ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਵਿਅਕਤੀ ਦੀ ਦੁਕਾਨ 'ਤੇ ਹਮਲਾ
Published : Nov 29, 2022, 9:00 pm IST
Updated : Nov 29, 2022, 9:13 pm IST
SHARE ARTICLE
Image
Image

ਦੁਕਾਨ ਦੀ ਬੁਰੀ ਤਰ੍ਹਾਂ ਨਾਲ ਕੀਤੀ ਤੋੜ-ਫ਼ੋੜ 

 

ਮੈਲਬੌਰਨ - ਨਿਊਜ਼ੀਲੈਂਡ ਵਿੱਚ ਹਥਿਆਰਬੰਦ ਲੁਟੇਰਿਆਂ ਦੇ ਇੱਕ ਸਮੂਹ ਨੇ ਭਾਰਤੀ ਮੂਲ ਦੇ ਇੱਕ ਵਪਾਰੀ ਦੀ ਦੁਕਾਨ ਉੱਤੇ ਹਮਲਾ ਕਰ ਦਿੱਤਾ ਅਤੇ ਇੱਕ ਕਰਮਚਾਰੀ ਦੀ ਗਰਦਨ ਉੱਤੇ ਚਾਕੂ ਰੱਖ ਲਿਆ।

ਨਿਊਜ਼ੀਲੈਂਡ ਹੇਰਾਲਡ ਅਖਬਾਰ ਦੀ ਸੋਮਵਾਰ ਦੀ ਖ਼ਬਰ ਮੁਤਾਬਿਕ ਵੇਪ ਸਟੋਰ ਦੇ ਮਾਲਕ ਸਿੱਧੂ ਨਰੇਸ਼ ਨੇ ਕਿਹਾ ਕਿ ਉੱਤਰੀ ਆਈਲੈਂਡ ਦੇ ਹੈਮਿਲਟਨ ਵਿਖੇ ਸਥਿਤ ਉਸ ਦੀ ਦੁਕਾਨ ਨੂੰ ਸ਼ੁੱਕਰਵਾਰ ਨੂੰ ਚਾਰ ਨੌਜਵਾਨ ਅਪਰਾਧੀਆਂ ਨੇ ਨਿਸ਼ਾਨਾ ਬਣਾਇਆ। ਨਰੇਸ਼ ਨੇ ਕਿਹਾ, "ਮੇਰੇ ਕਰਮਚਾਰੀਆਂ ਨੂੰ ਗੋਡੇ ਟੇਕ ਕੇ ਬੈਠਣ ਲਈ ਮਜ਼ਬੂਰ ਕੀਤਾ ਗਿਆ ਅਤੇ ਉਨ੍ਹਾਂ ਦੇ ਗਲ 'ਤੇ ਚਾਕੂ ਰੱਖ ਦਿੱਤਾ।"

ਉਨ੍ਹਾਂ ਕਿਹਾ, "ਉਹ ਆਏ ਅਤੇ ਸਭ ਕੁਝ ਤੋੜ ਦਿੱਤਾ, ਅਤੇ ਗੁੱਲਕ ਵਿੱਚ ਰੱਖੀ ਸਾਰੀ ਨਕਦੀ ਲੈ ਗਏ।"

ਉਨ੍ਹਾਂ ਕਿਹਾ ਕਿ ਅਪਰਾਧੀਆਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਇੱਕ ਇੱਕ ਕੋਰੀਅਰ ਵਾਲਾ ਜ਼ਖਮੀ ਹੋ ਗਿਆ, ਅਤੇ ਘੱਟੋ-ਘੱਟ 4,000 ਨਿਊਜ਼ੀਲੈਂਡ ਡਾਲਰ ਨਕਦ ਲੁੱਟ ਲਏ ਗਏ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement