
ਸਵੀਡਨ ਦੀ ਰਾਜਧਾਨੀ ਸਟੋਕਹੋਮ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਸਟੋਕਹੋਮ 'ਚ ਏਅਰ ਇੰਡੀਆ ਦਾ ਜਹਾਜ਼ ਬਿਲਡਿੰਗ ...
ਸਕੋਟਲੈਂਡ (ਭਾਸ਼ਾ): ਸਵੀਡਨ ਦੀ ਰਾਜਧਾਨੀ ਸਟੋਕਹੋਮ 'ਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਸਟੋਕਹੋਮ 'ਚ ਏਅਰ ਇੰਡੀਆ ਦਾ ਜਹਾਜ਼ ਬਿਲਡਿੰਗ ਨਾਲ ਟੱਕਰਾ ਗਿਆ ਅਤੇ ਜਹਾਜ਼ 'ਚ ਬੈਠੇ ਲੋਕਾਂ 'ਚ ਹੜਕੰਪ ਮੱਚ ਗਿਆ। ਦੱਸ ਦਈਏ ਕਿ ਇਸ ਜਹਾਜ 'ਚ 179 ਯਾਤਰੀ ਸਵਾਰ ਸੀ, ਜੋ ਹਾਦਸੇ ਨਾਲ ਸਹਿਮ ਗਏ।
Air India flight hits building
ਘਟਨਾ ਆਇਰਲੈਂਡ ਏਅਰਪੋਰਟ 'ਤੇ ਘਟੀ, ਜਦੋਂ ਜਹਾਜ਼ ਗੇਟ ਵੱਲ ਵਧ ਰਿਹਾ ਸੀ।ਰਾਹਤ ਦੀ ਗੱਲ ਹੈ ਕਿ ਇਸ ਹਾਦਸੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਦੱਸ ਦਈਏ ਕਿ ਪੁਲਿਸ ਨੇ ਅਪਣੇ ਇਕ ਬਿਆਨ 'ਚ ਕਿਹਾ ਕਿ ਇਸ ਤੋਂ ਬਾਅਦ ਯਾਤਰੀਆਂ ਨੂੰ ਮੋਬਾਈਲ ਪੌੜੀ ਤੋਂ ਹੇਠ ਲਾਹਿਆ ਗਿਆ ਤੇ ਉਨ੍ਹਾਂ ਨੂੰ ਟਰਮੀਨਲ ਵੱਲ ਲਿਆਂਦਾ ਗਿਆ।
Hits building
ਦੂਜੇ ਪਾਸੇ ਪੁਲਿਸ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਘਟਨਾ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਘਟਨਾ ਇੰਟਰਨੈਸ਼ਨਲ ਟਰਮੀਨਲ ਕੋਲ ਸ਼ਾਮ ਨੂੰ ਹੋਈ। ਘਟਨਾ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ 'ਚ ਰਨਵੇ 'ਤੇ ਲੱਗਿਆ ਬੋਇੰਗ ਜਹਾਜ਼ ਨਜ਼ਰ ਆ ਰਿਹਾ ਹੈ। ਇਸ ਦੇ ਖੱਬੇ ਪਾਸੇ ਦੇ ਪੱਖੇ ਦਾ ਸੱਭ ਤੋਂ ਕੰਢੇ ਵਾਲਾ ਹਿੱਸਾ ਬਿਲਡਿੰਗ ਦੀ ਸਾਈਡ 'ਚ ਫਸਿਆ ਹੋਇਆ ਹੈ।
ਘਟਨਾ ਤੋਂ ਬਾਅਦ ਪੁਲਿਸ ਦੀਆ ਸੈਂਕੜੇ ਕਾਰਾਂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆ ਖੜ੍ਹੀਆਂ। ਫਲਾਈਟ ਆਪਰੇਟਰ ਦੀ ਵੈੱਬਸਾਈਟ ਮੁਤਾਬਕ ਇਹ ਪਲੈਨ ਦਿੱਲੀ ਤੋਂ ਸਵੀਡਨ ਲਈ ਰਵਾਨਾ ਹੋਇਆ ਸੀ।