ਭਾਰਤ ਫਿਰ ਤੋਂ ਸੰਯੁਕਤ ਰਾਸ਼ਟਰ ਸ਼ਾਂਤੀ ਰਖਿਆ ਕਮਿਸ਼ਨ ਦਾ ਮੈਂਬਰ ਬਣਿਆ
Published : Nov 29, 2024, 10:24 pm IST
Updated : Nov 29, 2024, 10:24 pm IST
SHARE ARTICLE
United Nations
United Nations

ਪੀਬੀਸੀ ਦੇ 31 ਮੈਂਬਰ ਰਾਜ ਹਨ ਜੋ ਸੰਯੁਕਤ ਰਾਸ਼ਟਰ ਮਹਾਸਭਾ, ਸੁਰੱਖਿਆ ਪਰਿਸ਼ਦ ਅਤੇ ਆਰਥਕ ਅਤੇ ਸਮਾਜਕ ਪਰਿਸ਼ਦ ਦੁਆਰਾ ਚੁਣੇ ਜਾਂਦੇ ਹਨ

ਨਿਊਯਾਰਕ : ਭਾਰਤ ਨੂੰ 2025-2026 ਲਈ ਸੰਯੁਕਤ ਰਾਸਟਰ ਸ਼ਾਂਤੀ ਸੁਰੱਖਿਆ ਕਮਿਸਨ ਦੇ ਮੈਂਬਰ ਵਜੋਂ ਮੁੜ ਚੁਣਿਆ ਗਿਆ ਹੈ। ਕਮਿਸਨ ਵਿਚ ਭਾਰਤ ਦਾ ਮੌਜੂਦਾ ਕਾਰਜਕਾਲ 31 ਦਸੰਬਰ ਨੂੰ ਖ਼ਤਮ ਹੋ ਰਿਹਾ ਸੀ।

ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਭਾਰਤ ਨੂੰ 2025-2026 ਦੀ ਮਿਆਦ ਲਈ ਸੰਯੁਕਤ ਰਾਸਟਰ ਸ਼ਾਂਤੀ ਸੁਰੱਖਿਆ ਕਮਿਸ਼ਨ (ਪੀਬੀਸੀ) ਲਈ ਦੁਬਾਰਾ ਚੁਣਿਆ ਗਿਆ ਹੈ। ਸੰਯੁਕਤ ਰਾਸ਼ਟਰ ਸ਼ਾਂਤੀ ਰਖਿਅਕ ਵਿਚ ਇਕ ਸੰਸਥਾਪਕ ਮੈਂਬਰ ਅਤੇ ਪ੍ਰਮੁੱਖ ਯੋਗਦਾਨ ਪਾਉਣ ਵਾਲੇ ਦੇ ਰੂਪ ਵਿਚ, ਭਾਰਤ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਕੰਮ ਕਰਨ ਲਈ ਪੀਬੀਸੀ ਦੇ ਨਾਲ ਅਪਣਾ ਸਹਿਯੋਗ ਜਾਰੀ ਰਖਣ ਲਈ ਵਚਨਬਧ ਹੈ।”

ਪੀਬੀਸੀ ਦੇ 31 ਮੈਂਬਰ ਰਾਜ ਹਨ ਜੋ ਸੰਯੁਕਤ ਰਾਸ਼ਟਰ ਮਹਾਸਭਾ, ਸੁਰੱਖਿਆ ਪਰਿਸ਼ਦ ਅਤੇ ਆਰਥਕ ਅਤੇ ਸਮਾਜਕ ਪਰਿਸ਼ਦ ਦੁਆਰਾ ਚੁਣੇ ਜਾਂਦੇ ਹਨ। ਸੰਯੁਕਤ ਰਾਸ਼ਟਰ ਪ੍ਰਣਾਲੀ ਵਿਚ ਸੱਭ ਤੋਂ ਵਧ ਵਿੱਤੀ ਯੋਗਦਾਨ ਦੇਣ ਵਾਲੇ ਦੇਸ਼ ਅਤੇ ਚੋਟੀ ਦੇ ਸੈਨਿਕ ਯੋਗਦਾਨ ਦੇਣ ਵਾਲੇ ਦੇਸ਼ ਵੀ ਇਸ ਦੇ ਮੈਂਬਰ ਹਨ। ਭਾਰਤ ਸੰਯੁਕਤ ਰਾਸ਼ਟਰ ਸ਼ਾਂਤੀ ਰਖਿਅਕ ਬਲਾਂ ਵਿਚ ਵਰਦੀਧਾਰੀ ਕਰਮਚਾਰੀਆਂ ਦਾ ਸੱਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਦੇਸ਼ਾਂ ਵਿਚੋਂ ਇਕ ਹੈ।

ਸੰਯੁਕਤ ਰਾਸ਼ਟਰ ਦੀਆਂ ਕਾਰਵਾਈਆਂ ਦੇ ਹਿੱਸੇ ਵਜੋਂ ਭਾਰਤ ਕੋਲ ਵਰਤਮਾਨ ਵਿਚ ਅਬੇਈ, ਮੱਧ ਅਫ਼ਰੀਕੀ ਗਣਰਾਜ, ਸਾਈਪ੍ਰਸ, ਕਾਂਗੋ ਲੋਕਤੰਤਰੀ ਗਣਰਾਜ, ਲੇਬਨਾਨ, ਪੱਛਮੀ ਏਸ਼ੀਆ, ਸੋਮਾਲੀਆ, ਦੱਖਣੀ ਸੂਡਾਨ ਅਤੇ ਪੱਛਮੀ ਸਹਾਰਾ ਵਿਚ ਲਗਭਗ 6000 ਫ਼ੌਜੀ ਅਤੇ ਪੁਲਿਸ ਕਰਮਚਾਰੀ ਤਾਇਨਾਤ ਹਨ। ਲਗਭਗ 180 ਭਾਰਤੀ ਸ਼ਾਂਤੀ ਰਖਿਅਕਾਂ ਨੇ ਸ਼ਾਂਤੀ ਰਖਿਅਕ ਕਾਰਜਾਂ ਵਿਚ ਡਿਊਟੀ ਦੀ ਲਾਈਨ ਵਿਚ ਸਰਵਉੱਚ ਬਲੀਦਾਨ ਦਿਤਾ ਹੈ, ਜੋ ਕਿ ਕਿਸੇ ਵੀ ਹੋਰ ਦੇਸ਼ ਦੇ ਯੋਗਦਾਨ ਦੇ ਰੂਪ ਵਿਚ ਸੱਭ ਤੋਂ ਵਧ ਹੈ। 

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement