ਰਾਜਕੁਮਾਰੀ ਡਾਇਨਾ ਦੇ ਆਖਰੀ ਪਲਾਂ 'ਚ ਸਾਥ ਦੇਣ ਵਾਲੇ ਡਾਕਟਰ ਨੂੰ ਅੱਜ ਵੀ ਯਾਦ ਹੈ ਉਹ ਭਿਆਨਕ ਰਾਤ
Published : Aug 29, 2022, 5:07 pm IST
Updated : Aug 29, 2022, 5:07 pm IST
SHARE ARTICLE
Princess Diana
Princess Diana

ਬ੍ਰਿਟੇਨ ਅਤੇ ਦੁਨੀਆ ਭਰ ਵਿੱਚ ਡਾਇਨਾ ਦੇ ਪ੍ਰਸ਼ੰਸਕ ਉਸਦੀ 25ਵੀਂ ਬਰਸੀ 'ਤੇ ਉਸਨੂੰ ਕਰ ਰਹੇ ਹਨ ਯਾਦ

 

ਪੈਰਿਸ : ਕਾਰ ਹਾਦਸੇ ਵਿਚ ਰਾਜਕੁਮਾਰੀ ਡਾਇਨਾ ਦੀ ਮੌਤ ਦੇ 25 ਸਾਲ ਬਾਅਦ ਫਰਾਂਸੀਸੀ ਡਾਕਟਰ ਫਰੈਡਰਿਕ ਮੈਲੀਜ਼ ਨੂੰ ਜਦੋਂ ਇਹ ਘਟਨਾ ਯਾਦ ਆਉਂਦੀ ਹੈ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਡਾਇਨਾ ਨੂੰ ਬਚਾ ਸਕਦੇ ਸਨ। ਪੈਰਿਸ ਦੀ ਅਲਮਾ ਸੁਰੰਗ ਵਿੱਚ ਰਾਜਕੁਮਾਰੀ ਡਾਇਨਾ ਨਾਲ ਜਦੋਂ ਹਾਦਸਾ ਵਾਪਰਿਆ ਤਾਂ, ਉਸ ਸਮੇਂ ਉਹਨਾਂ ਦੇ ਆਖਰੀ ਪਲਾਂ ਵਿਚ ਉਹਨਾਂ ਨੂੰ ਜਿਉਂਦਾ ਵੇਖਣ ਵਾਲੇ ਲੋਕਾਂ ਵਿਚ ਮੈਲੀਜ ਵੀ ਸ਼ਾਮਲ ਸਨ।

Princess DianaPrincess Diana

ਬ੍ਰਿਟੇਨ ਅਤੇ ਦੁਨੀਆ ਭਰ ਵਿੱਚ ਡਾਇਨਾ ਦੇ ਪ੍ਰਸ਼ੰਸਕ ਉਸਦੀ 25ਵੀਂ ਬਰਸੀ 'ਤੇ ਉਸਨੂੰ ਯਾਦ ਕਰ ਰਹੇ ਹਨ। ਇਸ ਮੌਕੇ ਮੈਲੀਜ਼ ਨੇ ਉਨ੍ਹਾਂ ਦੁੱਖ ਭਰੇ ਪਲਾਂ ਨੂੰ ਯਾਦ ਕੀਤਾ। ਮੈਲੀਜ਼ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਜਦੋਂ ਮੈਂ ਹਾਦਸਾਗ੍ਰਸਤ ਕਾਰ ਵੱਲ੍ਹ ਗਿਆ ਤਾਂ ਮੈਂ ਦਰਵਾਜ਼ਾ ਖੋਲ੍ਹ ਕੇ ਅੰਦਰ ਦੇਖਿਆ। ਚਾਰ ਜਣੇ ਸਨ, ਜਿਹਨਾਂ ਵਿੱਚੋਂ ਦੋ ਮਰੇ ਹੋਏ ਜਾਪਦੇ ਸਨ, ਅਤੇ ਕੋਈ ਹਿਲਜੁਲ ਨਹੀਂ ਹੋ ਰਹੀ ਸੀ ਅਤੇ ਉਹ ਸਾਹ ਵੀ ਨਹੀਂ ਲੈ ਰਹੇ ਸਨ। ਬਾਕੀ ਦੋ ਜਿਉਂਦੇ ਸਨ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ।

ਉਸ ਨੇ ਕਿਹਾ, ਜੋ ਕਾਰ ਦੇ ਅੱਗੇ ਵਿਅਕਤੀ ਬੈਠਾ ਸੀ ਉਹ ਚੀਕ ਰਿਹਾ ਸੀ। ਉਸ ਦੇ ਸਾਹ ਚੱਲ ਰਹੇ ਸਨ। ਇਸ ਦੇ ਨਾਲ ਹੀ ਕਾਰ 'ਚ ਇਕ ਔਰਤ ਸੀਟ ਦੇ ਹੇਠਾਂ ਗੋਡਿਆਂ ਭਾਰ ਸੀ ਅਤੇ ਉਸ ਦਾ ਸਿਰ ਹੇਠਾਂ ਸੀ। ਉਸ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਉਸਨੂੰ ਤੁਰੰਤ ਮਦਦ ਦੀ ਲੋੜ ਸੀ। ਡਾਕਟਰ ਮੈਲੀਜ਼ ਆਪਣੀ ਕਾਰ ਵੱਲ੍ਹ ਭੱਜਿਆ ਤੇ ਐਮਰਜੈਂਸੀ ਸੇਵਾਵਾਂ ਲਈ ਫ਼ੋਨ ਵੀ ਕੀਤਾ। 

ਡਾਕਟਰ ਮੈਲੀਜ਼ ਨੂੰ ਬਾਅਦ ਵਿਚ ਪਤਾ ਲੱਗਾ ਜਿਸ ਔਰਤ ਦਾ ਉਸ ਨੇ ਇਲਾਜ ਕਰਨ ਦੀ ਕੋਸ਼ਿਸ਼ ਕੀਤੀ, ਉਹ ਰਾਜਕੁਮਾਰੀ ਡਾਇਨਾ ਸੀ ਜੋ ਇੱਕ ਮਸ਼ਹੂਰ ਬ੍ਰਿਟਿਸ਼ ਹਸਤੀ ਸਨ, ਜਿਸ ਦੇ ਦੁਨੀਆ ਭਰ 'ਚ ਲੱਖਾਂ ਪ੍ਰਸ਼ੰਸਕ ਸਨ, ਅਤੇ ਜਿਸ ਦੀ ਉਸ ਹਾਦਸੇ 'ਚ ਮੌਤ ਹੋ ਗਈ ਸੀ।

ਮੈਲੀਜ਼ ਦੱਸਦੇ ਹਨ ਕਿ ਮੈਨੂੰ ਲੱਗਦਾ ਹੈ ਕਿ ਮੇਰਾ ਨਾਂ ਹਮੇਸ਼ਾ ਇਸ ਭਿਆਨਕ ਘਟਨਾ ਨਾਲ ਜੁੜਿਆ ਰਹੇਗਾ। ਮੈਂ ਉਸ ਦੇ ਆਖਰੀ ਪਲਾਂ ਲਈ ਆਪਣੇ ਆਪ ਨੂੰ ਥੋੜ੍ਹਾ ਜਿਹਾ ਜ਼ਿੰਮੇਵਾਰ ਸਮਝਦਾ ਹਾਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement