
ਭੂਚਾਲ ਤੋਂ ਬਾਅਦ ਸੁਨਾਮੀ ਦੀ ਜਾਰੀ ਕੀਤੀ ਚੇਤਾਵਨੀ
ਅਮਰੀਕਾ ਦੇ ਅਲਾਸਕਾ ਪ੍ਰਾਇਦੀਪ ਵਿਚ ਬੁੱਧਵਾਰ ਰਾਤ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਭੂਚਾਲ ਦੀ ਤੀਬਰਤਾ ਰੈਕਟਰ ਸਕੇਲ 'ਤੇ 8.2 ਹੈ। ਇਹ ਭੂਚਾਲ ਇੰਨੇ ਜ਼ਬਰਦਸਤ ਸਨ ਕਿ ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ। ਦੁਪਹਿਰ ਤੋਂ ਬਾਅਦ ਭਿਆਨਕ ਤਬਾਹੀ ਦਾ ਖਦਸ਼ਾ ਹੈ। ਫਿਲਹਾਲ ਭੂਚਾਲ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।
Notable quake, preliminary info: M 8.2 - 91 km ESE of Perryville, Alaska https://t.co/DusSgxqIuC
— USGS Earthquakes (@USGS_Quakes) July 29, 2021
ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਸਤਹ ਤੋਂ 29 ਮੀਲ ਦੀ ਦੂਰੀ 'ਤੇ ਰਾਤ 11: 15 ਵਜੇ ਭੂਚਾਲ ਨੂੰ ਮਹਿਸੂਸ ਕੀਤਾ। ਇਸਦਾ ਪ੍ਰਭਾਵ ਕੇਂਦਰ ਤੋਂ ਬਹੁਤ ਦੂਰ ਹੋਇਆ। ਯੂਐਸਜੀਐਸ ਦੇ ਅਨੁਸਾਰ, ਘੱਟੋ ਘੱਟ ਦੋ ਹੋਰ ਝਟਕੇ ਆਏ ਸਨ, ਜਿਨ੍ਹਾਂ ਦੀ ਤੀਬਰਤਾ 6.2 ਅਤੇ 5.6 'ਤੇ ਦੱਸੀ ਗਈ।
Earthquake
ਪਿਛਲੇ ਸੱਤ ਦਿਨਾਂ ਵਿੱਚ, ਇਸ ਖੇਤਰ ਦੇ 100 ਮੀਲ ਦੇ ਅੰਦਰ 3 ਦੀ ਤੀਬਰਤਾ ਤੋਂ ਵੱਧ ਦਾ ਕੋਈ ਭੂਚਾਲ ਨਹੀਂ ਆਇਆ ਹੈ।ਇਨ੍ਹਾਂ ਭੂਚਾਲਾਂ ਤੋਂ ਬਾਅਦ, ਦੱਖਣੀ ਅਲਾਸਕਾ, ਅਲਾਸਕਾ ਦਾ ਪ੍ਰਾਇਦੀਪ ਅਤੇ ਅਲੇਸ਼ੁਆਈ ਟਾਪੂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
Earthquake