Tanzania Accident News: ਤਨਜ਼ਾਨੀਆ 'ਚ ਬੱਸ-ਰੇਲ ਗੱਡੀ ਦੀ ਆਪਸ ਵਿਚ ਹੋਈ ਜ਼ਬਰਦਸਤ ਟੱਕਰ, 13 ਯਾਤਰੀਆਂ ਦੀ ਹੋਈ ਮੌਤ

By : GAGANDEEP

Published : Nov 29, 2023, 6:23 pm IST
Updated : Nov 29, 2023, 6:23 pm IST
SHARE ARTICLE
Bus-train collision in Tanzania
Bus-train collision in Tanzania

Tanzania Accident News: 25 ਹੋਰ ਗੰਭੀਰ ਰੂਪ ਵਿਚ ਹੋਏ ਜ਼ਖ਼ਮੀ

Bus-train collision in Tanzania: ਤਨਜ਼ਾਨੀਆ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਮੱਧ ਤਨਜ਼ਾਨੀਆ ਦੇ ਸਿੰਗੀਡਾ ਖੇਤਰ ਵਿੱਚ ਰੇਲ ਇੰਜਣ ਤੇ ਬੱਸ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਚ ਘੱਟੋ-ਘੱਟ 13 ਯਾਤਰੀਆਂ ਦੀ ਮੌਤ ਹੋ ਗਈ ਅਤੇ 25 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: Rubina Dilaik Twin Pregnancy: ਇਕ ਨਹੀਂ ਬਲਕਿ ਜੁੜਵਾਂ ਬੱਚਿਆਂ ਦੀ ਮਾਂ ਬਣੇਗੀ ਰੁਬੀਨਾ ਦਿਲਾਇਕ, ਜਾਣ ਕੇ ਪਤੀ ਹੋਇਆ ਹੈਰਾਨ! 

ਟੱਕਰ ਵਾਲੀ ਥਾਂ 'ਤੇ ਸਿੰਗਦਾ ਖੇਤਰੀ ਪੁਲਿਸ ਕਮਾਂਡਰ ਸਟੈਲਾਹ ਮੁਤਾਹਿਬਿਰਵਾ ਨੇ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ 25 ਜ਼ਖ਼ਮੀ ਯਾਤਰੀਆਂ ਵਿੱਚੋਂ ਜ਼ਿਆਦਾਤਰ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ: Punjab Congress News: ਭਾਜਪਾ ਨੂੰ ਵੱਡਾ ਝਟਕਾ, ਅਜਾਇਬ ਭੱਟੀ ਅਤੇ ਸਾਬਕਾ ਐਸਐਸਪੀ ਰਾਜਿੰਦਰ ਸਿੰਘ ਮੁੜ ਕਾਂਗਰਸ ਵਿਚ ਹੋਏ ਸ਼ਾਮਲ

ਮਿਲੀ ਜਾਣਕਾਰੀ ਅਨੁਸਾਰ ਬੱਸ ਵਿਚ 57 ਯਾਤਰੀ ਸਵਾਰ ਸਨ। ਸਥਾਨਕ ਸਮੇਂ ਅਨੁਸਾਰ ਸਵੇਰੇ 5 ਵਜੇ ਬੱਸ ਨੇ ਰੇਲਵੇ ਕਰਾਸਿੰਗ 'ਤੇ ਲੋਕੋਮੋਟਿਵ ਨੂੰ ਟੱਕਰ ਮਾਰ ਦਿਤੀ। ਉਸ ਨੇ ਅੱਗੇ ਕਿਹਾ ਕਿ ਰੇਲ ਦਾ ਇੰਜਣ ਆਪਣੀ ਰੁਟੀਨ ਸ਼ੰਟਿੰਗ 'ਤੇ ਸੀ। ਮੁਤਾਹਿਬਿਰਵਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਬੱਸ ਦੇ ਡਰਾਈਵਰ ਨੇ ਬਿਨਾਂ ਸਾਵਧਾਨੀ ਦੇ ਰੇਲਵੇ ਕ੍ਰਾਸਿੰਗ ਤੋਂ ਲੰਘਣ ਦੀ ਕੋਸ਼ਿਸ਼ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement