ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਪਤੀ 'ਤੇ ਜਾਨਲੇਵਾ ਹਮਲਾ
Published : Oct 29, 2022, 12:23 pm IST
Updated : Oct 29, 2022, 12:23 pm IST
SHARE ARTICLE
Nancy Pelosi's husband attacked in San Francisco home
Nancy Pelosi's husband attacked in San Francisco home

ਹਮਲਾਵਰ ਨੈਨਸੀ ਦੀ ਭਾਲ ਵਿਚ ਉਸ ਦੀ ਰਿਹਾਇਸ਼ ਵਿੱਚ ਦਾਖਲ ਹੋਇਆ ਸੀ ਅਤੇ 'ਨੈਨਸੀ ਕਿੱਥੇ ਹੈ, ਨੈਨਸੀ ਕਿੱਥੇ ਹੈ?' ਦਾ ਰੌਲ਼ਾ ਪਾ ਰਿਹਾ ਸੀ।

 

ਸੈਨ ਫ਼ਰਾਂਸਿਸਕੋ - ਅਮਰੀਕਾ ਦੇ ਸੈਨ ਫ਼ਰਾਂਸਿਸਕੋ ਵਿੱਚ ਸ਼ੁੱਕਰਵਾਰ ਤੜਕੇ ਇੱਕ ਹਮਲਾਵਰ ਨੇ ਹਾਊਸ ਆਫ ਰੈਪ੍ਰਜ਼ੈਂਟੇਟਿਵਜ਼ ਦੀ ਸਪੀਕਰ ਨੈਨਸੀ ਪੇਲੋਸੀ ਦੇ ਘਰ ਵਿੱਚ ਦਾਖਲ ਹੋ ਕੇ ਉਸ ਦੇ ਪਤੀ ਪਾਲ ਪੇਲੋਸੀ ਉੱਤੇ ਹਮਲਾ ਕਰ ਦਿੱਤਾ। ਹਮਲਾਵਰ ਨੈਨਸੀ ਦੀ ਭਾਲ ਵਿਚ ਉਸ ਦੀ ਰਿਹਾਇਸ਼ ਵਿੱਚ ਦਾਖਲ ਹੋਇਆ ਸੀ ਅਤੇ 'ਨੈਨਸੀ ਕਿੱਥੇ ਹੈ, ਨੈਨਸੀ ਕਿੱਥੇ ਹੈ?' ਦਾ ਰੌਲ਼ਾ ਪਾ ਰਿਹਾ ਸੀ। ਇਸ ਦੌਰਾਨ ਉਸ ਨੇ 82 ਸਾਲਾ ਪਾਲ ਪੇਲੋਸੀ ਨੂੰ ਹਥੌੜੇ ਨਾਲ ਬੁਰੀ ਤਰ੍ਹਾਂ ਕੁੱਟਿਆ।

ਅਮਰੀਕਾ ਦੀਆਂ ਮੱਧਕਾਲੀ ਚੋਣਾਂ ਤੋਂ ਮਹਿਜ਼ 11 ਦਿਨ ਪਹਿਲਾਂ ਹੋਏ ਇਸ ਹਮਲੇ ਨੇ, ਦੇਸ਼ ਦੇ ਪਹਿਲਾਂ ਹੀ ਤਣਾਅਪੂਰਨ ਸਿਆਸੀ ਮਾਹੌਲ ਵਿੱਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ। ਇਸ ਨਾਲ ਯੂਐਸ ਕੈਪੀਟਲ (ਸੰਸਦ ਕੰਪਲੈਕਸ) ਵਿਖੇ 6 ਜਨਵਰੀ, 2021 ਦੇ ਦੰਗਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ, ਜਦੋਂ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਰਾਸ਼ਟਰਪਤੀ ਚੋਣ ਵਿੱਚ ਜੋ ਬਾਈਡਨ ਦੀ ਜਿੱਤ ਦੇ ਪ੍ਰਮਾਣੀਕਰਨ ਵਿੱਚ ਰੁਕਾਵਟ ਪਾਉਣ ਲਈ ਪ੍ਰਤੀਨਿਧੀ ਸਭਾ ਦੇ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ।

ਹਾਊਸ ਆਫ ਰੈਪ੍ਰਜ਼ੈਂਟੇਟਿਵ ਦੀ ਸਪੀਕਰ ਦੇ ਦਫ਼ਤਰ ਨੇ ਕਿਹਾ ਕਿ ਹਮਲੇ ਵਿੱਚ ਪਾਲ ਪੇਲੋਸੀ ਦੀ ਸੱਜੀ ਬਾਂਹ ਅਤੇ ਦੋਵੇਂ ਹੱਥਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਖੋਪੜੀ 'ਚ ਆਏ ਫ੍ਰੈਕਚਰ ਕਾਰਨ ਉਸ ਦੀ ਸਰਜਰੀ ਕਰਨੀ ਪਈ ਹੈ। ਉਨ੍ਹਾਂ ਕਿਹਾ ਕਿ ਡਾਕਟਰ ਪਾਲ ਪੇਲੋਸੀ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਕਰ ਰਹੇ ਹਨ।

ਹਮਲੇ ਦੀ ਖ਼ਬਰ ਮਿਲਦੇ ਹੀ ਰਾਸ਼ਟਰਪਤੀ ਜੋ ਬਾਈਡਨ ਨੇ ਤੁਰੰਤ ਨੈਨਸੀ ਪੇਲੋਸੀ ਨੂੰ ਫ਼ੋਨ ਕਰਕੇ ਸੋਗ ਪ੍ਰਗਟ ਕੀਤਾ। ਇਸ ਦੇ ਨਾਲ ਹੀ ਸੰਸਦ ਦੇ ਡੈਮੋਕਰੇਟਿਕ ਅਤੇ ਰਿਪਬਲਿਕਨ ਨੇਤਾਵਾਂ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ, “ਰਾਸ਼ਟਰਪਤੀ ਪਾਲ ਪੇਲੋਸੀ ਅਤੇ ਸਪੀਕਰ ਪੇਲੋਸੀ ਦੇ ਪੂਰੇ ਪਰਿਵਾਰ ਲਈ ਪ੍ਰਾਰਥਨਾ ਕਰ ਰਹੇ ਹਨ। ਉਹ ਹਰ ਤਰ੍ਹਾਂ ਦੀ ਹਿੰਸਾ ਦੀ ਨਿਖੇਧੀ ਕਰਦੇ ਹਨ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM
Advertisement