
ਇਹ ਐਲਾਨ ਸੀ ਬੀ ਜਿਓਰਜ ਨੇ ਭਾਰਤੀ ਦੂਤਾਵਾਸ ਵਿੱਚ ਆਪਣੇ ਓਪਨ ਹਾਊਸ ਮੀਟਿੰਗ ਦੌਰਾਨ ਕੀਤਾ
ਕੁਵੈਤ (ਬਿਨੈਦੀਪ ਸਿੰਘ) ਅੱਜ ਕੁਵੈਤ 'ਚ ਭਾਰਤੀ ਦੂਤਾਵਾਸ ਵਿਖੇ ਭਾਰਤੀ ਰਾਜਦੂਤ ਸੀ ਬੀ ਜਿਓਰਜ ਵਲੋਂ ਇਕ ਓਪਨ ਹਾਊਸ ਇਵੇਂਟ ਰੱਖਿਆ ਗਿਆ ਜਿਸ ਵਿਚ ਉਹਨਾਂ ਵਲੋਂ ਭਾਰਤ 'ਚ ਫਸੇ ਪ੍ਰਵਾਸੀ ਜੋ ਕੁਵੈਤ ਮੁੜ ਆਉਣਾ ਚਾਹੁੰਦੇ ਹਨ।
Embassy of India kuwait
ਉਹਨਾਂ ਦੇ ਸਵਾਲਾਂ ਦੇ ਜਵਾਬ ਲਾਈਵ ਪ੍ਰੋਗਰਾਮ ਵਿਚ ਦਿੱਤੇ ਅਤੇ ਸੀ ਬੀ ਜਿਓਰਜ ਨੇ ਘੋਸ਼ਣਾ ਕੀਤੀ ਕਿ ਕੋਵਿਡ -19 ਮਹਾਂਮਾਰੀ ਦੇ ਮੁਸ਼ਕਲ ਸਮੇਂ ਦੌਰਾਨ ਭਾਰਤੀ ਕਮਨਿਊਟੀ ਨੂੰ ਰਾਹਤ ਪ੍ਰਦਾਨ ਕਰਨ ਲਈ ਭਾਰਤੀ ਦੂਤਾਵਾਸ ਵੱਲੋਂ ਸਥਾਪਤ ਇੰਡੀਅਨ ਕਮਨਿਊਟੀ ਸਪੋਰਟ ਗਰੁੱਪ ਸਹਾਇਕ ਹੋ ਰਹੀ ਹੈ, ਇਹ ਐਲਾਨ ਸੀ ਬੀ ਜਿਓਰਜ ਨੇ ਭਾਰਤੀ ਦੂਤਾਵਾਸ ਵਿੱਚ ਆਪਣੇ ਓਪਨ ਹਾਊਸ ਮੀਟਿੰਗ ਦੌਰਾਨ ਕੀਤਾ।
Corona Virus
ਸੀ ਬੀ ਜਿਓਰਜ ਨੇ ਕਿਹਾ ਕਿ ਕੋਈ ਵੀ ਭਾਰਤੀ ਨਾਗਰਿਕ, ਜਿਸ ਦੀ 120 (ਕੁਵੈਤੀ ਦੀਨਾਰ) ਤੋਂ ਘੱਟ ਤਨਖਾਹ ਲੈ ਰਹੇ ਹਨ ਅਤੇ ਕੁਵੈਤ ਵਿਚ ਕੋਵਿਡ -19 ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਤਾਂ ਉਹਨਾਂ ਦੇ ਪਰਿਵਾਰਕ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਦੇ ਯੋਗ ਹਨ।
Corona Virus
ਰਾਜਦੂਤ ਨੇ ਕਿਹਾ ਕਿ “ਤਾਜ਼ਾ ਅੰਕੜਿਆਂ ਦੇ ਅਨੁਸਾਰ, ਕੁਵੈਤ ਵਿੱਚ 540 ਤੋਂ ਵੱਧ ਭਾਰਤੀਆਂ ਦੀ ਕੋਵਿਡ ਨਾਲ ਮੌਤ ਹੋ ਗਈ। 100 ਤੋਂ ਵੱਧ ਘਰੇਲੂ ਕਾਮੇ ਹਨ ਜੋ 120 ਕੇਡੀ ਤੋਂ ਘੱਟ ਤਨਖਾਹ ਪ੍ਰਾਪਤ ਕਰ ਰਹੇ ਹਨ। ਰਾਜਦੂਤ ਸੀ ਬੀ ਜਿਓਰਜ ਨੇ ਕਿਹਾ, "ਮੈਨੂੰ ਪਤਾ ਹੈ ਕਿ 1 ਲੱਖ ਰੁਪਏ ਪਰਿਵਾਰ ਲਈ ਵੱਡੀ ਰਕਮ ਨਹੀਂ ਹੈ, ਪਰ ਮੈਨੂੰ ਉਮੀਦ ਹੈ ਕਿ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਇਸ ਤੋਂ ਕੁਝ ਰਾਹਤ ਮਿਲੇਗੀ।” ਉਹਨਾਂ ਕਿਹਾ ਕਿ ਭਾਰਤੀ ਦੂਤਾਵਾਸ ਮ੍ਰਿਤਕ ਵਿਅਕਤੀ ਦਾ ਕਾਨੂੰਨੀ ਵਾਰਸ ਦੀ ਪਛਾਣ ਕਰੇਗਾ ਅਤੇ ਰਾਸ਼ੀ ਦੇਵੇਗਾ।