੇ ਖਤਮ ਕਰਨ ਲਈ ਖੁਫੀਆ ਅਤੇ ਕੌਮਾਂਤਰੀ ਕਾਨੂੰਨ ਲਾਗੂ ਕਰਨ ਵਾਲੇ ਸਹਿਯੋਗ ਦੀ ਵਰਤੋਂ ਕਰ ਰਹੇ ਹਾਂ।’’ ਨੈਸ਼ਨਲ ਕ੍ਰਾਈਮ ਏਜੰਸੀ ਮੁਤਾਬਕ ਬਰਤਾਨੀਆਂ ਕੋਕੀਨ ਲਈ ਯੂਰਪ ਦੇ ਸੱਭ ਤੋਂ ਵੱਡੇ ਬਾਜ਼ਾਰਾਂ ਵਿਚੋਂ ਇਕ ਹੈ। ਬਰਤਾਨੀਆਂ ਸਰਕਾਰ ਦਾ ਕਹਿਣਾ ਹੈ ਕਿ ਇੰਗਲੈਂਡ ਅਤੇ ਵੇਲਜ਼ ਵਿਚ ਕੋਕੀਨ ਨਾਲ ਹੋਣ ਵਾਲੀਆਂ ਮੌਤਾਂ ਵਿਚ 2022 ਅਤੇ 2023 ਵਿਚਾਲੇ 31 ਫੀ ਸਦੀ ਦਾ ਵਾਧਾ ਹੋਇਆ ਹੈ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement