ਵਿਸਤਾਰਾ 'ਚ ਟਾਟਾ ਦੀ 51 ਫ਼ੀਸਦੀ, ਅਤੇ ਸਿੰਗਾਪੁਰ ਏਅਰਲਾਈਨਜ਼ 49 ਫ਼ੀਸਦੀ ਹਿੱਸੇਦਾਰੀ ਹੈ
ਨਵੀਂ ਦਿੱਲੀ - ਸਿੰਗਾਪੁਰ ਏਅਰਲਾਈਨਜ਼ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਦੀ ਹਿੱਸੇਦਾਰ ਕੰਪਨੀ ਵਿਸਤਾਰਾ ਦਾ ਟਾਟਾ ਗਰੁੱਪ ਦੀ ਏਅਰ ਇੰਡੀਆ 'ਚ ਰਲੇਵਾਂ ਹੋਵੇਗਾ।
ਟਾਟਾ ਗਰੁੱਪ ਦੀ ਵਿਸਤਾਰਾ 'ਚ 51 ਫੀਸਦੀ ਹਿੱਸੇਦਾਰੀ ਹੈ। ਬਾਕੀ 49 ਫੀਸਦੀ ਹਿੱਸੇਦਾਰੀ ਸਿੰਗਾਪੁਰ ਏਅਰਲਾਈਨਜ਼ ਕੋਲ ਹੈ।
ਇਸ ਰਲੇਵੇਂ ਦੇ ਸੌਦੇ ਦੇ ਤਹਿਤ, ਸਿੰਗਾਪੁਰ ਏਅਰਲਾਈਨਜ਼ ਏਅਰ ਇੰਡੀਆ ਵਿੱਚ 2,058.5 ਕਰੋੜ ਰੁਪਏ ਦਾ ਨਿਵੇਸ਼ ਵੀ ਕਰੇਗੀ।
ਸਿੰਗਾਪੁਰ ਏਅਰਲਾਈਨਜ਼ ਨੇ ਇੱਕ ਪ੍ਰੈੱਸ ਰਿਲੀਜ਼ ਵਿੱਚ ਕਿਹਾ, "ਇਹ ਲੈਣ-ਦੇਣ ਏਅਰ ਇੰਡੀਆ ਵਿੱਚ ਸਿੰਗਾਪੁਰ ਏਅਰਲਾਈਨਜ਼ ਦੀ ਹਿੱਸੇਦਾਰੀ, ਜਿਸ ਦੀ ਸਾਰੇ ਪ੍ਰਮੁੱਖ ਬਾਜ਼ਾਰਾਂ ਵਿੱਚ ਮਜ਼ਬੂਤ ਮੌਜੂਦਗੀ ਹੈ, ਨੂੰ 25.1 ਪ੍ਰਤੀਸ਼ਤ ਤੱਕ ਲੈ ਜਾਵੇਗਾ। ਸਿੰਗਾਪੁਰ ਏਅਰਲਾਈਨਜ਼ ਅਤੇ ਟਾਟਾ ਦਾ ਟੀਚਾ ਮਾਰਚ 2024 ਤੱਕ ਇਸ ਰਲੇਵੇਂ ਨੂੰ ਪੂਰਾ ਕਰਨ ਦਾ ਹੈ। ਇਹ ਰੈਗੂਲੇਟਰੀ ਪ੍ਰਵਾਨਗੀ 'ਤੇ ਵੀ ਨਿਰਭਰ ਕਰਦਾ ਹੈ।"