ਥਾਈਲੈਂਡ 'ਚ ਤੂਫ਼ਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 145 ਤਕ ਪਹੁੰਚੀ
Published : Nov 29, 2025, 6:30 am IST
Updated : Nov 29, 2025, 8:04 am IST
SHARE ARTICLE
Thailand typhoon News
Thailand typhoon News

ਹੜ੍ਹਾਂ ਨਾਲ 12 ਲੱਖ ਤੋਂ ਜ਼ਿਆਦਾ ਪਰਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ

ਬੈਂਕਾਕ : ਦੱਖਣੀ ਥਾਈਲੈਂਡ ’ਚ ਹਾਲ ਹੀ ’ਚ ਆਏ ਭਿਆਨਕ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਘੱਟੋ-ਘੱਟ 145 ਤਕ ਪਹੁੰਚ ਗਈ ਹੈ। ਜਿਵੇਂ-ਜਿਵੇਂ ਪਾਣੀ ਦਾ ਪੱਧਰ ਘਟ ਰਿਹਾ ਹੈ, ਪੂਰੇ ਖੇਤਰ ’ਚ ਤਬਾਹੀ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਹੈ।

ਆਫ਼ਤ ਨਿਵਾਰਣ ਤੇ ਨਿਊਨਤਾਕਰਨ ਵਿਭਾਗ ਨੇ ਜਾਣਕਾਰੀ ਦਿਤੀ ਕਿ ਦੱਖਣੀ ਥਾਈਲੈਂਡ ਦੇ 12 ਸੂਬਿਆਂ ਵਿੱਚ ਭਾਰੀ ਬਾਰਸ਼ ਕਾਰਨ ਆਏ ਹੜ੍ਹਾਂ ਨਾਲ 12 ਲੱਖ ਤੋਂ ਜ਼ਿਆਦਾ ਪਰਵਾਰ ਅਤੇ 36 ਲੱਖ ਲੋਕ ਪ੍ਰਭਾਵਿਤ ਹੋਏ ਹਨ। ਸਰਕਾਰੀ ਬੁਲਾਰੇ ਸਿਰੀਪੋਂਗ ਅੰਗਕਾਸਾਕੁਲਕੀਆਤ ਨੇ ਬੈਂਕਾਕ ਵਿਚ ਇਕ ਪ੍ਰੈੱਸ ਕਾਨਫ਼ਰੰਸ ਵਿਚ ਦਸਿਆ ਕਿ ਹੜ੍ਹਾਂ ਕਾਰਨ ਅੱਠ ਸੂਬਿਆਂ ਵਿੱਚ 145 ਲੋਕਾਂ ਦੀ ਮੌਤ ਹੋ ਗਈ ਹੈ।

ਸੋਂਗਖਲਾ ਸੂਬੇ ਵਿਚ ਸੱਭ ਤੋਂ ਵੱਧ ਤਬਾਹੀ ਹੋਈ ਹੈ, ਜਿੱਥੇ ਘੱਟੋ-ਘੱਟ 110 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੁਲਾਰੇ ਨੇ ਦਸਿਆ ਕਿ ਜਿਵੇਂ-ਜਿਵੇਂ ਹੜ੍ਹ ਦਾ ਪਾਣੀ ਘਟਿਆ ਹੈ, ਤਲਾਸ਼ੀ ਅਤੇ ਬਚਾਅ ਕਾਰਜਾਂ ਵਿਚ ਸਫ਼ਲਤਾ ਮਿਲੀ ਹੈ। ਸੋਂਗਖਲਾ ਸੂਬੇ ਵਿੱਚ ਪਾਣੀ ਦਾ ਪੱਧਰ ਘੱਟ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ। ਖ਼ਬਰਾਂ ਅਨੁਸਾਰ ਰਾਹਤ ਕਰਮਚਾਰੀ ਹੁਣ ਉਨ੍ਹਾਂ ਰਿਹਾਇਸ਼ੀ ਇਲਾਕਿਆਂ ਤੱਕ ਪਹੁੰਚਣ ਵਿਚ ਕਾਮਯਾਬ ਹੋਏ ਹਨ ਜੋ ਪਹਿਲਾਂ ਪਾਣੀ ਵਿਚ ਡੁੱਬੇ ਹੋਏ ਸਨ।

ਇੱਥੋਂ ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ। ਦੱਖਣ ਦਾ ਸੱਭ ਤੋਂ ਵੱਡਾ ਸ਼ਹਿਰ ਹਾਤ ਯਾਈ ਵੀ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਵਿਚੋਂ ਪ੍ਰਮੁੱਖ ਹੈ। ਆਫ਼ਤ ਵਿਭਾਗ ਨੇ ਦਸਿਆ ਕਿ ਭਾਵੇਂ ਜ਼ਿਆਦਾਤਰ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਦਾ ਪੱਧਰ ਘਟ ਗਿਆ ਹੈ ਪਰ ਕੱੁਝ ਥਾਵਾਂ ’ਤੇ ਜਲ ਪੱਧਰ ਅਜੇ ਵੀ ਉੱਚਾ ਬਣਿਆ ਹੋਇਆ ਹੈ।

ਮੌਸਮ ਵਿਗਿਆਨ ਵਿਭਾਗ ਨੇ ਦਸਿਆ ਹੈ ਕਿ ਦੱਖਣ ਵਿਚ ਬਾਰਸ਼ ਘੱਟ ਹੋ ਗਈ ਹੈ ਪਰ ਕੱੁਝ ਇਲਾਕਿਆਂ ਵਿਚ ਅਜੇ ਵੀ ਚਿਤਾਵਨੀ ਦਿਤੀ ਗਈ ਹੈ। ਹੜ੍ਹਾਂ ਕਾਰਨ ਭਾਰੀ ਅਵਿਵਸਥਾ ਪੈਦਾ ਹੋ ਗਈ, ਹਜ਼ਾਰਾਂ ਲੋਕ ਫਸੇ ਰਹੇ, ਸੜਕਾਂ ’ਤੇ ਆਵਾਜਾਈ ਰੁਕ ਗਈ ਅਤੇ ਨੀਵੇਂ ਇਲਾਕਿਆਂ ਵਿਚ ਇਮਾਰਤਾਂ ਅਤੇ ਵਾਹਨ ਪਾਣੀ ਵਿਚ ਡੁੱਬ ਗਏ ਸਨ।ਪ੍ਰਭਾਵਿਤ ਖੇਤਰਾਂ ਤੋਂ ਆਏ ਵੀਡੀਉ ਅਤੇ ਤਸਵੀਰਾਂ ਵਿਚ ਨੁਕਸਾਨੀਆਂ ਗਈਆਂ ਸੜਕਾਂ, ਡਿੱਗੇ ਹੋਏ ਬਿਜਲੀ ਦੇ ਖੰਭੇ, ਘਰੇਲੂ ਉਪਕਰਣ ਅਤੇ ਹੜ੍ਹ ਦੇ ਪਾਣੀ ਨਾਲ ਵਹਿ ਕੇ ਆਇਆ ਮਲਬਾ ਸੜਕਾਂ ਦੇ ਕਿਨਾਰੇ ਜਮ੍ਹਾਂ ਦੇਖਿਆ ਗਿਆ ਹੈ।(ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM

ਸਰਪੰਚ ਕਤਲ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ, ਮੁੱਖ ਮੁਲਜ਼ਮਾਂ ਸਮੇਤ ਹੋਈਆਂ 7 ਗ੍ਰਿਫ਼ਤਾਰੀਆਂ,DGP ਪੰਜਾਬ ਨੇ ਕੀਤੇ ਹੋਸ਼ ਉਡਾਊ ਖ਼ੁਲਾਸੇ

12 Jan 2026 3:20 PM

ਆਹ ਦੁਸ਼ਮਣੀ ਸੀ ਸਰਪੰਚ ਜਰਮਲ ਸਿੰਘ ਨਾਲ਼ ਕਾਤਲਾਂ ਦੀ !CP ਗੁਰਪ੍ਰੀਤ ਸਿੰਘ ਭੁੱਲਰ ਨੇ ਕਰ ਦਿੱਤੇ ਹੋਸ਼ ਉਡਾਊ ਖ਼ੁਲਾਸੇ,

12 Jan 2026 3:20 PM

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM
Advertisement