ਪਾਕਿਸਤਾਨੀ ਮਾਲ ਲਿਜਾਣ ਵਾਲੇ ਸਮੁੰਦਰੀ ਜਹਾਜ਼ਾਂ ’ਤੇ ਭਾਰਤ ਦੀ ਪਾਬੰਦੀ ਨਾਲ ਗੁਆਂਢੀ ਦੇਸ਼ ਦੇ ਵਪਾਰੀਆਂ ’ਚ ਮਚੀ ਹਾਹਾਕਾਰ : ਰੀਪੋਰਟ

By : BALJINDERK

Published : Jun 29, 2025, 6:54 pm IST
Updated : Jun 29, 2025, 6:54 pm IST
SHARE ARTICLE
ਪਾਕਿਸਤਾਨੀ ਮਾਲ ਲਿਜਾਣ ਵਾਲੇ ਸਮੁੰਦਰੀ ਜਹਾਜ਼ਾਂ ’ਤੇ ਭਾਰਤ ਦੀ ਪਾਬੰਦੀ ਨਾਲ ਗੁਆਂਢੀ ਦੇਸ਼ ਦੇ ਵਪਾਰੀਆਂ ’ਚ ਮਚੀ ਹਾਹਾਕਾਰ : ਰੀਪੋਰਟ
ਪਾਕਿਸਤਾਨੀ ਮਾਲ ਲਿਜਾਣ ਵਾਲੇ ਸਮੁੰਦਰੀ ਜਹਾਜ਼ਾਂ ’ਤੇ ਭਾਰਤ ਦੀ ਪਾਬੰਦੀ ਨਾਲ ਗੁਆਂਢੀ ਦੇਸ਼ ਦੇ ਵਪਾਰੀਆਂ ’ਚ ਮਚੀ ਹਾਹਾਕਾਰ : ਰੀਪੋਰਟ

ਮਾਲ-ਭਾੜੇ ਦੀ ਲਾਗਤ ਵਧ ਰਹੀ ਹੈ ਅਤੇ ਢੋਆ-ਢੁਆਈ ’ਚ ਹੋ ਰਹੀ ਦੇਰੀ

Islamabad News in Punjabi : ਭਾਰਤ ਵਲੋਂ ਪਾਕਿਸਤਾਨੀ ਸਾਮਾਨ ਲਿਜਾਣ ਵਾਲੇ ਸਮੁੰਦਰੀ ਜਹਾਜ਼ਾਂ ਨੂੰ ਅਪਣੀਆਂ ਬੰਦਰਗਾਹਾਂ ਉਤੇ ਲੰਗਰ ਲਾਉਣ ਉਤੇ ਪਾਬੰਦੀ ਲਗਾਉਣ ਨਾਲ ਗੁਆਂਢੀ ਦੇਸ਼ ਦੇ ਮਾਲ ਭਾੜੇ ਅਤੇ ਆਵਾਜਾਈ ਦੇ ਸਮੇਂ ’ਚ ਵਾਧਾ ਹੋਇਆ ਹੈ।

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਆਉਣ ਵਾਲੇ ਜਾਂ ਨਿਰਯਾਤ ਕੀਤੇ ਜਾਣ ਵਾਲੇ ਸਾਮਾਨ ਦੇ ਸਿੱਧੇ ਜਾਂ ਅਸਿੱਧੇ ਆਯਾਤ ਜਾਂ ਆਵਾਜਾਈ ਉਤੇ 2 ਮਈ, 2025 ਤੋਂ ਵਿਆਪਕ ਪਾਬੰਦੀ ਲਗਾ ਦਿਤੀ ਸੀ। 

ਪਾਕਿਸਤਾਨ ਦੀ ‘ਡਾਅਨ’ ਅਖਬਾਰ ਨੇ ਐਤਵਾਰ ਨੂੰ ਖਬਰ ਦਿਤੀ ਕਿ ਪਾਕਿਸਤਾਨੀ ਆਯਾਤਕਾਂ ਨੇ ਕਿਹਾ ਹੈ ਕਿ ਭਾਰਤੀ ਪਾਬੰਦੀ ਦੇ ਨਤੀਜੇ ਵਜੋਂ ਢੋਆ-ਢੁਆਈ ਦਾ ਸਮਾਂ ਲੰਬਾ ਹੋ ਗਿਆ ਹੈ ਅਤੇ ਮਾਲ ਭਾੜੇ ਵੱਧ ਗਏ ਹਨ। 

ਕਰਾਚੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਜਾਵੇਦ ਬਿਲਵਾਨੀ ਨੇ ਕਿਹਾ, ‘‘ਭਾਰਤ ਦੀ ਇਸ ਕਾਰਵਾਈ ਕਾਰਨ ਵੱਡੇ ਸਮੁੰਦਰੀ ਜਹਾਜ਼ ਪਾਕਿਸਤਾਨ ਨਹੀਂ ਆ ਰਹੇ ਹਨ, ਜਿਸ ਕਾਰਨ ਸਾਡੀ ਆਯਾਤ ’ਚ 30 ਤੋਂ 50 ਦਿਨ ਦੀ ਦੇਰੀ ਹੋ ਰਹੀ ਹੈ। ਆਯਾਤਕ ਹੁਣ ਫੀਡਰ ਜਹਾਜ਼ਾਂ ਉਤੇ ਨਿਰਭਰ ਕਰ ਰਹੇ ਹਨ ਜੋ ਲਾਗਤ ਵਧਾਉਂਦੇ ਹਨ।’’

ਨਿਰਯਾਤਕਾਂ ਨੇ ਵੀ ਭਾਰਤੀ ਪਾਬੰਦੀ ਤੋਂ ਬਾਅਦ ਸ਼ਿਪਿੰਗ ਅਤੇ ਬੀਮਾ ਲਾਗਤਾਂ ਵਿਚ ਵਾਧਾ ਦਰਜ ਕੀਤਾ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ ਨਿਰਯਾਤ ਉਤੇ ਸਮੁੱਚਾ ਅਸਰ ਘੱਟ ਹੈ। ਟੈਕਸਟਾਈਲ ਮੇਡ-ਅੱਪਸ ਦੇ ਨਿਰਯਾਤਕ ਆਮਿਰ ਅਜ਼ੀਜ਼ ਨੇ ਕਿਹਾ, ‘‘ਨਿਰਯਾਤ ਉਤੇ ਕੋਈ ਖਾਸ ਅਸਰ ਨਹੀਂ ਪਿਆ ਹੈ। ਬੀਮੇ ਦੀਆਂ ਲਾਗਤਾਂ ਵਿਚ ਵਾਧੇ ਨੂੰ ਛੱਡ ਕੇ। ਮਾਲ ਭਾੜਾ ਤਾਂ ਪਹਿਲਾਂ ਹੀ ਵਧ ਗਿਆ ਸੀ।’’

ਪਾਕਿਸਤਾਨ ਦਾ ਨਿਰਯਾਤ ਮੁੱਲ ਵਾਧੇ ਲਈ ਆਯਾਤ ਕੀਤੇ ਮਾਲ ਉਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ। ਅਖਬਾਰ ਨੇ ਕਿਹਾ ਕਿ ਵਿਦੇਸ਼ੀ ਮੁਦਰਾ ਬਚਾਉਣ ਲਈ ਸਰਕਾਰ ਵਲੋਂ ਆਯਾਤ ਉਤੇ ਸਖਤ ਕੰਟਰੋਲ ਬਣਾਏ ਰੱਖਣ ਨਾਲ ਸਪਲਾਈ ਚੇਨ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਦਾ ਵਿਆਪਕ ਆਰਥਕ ਅਸਰ ਪੈਂਦਾ ਹੈ। 

ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਪਾਰਕ ਸਬੰਧਾਂ ਵਿਚ ਖਟਾਸ ਆ ਗਈ ਸੀ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਆਯਾਤ ਹੋਣ ਵਾਲੀਆਂ ਸਾਰੀਆਂ ਚੀਜ਼ਾਂ ਉਤੇ ਆਯਾਤ ਡਿਊਟੀ ਵਧਾ ਕੇ 200 ਫੀ ਸਦੀ ਕਰ ਦਿਤੀ ਸੀ। 

ਪਾਕਿਸਤਾਨ ਅਤੇ ਭਾਰਤ ਵਿਚਾਲੇ ਰਸਮੀ ਵਪਾਰਕ ਸਬੰਧ 2019 ਤੋਂ ਠੱਪ ਹਨ ਅਤੇ ਦੋ-ਪੱਖੀ ਵਪਾਰ 2018 ਵਿਚ 2.41 ਅਰਬ ਡਾਲਰ ਤੋਂ ਘਟ ਕੇ 2024 ਵਿਚ 1.2 ਅਰਬ ਡਾਲਰ ਰਹਿ ਗਿਆ ਹੈ। ਭਾਰਤ ਨੂੰ ਪਾਕਿਸਤਾਨ ਦਾ ਨਿਰਯਾਤ 2019 ਵਿਚ 54.75 ਕਰੋੜ ਡਾਲਰ ਤੋਂ ਘਟ ਕੇ 2024 ਵਿਚ ਸਿਰਫ 480,000 ਡਾਲਰ ਰਹਿ ਗਿਆ। 

(For more news apart from India's ban on ships carrying Pakistani goods has caused an uproar among traders in the neighboring country: Report News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement