
ਟਰੰਪ ਨੇ ਕਮਲਾ ਹੈਰਿਸ ਨੂੰ ਖਾਰਜ ਕਰਦੇ ਹੋਏ ਸੁਝਾਅ ਦਿੱਤਾ ਕਿ ਉਸਦੀ ਧੀ ਇਵਾਂਕਾ ਟਰੰਪ ਅਜਿਹੀ ਭੂਮਿਕਾ ਲਈ ਇਕ ਬਿਹਤਰ ਉਮੀਦਵਾਰ ਸਾਬਤ ਹੋਵੇਗੀ
ਵਾਸ਼ਿੰਗਟਨ- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਮੂਲ ਦੀ ਸੈਨੇਟਰ ਕਮਲਾ ਹੈਰਿਸ ਦੀ ਭਰੋਸੇ ਯੋਗਤਾ 'ਤੇ ਹਮਲਾ ਬੋਲਦਿਆਂ ਕਿਹਾ ਹੈ ਕਿ ਕਮਲਾ ਹੈਰਿਸ ਰਾਸ਼ਟਰਪਤੀ ਬਣਨ ਦੇ ਯੋਗ ਨਹੀਂ ਹੈ। ਸ਼ੁੱਕਰਵਾਰ ਨੂੰ ਨਿਊ ਹੈਂਪਸ਼ਾਇਰ ਵਿਚ ਰਿਪਬਲਿਕਨ ਮੁਹਿੰਮ ਰੈਲੀ ਵਿਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਇੱਕ ਔਰਤ ਨੂੰ ਰਾਸ਼ਟਰਪਤੀ ਬਣਦਾ ਦੇਖਣਾ ਚਾਹੁੰਦੇ ਹਨ ਅਤੇ ਉਹ ਉਹਨਾਂ ਦਾ ਸਮਰਥਨ ਵੀ ਕਰਨਗੇ
Donald Trump
ਪਰ ਟਰੰਪ ਨੇ ਕਮਲਾ ਹੈਰਿਸ ਨੂੰ ਖਾਰਜ ਕਰਦੇ ਹੋਏ ਸੁਝਾਅ ਦਿੱਤਾ ਕਿ ਉਸਦੀ ਧੀ ਇਵਾਂਕਾ ਟਰੰਪ ਅਜਿਹੀ ਭੂਮਿਕਾ ਲਈ ਇਕ ਬਿਹਤਰ ਉਮੀਦਵਾਰ ਸਾਬਤ ਹੋਵੇਗੀ। 55 ਸਾਲਾ ਕਮਲਾ ਹੈਰਿਸ ਪਿਛਲੇ ਸਾਲ ਤੱਕ ਰਾਸ਼ਟਰਪਤੀ ਅਹੁਦੇ ਦੀ ਦੌੜ ਵਿਚ ਸ਼ਾਮਲ ਰਹੀ ਸੀ ਪਰ ਜਨਤਕ ਸਹਾਇਤਾ ਦੀ ਘਾਟ ਕਾਰਨ ਉਹ ਇਸ ਦੌੜ ਤੋਂ ਬਾਹਰ ਹੋ ਗਈ। ਕਮਲਾ ਹੈਰਿਸ ਫੇਰ ਉਸ ਵੇਲੇ ਸੁਰਖੀਆਂ ਵਿੱਚ ਆਈ ਜਦੋਂ ਡੈਮੋਕਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਇ ਬਿਡੇਨ ਨੇ 3 ਨਵੰਬਰ ਦੀ ਚੋਣ ਵਿਚ ਉਸ ਨੂੰ ਇੱਕ ਰਾਜਸੀ ਭਾਈਵਾਲ ਵਜੋਂ ਚੁਣ ਲਿਆ ਸੀ।
Kamala Harris
ਜਮੈਕਾ ਦੇ ਪਿਤਾ ਅਤੇ ਭਾਰਤੀ ਮਾਂ ਦੀ ਧੀ ਹੈ ਕਮਲਾ
ਜਮੈਕਾ ਦੇ ਪਿਤਾ ਅਤੇ ਇਕ ਭਾਰਤੀ ਮਾਂ ਦੀ ਧੀ ਦੇ ਤੌਰ ਤੇ ਪੈਦਾ ਹੋਈ ਕਮਲਾ ਹੈਰਿਸ ਪਹਿਲੀ ਭਾਰਤੀ-ਅਮਰੀਕੀ ਅਤੇ ਪਹਿਲੀ ਔਰਤ ਹੈ ਜੋ ਇਕ ਵੱਡੀ ਅਮਰੀਕੀ ਰਾਜਨੀਤਿਕ ਪਾਰਟੀ ਦੁਆਰਾ ਚੋਟੀ ਦੇ ਅਹੁਦੇ ਲਈ ਚੁਣੀ ਗਈ ਹੈ। ਟਰੰਪ ਨੇ ਕਮਲਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, "ਤੁਸੀਂ ਜਾਣਦੇ ਹੋ ਕਿ ਮੈਂ ਪਹਿਲੀ ਮਹਿਲਾ ਰਾਸ਼ਟਰਪਤੀ ਨੂੰ ਦੇਖਣਾ ਚਾਹੁੰਦਾ ਹਾਂ, ਪਰ ਜਿਸ ਢੰਗ ਨਾਲ ਉਹ ਕੰਮ ਕਰਦੇ ਹਨ, ਮੈਂ ਰਾਸ਼ਟਰਪਤੀ ਦੇ ਅਹੁਦੇ' ਤੇ ਅਜਿਹੀ ਔਰਤ ਨੂੰ ਨਹੀਂ ਵੇਖਣਾ ਚਾਹੁੰਦਾ ਜੋ ਇਸ ਕੰਮ ਦੇ ਯੋਗ ਨਾ ਹੋਵੇ।
Ivanka Trump and Donald Trump
ਸ਼ੁੱਕਰਵਾਰ ਨੂੰ ਟਰੰਪ ਦੀ ਰੈਲੀ ਵਿਚ ਕੁਝ ਲੋਕ ਇਵਾਂਕਾ ਦਾ ਨਾਮ ਲੈ ਰਹੇ ਸਨ। ਉਹ ਸਾਰੇ ਕਹਿ ਰਹੇ ਸਨ ਕਿ ਸਾਨੂੰ ਰਾਸ਼ਟਰਪਤੀ ਵਜੋਂ ਇਵਾਂਕਾ ਦੀ ਜ਼ਰੂਰਤ ਹੈ। ਰਿਪਬਲੀਕਨ ਪਾਰਟੀ ਵੱਲੋਂ ਨਾਮਜ਼ਦਗੀ ਨੂੰ ਰਸਮੀ ਤੌਰ 'ਤੇ ਸਵੀਕਾਰ ਕਰਨ ਤੋਂ ਬਾਅਦ ਵੀਰਵਾਰ ਨੂੰ ਰਾਸ਼ਟਰਪਤੀ ਦੀ ਚੋਣ ਲਈ ਟਰੰਪ ਦੀ ਇਹ ਪਹਿਲੀ ਚੋਣ ਰੈਲੀ ਸੀ। ਡੋਨਾਲਡ ਟਰੰਪ ਨੇ 2024 ਵਿਚ ਹੈਰਿਸ ਦੇ ਡੈਮੋਕ੍ਰੇਟਿਕ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਉਭਰਨ ਦੀ ਸੰਭਾਵਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਪਿਛਲੀ ਵਾਰ ਕਮਲਾ ਹੈਰਿਸ ਡੈਮੋਕਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਤੋਂ ਪਿੱਛੇ ਹਟ ਗਈ ਸੀ ਕਿਉਂਕਿ ਉਸਦੀ ਪ੍ਰਸਿੱਧੀ ਸਭ ਤੋਂ ਹੇਠਲੇ ਪੱਧਰ ਤੇ ਆ ਗਈ ਸੀ।
Kamala Harris
ਟਰੰਪ ਦਾ ਮੰਨਣਾ ਹੈ ਕਿ ਜਿਸ ਤਰ੍ਹਾਂ ਕਮਲਾ ਹੈਰਿਸ ਦੀ ਪ੍ਰਸਿੱਧੀ ਹੇਠਲੇ ਪੱਧਰ 'ਤੇ ਆ ਗਈ ਹੈ, ਉਸ ਨੂੰ ਅੱਗੇ ਰਾਸ਼ਟਰਪਤੀ ਦੇ ਅਹੁਦੇ 'ਤੇ ਦੇਖਣਾ ਅਸੰਭਵ ਹੈ। ਜੋ ਬਿਡੇਨ 'ਤੇ ਹਮਲਾ ਕਰਦਿਆਂ ਡੋਨਾਲਡ ਟਰੰਪ ਨੇ ਕਿਹਾ ਕਿ ਸਾਡੇ ਜੋ ਵਿਦੇਸ਼ੀ ਵਿਰੋਧੀ ਅਮਰੀਕਾ ਨੂੰ ਤਬਾਹ ਕਰਨ ਦੀਆਂ ਯੋਜਨਾਵਾਂ ਤਿਆਰ ਕਰ ਰਹੇ ਹਨ, ਉਨ੍ਹਾਂ ਨੂੰ ਬਿਡੇਨ ਅਤੇ ਕਮਲਾ ਨੂੰ ਵੇਖਣ ਦੀ ਜ਼ਰੂਰਤ ਹੈ।