
ਚੀਨ ਅਪਣੇ ਦੇਸ਼ ਤੋਂ ਗਰੀਬੀ ਦੂਰ ਕਰਨ ਲਈ ਅਗਲੇ ਸਾਲ ਲਗਭੱਗ 91 ਹਜ਼ਾਰ ਕਰੋੜ ਰੁਪਏ (13 ਅਰਬ ਡਾਲਰ) ਖਰਚ ਕਰੇਗਾ। ਚੀਨ 2020 ਤੱਕ ਅਪਣੇ ਇੱਥੋਂ ਗਰੀਬੀ ਦੂਰ ਕਰਨ ਦੀ ...
ਬੀਜਿੰਗ (ਭਾਸ਼ਾ) :- ਚੀਨ ਅਪਣੇ ਦੇਸ਼ ਤੋਂ ਗਰੀਬੀ ਦੂਰ ਕਰਨ ਲਈ ਅਗਲੇ ਸਾਲ ਲਗਭੱਗ 91 ਹਜ਼ਾਰ ਕਰੋੜ ਰੁਪਏ (13 ਅਰਬ ਡਾਲਰ) ਖਰਚ ਕਰੇਗਾ। ਚੀਨ 2020 ਤੱਕ ਅਪਣੇ ਇੱਥੋਂ ਗਰੀਬੀ ਦੂਰ ਕਰਨ ਦੀਆਂ ਕੋਸ਼ਿਸ਼ਾਂ ਵਿਚ ਜੁਟਿਆ ਹੈ। ਸਰਕਾਰੀ ਏਜੰਸੀ ਰਾਸ਼ਟਰੀ ਅੰਕੜਾ ਬਿਊਰੋ (ਐਨਪੀਐਸ) ਨੇ ਸਤੰਬਰ ਵਿਚ ਦੱਸਿਆ ਸੀ ਕਿ ਸਾਲ 1978 ਤੋਂ 2017 ਦੇ ਵਿਚ ਦੇਸ਼ ਦੇ ਪੇਂਡੂ ਖੇਤਰਾਂ ਵਿਚ 74 ਕਰੋੜ (1.9 ਕਰੋਡ਼ ਪ੍ਰਤੀ ਸਾਲ) ਲੋਕਾਂ ਨੂੰ ਗਰੀਬੀ ਰੇਖਾ ਤੋਂ ਉੱਤੇ ਲਿਆਂਦਾ ਗਿਆ।
china
ਗਰੀਬੀ ਨੂੰ ਮਿਟਾਉਣੇ ਲਈ ਹਾਲ ਹੀ ਵਿਚ ਜਾਰੀ ਦਿਸ਼ਾ - ਨਿਰਦੇਸ਼ਾਂ ਦੇ ਮੁਤਾਬਕ ਗਰੀਬ ਲੋਕਾਂ ਲਈ ਭੋਜਨ, ਕੱਪੜਾ, ਦਵਾਈਆਂ ਅਤੇ ਬਿਹਤਰ ਜੀਵਨ ਸ਼ੈਲੀ ਦੀ ਗਾਰੰਟੀ ਹੋਣੀ ਚਾਹੀਦੀ ਹੈ। ਉਨ੍ਹਾਂ ਦੇ ਬੱਚਿਆਂ ਲਈ ਵੀ ਨੌਂ ਸਾਲ ਤੱਕ ਲਾਜ਼ਮੀ ਸਿੱਖਿਆ ਦੀ ਗਾਰੰਟੀ ਹੋਣੀ ਚਾਹੀਦੀ ਹੈ। ਚੀਨ ਵਿਚ ਸਾਲਾਨਾ ਕਰੀਬ 337.3 ਡਾਲਰ ਤੋਂ ਘੱਟ ਕਮਾਉਣ ਵਾਲਿਆਂ ਨੂੰ ਗਰੀਬ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ।
ਚੀਨ ਦੇ ਵਿੱਤ ਮੰਤਰਾਲਾ ਨੇ ਕਿਹਾ ਕਿ ਸੈਂਟਰਲ ਗਵਰਨਮੈਂਟ ਨੇ ਅਪਣੇ 2019 ਦੇ ਗਰੀਬੀ ਹਟਾਓ ਫੰਡ ਨੂੰ ਸਥਾਨਕ ਸਰਕਾਰਾਂ ਲਈ ਪਹਿਲਾਂ ਹੀ ਜਾਰੀ ਕਰ ਦਿਤਾ ਹੈ। ਇਹ 13 ਅਰਬ ਡਾਲਰ ਦਾ ਫੰਡ ਪਹਿਲਾਂ ਹੀ 28 ਪ੍ਰਾਂਤਾਂ, ਆਟੋਨੋਮਾਸਸ ਰੀਜਨ ਅਤੇ ਨਗਰਪਾਲਿਕਾਵਾਂ ਨੂੰ ਅਲਾਟ ਕੀਤਾ ਗਿਆ ਹੈ। ਚੀਨ ਨੇ ਸਾਲ 2015 ਵਿਚ ਦੇਸ਼ ਤੋਂ ਗਰੀਬੀ ਦੂਰ ਕਰਨ ਲਈ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਸਨ ਅਤੇ ਉਸ ਦਾ ਲਕਸ਼ ਸਾਲ 2020 ਤੱਕ ਦੇਸ਼ ਤੋਂ ਗਰੀਬੀ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ।
President Xi Jinping
ਸੂਤਰਾਂ ਅਨੁਸਾਰ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸੱਤਾ ਵਿਚ ਆਉਣ ਤੋਂ ਬਾਅਦ ਤੋਂ ਬੀਤੇ ਪੰਜ ਸਾਲ ਵਿਚ ਚੀਨ ਵਿਚ ਕਰੀਬ 6.8 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਦੇ ਉੱਤੇ ਚੁੱਕਿਆ ਗਿਆ ਹੈ। ਇਸ ਸਾਲ ਦੇ ਅੰਤ ਤੱਕ ਕਰੀਬ ਇਕ ਕਰੋੜ ਲੋਕਾਂ ਨੂੰ ਗਰੀਬੀ ਰੇਖਾ ਦੇ ਉੱਤੇ ਲਿਆਉਣ ਦਾ ਲਕਸ਼ ਹੈ।