
ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਮੁਖੀ ਵਜੋਂ ਸੰਭਾਲਿਆ ਅਹੁਦਾ
ਜੇਨੇਵਾ -ਸੰਯੁਕਤ ਰਾਸ਼ਟਰ ਵਿੱਚ ਭਾਰਤ ਦੀ ਸਥਾਈ ਪ੍ਰਤੀਨਿਧੀ ਰੁਚਿਰਾ ਕੰਬੋਜ ਨੇ 62ਵੇਂ ਸੰਯੁਕਤ ਰਾਸ਼ਟਰ ਸਮਾਜਿਕ ਵਿਕਾਸ ਕਮਿਸ਼ਨ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲ ਲਿਆ ਹੈ। ਪਿਛਲੇ ਕਰੀਬ 50 ਸਾਲਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੂੰ ਇਸ ਪ੍ਰਧਾਨਗੀ ਦਾ ਮੌਕਾ ਮਿਲਿਆ ਹੈ। ਇਸ ਤੋਂ ਪਹਿਲਾਂ ਸਾਲ 1975 ਵਿਚ ਭਾਰਤ ਨੇ ਇਸ ਕਮਿਸ਼ਨ ਦੀ ਪ੍ਰਧਾਨਗੀ ਕੀਤੀ ਸੀ।
ਵੀਰਵਾਰ ਨੂੰ ਪ੍ਰਧਾਨਗੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕੰਬੋਜ ਨੇ ਟਵੀਟ 'ਚ ਲਿਖਿਆ, 'ਭਾਰਤ ਸਮਾਜਿਕ ਵਿਕਾਸ ਕਮਿਸ਼ਨ ਦੀ ਪ੍ਰਧਾਨਗੀ ਕਰਦੇ ਹੋਏ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ। ਭਾਰਤ ਵਿਸ਼ਵ ਭਾਈਚਾਰੇ ਦੀ ਭਲਾਈ ਅਤੇ ਖੁਸ਼ਹਾਲੀ ਲਈ ਕੰਮ ਕਰਦੇ ਹੋਏ ਅਪਣੇ ਮੂਲ ਸਿਧਾਂਤਾਂ ਦੀ ਅਗਵਾਈ ਕਰਨ ਲਈ ਵਚਨਬੱਧ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤੀ ਮਿਸ਼ਨ ਨੇ ਇਕ ਬਿਆਨ ਵਿਚ ਕਿਹਾ ਕਿ ਰੁਚਿਰਾ ਕੰਬੋਜ ਸਮਾਜਿਕ ਵਿਕਾਸ ਦੇ ਮਾਮਲਿਆਂ ਵਿਚ ਅੰਤਰਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦੀ ਪ੍ਰਧਾਨਗੀ ਦੀ ਚੋਣ 15 ਫਰਵਰੀ ਨੂੰ ਹੋਈ ਸੀ।
ਇਨ੍ਹਾਂ ਦੇਸ਼ਾਂ ਨੇ ਵੀ ਭਾਰਤ ਦੀ ਪ੍ਰਧਾਨਗੀ ਦਾ ਸਮਰਥਨ ਕੀਤਾ ਹੈ। ਸਮਾਜਿਕ ਵਿਕਾਸ ਕਮਿਸ਼ਨ ਦੇ 62ਵੇਂ ਸੈਸ਼ਨ ਦਾ ਕੇਂਦਰੀ ਵਿਸ਼ਾ ਟਿਕਾਊ ਵਿਕਾਸ ਲਈ 2030 ਦੇ ਏਜੰਡੇ ਨੂੰ ਲਾਗੂ ਕਰਨ ਵਿਚ ਤੇਜ਼ੀ ਲਿਆਉਣਾ ਅਤੇ ਗਰੀਬੀ ਹਟਾਉਣ ਦੇ ਸਰਵਉੱਚ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਾਜਿਕ ਨੀਤੀਆਂ ਰਾਹੀਂ ਵਿਕਾਸ ਅਤੇ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਨਾ ਹੈ।
ਅਹੁਦਾ ਸੰਭਾਲਣ ਤੋਂ ਬਾਅਦ ਕੰਬੋਜ ਨੇ ਕਿਹਾ ਕਿ ਕਮਿਸ਼ਨ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਅੰਤਰ-ਸਰਕਾਰੀ ਸੰਸਥਾ ਵਜੋਂ ਕੰਮ ਕਰੇਗਾ। ਦੱਸ ਦੇਈਏ ਕਿ ਸਮਾਜਿਕ ਵਿਕਾਸ ਕਮਿਸ਼ਨ ਦੇ 46 ਮੈਂਬਰ ਹਨ, ਜਿਨ੍ਹਾਂ ਦੀ ਚੋਣ ਬਰਾਬਰ ਭੂਗੋਲਿਕ ਵੰਡ ਦੇ ਆਧਾਰ 'ਤੇ ਚਾਰ ਸਾਲਾਂ ਲਈ ਚੇਅਰਮੈਨ ਵਜੋਂ ਕੀਤੀ ਜਾਂਦੀ ਹੈ।