
ਚੀਨ ਦੀ ਧਰਤੀ ਇਕ ਵਾਰ ਫਿਰ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਹਿੱਲ ਗਈ
ਚੀਨ - ਚੀਨ ਦੀ ਧਰਤੀ ਇਕ ਵਾਰ ਫਿਰ ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਹਿੱਲ ਗਈ। ਚੀਨ ਦੇ ਦੱਖਣੀ ਸ਼ਿਨਜਿਆਂਗ 'ਚ ਸੋਮਵਾਰ (30 ਜਨਵਰੀ) ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.9 ਮਾਪੀ ਗਈ ਹੈ। ਨਿਊਜ਼ ਏਜੰਸੀ ਏਐਨਆਈ ਨੇ ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ (ਈਐਮਐਸਸੀ) ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਮੁਤਾਬਕ ਭੂਚਾਲ ਸ਼ਿਨਜਿਆਂਗ 'ਚ ਅਰਾਲ ਤੋਂ 111 ਕਿਲੋਮੀਟਰ ਦੱਖਣ-ਪੂਰਬ 'ਚ ਆਇਆ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਇਹ ਖ਼ਬਰ ਵੀ ਪੜ੍ਹੋ- ਅਗਲੇ ਮਹੀਨੇ ਅੰਮ੍ਰਿਤਸਰ ਤੋਂ ਲਖਨਊ ਲਈ ਹੁਣ ਰੋਜ਼ਾਨਾ ਉਡਾਣ ਭਰੇਗੀ ਇੰਡੀਗੋ ਫਲਾਈਟ, ਪਹਿਲਾ ਹਫ਼ਤੇ ਚ ਤਿੰਨ ਦਿਨ ਭਰਦਾ ਸੀ ਉਡਾਣ
ਦੂਜੇ ਪਾਸੇ ਕਿਰਗਿਸਤਾਨ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇੱਥੇ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.8 ਮਾਪੀ ਗਈ।