ਅਮਰੀਕਾ 'ਚ ਮਾਂ ਦਾ ਸ਼ਰਮਨਾਕ ਕਾਰਾ, ਨਵਜਨਮੇ ਜੌੜੇ ਬੱਚਿਆਂ ਦਾ ਕੀਤਾ ਕਤਲ

By : GAGANDEEP

Published : Jan 30, 2023, 3:19 pm IST
Updated : Jan 30, 2023, 3:19 pm IST
SHARE ARTICLE
photo
photo

ਨਵਜਨਮੇ ਬੱਚਿਆਂ ਨੂੰ ਨਹੀਂ ਪਿਆਇਆ ਦੁੱਧ, ਭੁੱਖੇ ਰਹਿਣ ਨਾਲ ਹੋਈ ਉਹਨਾਂ ਦੀ ਮੌਤ

 

ਅਮਰੀਕਾ ਵਿੱਚ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦੁਨੀਆਂ ਦਾ ਕੋਈ ਵੀ ਕੋਨਾ ਹੋਵੇ ਪਰ ਮਾਂ ਦਾ ਦਰਜਾ ਇੱਕੋ ਜਿਹਾ ਹੈ।  ਇਹ ਇੱਕ ਅਜਿਹਾ ਰਿਸ਼ਤਾ ਹੈ ਜੋ ਕਿਸੇ ਵੀ ਕਹਾਣੀ, ਕਵਿਤਾ, ਨਾਲੋਂ ਬਿਲਕੁਲ ਵੱਖਰਾ ਹੈ। ਇੱਕ ਮਾਂ ਆਪਣੇ ਬੱਚਿਆਂ ਨੂੰ ਪਾਲਣ ਲਈ ਕੀ ਕੁਝ ਨਹੀਂ ਕਰਦੀ, ਪਤਾ ਨਹੀਂ ਕਿੰਨੇ ਦੁੱਖ ਝੱਲਦੀ ਹੈ, ਉਹ ਬੱਚਿਆਂ ਨੂੰ ਦੁਖੀ ਨਹੀਂ ਹੋਣ ਦਿੰਦੀ ਪਰ ਇੱਕ ਅਮਰੀਕੀ ਮਾਂ ਨੇ ਆਪਣੇ ਨਵਜੰਮੇ ਬੱਚਿਆਂ ਨੂੰ ਭੁੱਖਾ ਰੱਖ ਕੇ ਮਾਰ ਦਿੱਤਾ। ਇਸ ਤੋਂ ਬਾਅਦ ਇੱਕ ਕਹਾਣੀ ਰਚੀ ਗਈ ਕਿ ਉਹਨਾਂ ਦੀ ਮੌਤ ਕੁਦਰਤੀ ਸੀ। ਕੋਈ ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ?

 ਪੜ੍ਹੋ ਪੂਰੀ ਖਬਰ: ਦਿੱਲੀ ਦੇ IGI ਸਟੇਡੀਅਮ ਨੇੜੇ ਸੜਕ ਹਾਦਸਾ, ਆਪਸ ਵਿੱਚ ਟਕਰਾਈਆਂ 4 ਸਕੂਲੀ ਬੱਸਾਂ

ਅਮਰੀਕਾ ਦੇ ਮਿਸੌਰੀ ਸੂਬੇ 'ਚ ਇਕ ਔਰਤ ਨੂੰ ਆਪਣੇ ਜੁੜਵਾ ਬੱਚਿਆਂ ਦੀ ਹੱਤਿਆ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਔਰਤ ਨੇ ਪਹਿਲਾਂ ਦੱਸਿਆ ਸੀ ਕਿ ਉਸ ਦੇ ਬੱਚੇ ਮਰੇ ਹੋਏ ਪੈਦਾ ਹੋਏ ਸਨ। ਮਾਇਆ ਕੈਸਟਨ (28) ਨੂੰ ਸ਼ੁੱਕਰਵਾਰ ਨੂੰ ਬੱਚਿਆਂ ਦੀਆਂ ਜਾਨਾਂ ਨੂੰ ਖ਼ਤਰੇ ਵਿਚ ਪਾਉਣ ਦੇ ਦੋ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਇਕ ਰਿਪੋਰਟ ਅਨੁਸਾਰ ਜਿਊਰੀ ਨੇ ਉਸਨੂੰ ਕਤਲ (ਦੂਜੀ ਡਿਗਰੀ) ਦੇ ਦੋਸ਼ੀ ਦੀ ਬਜਾਏ ਘੱਟ ਅਪਰਾਧਾਂ ਲਈ ਦੋਸ਼ੀ ਪਾਇਆ।

 

 ਪੜ੍ਹੋ ਪੂਰੀ ਖਬਰ: ਰਾਜਸਥਾਨ 'ਚ ਢਾਬੇ 'ਤੇ ਡਿਨਰ ਕਰਨ ਗਏ ਚਾਰ ਦੋਸਤਾਂ ਦੀ ਸੜਕ ਹਾਦਸੇ ਵਿਚ ਮੌਤ

 

ਵਕੀਲਾਂ ਨੇ ਦਲੀਲ ਦਿੱਤੀ ਕਿ ਕੈਸਟਨ ਦੀ ਬੱਚਿਆਂ ਦੀ ਦੇਖਭਾਲ ਲਈ ਲਾਪਰਵਾਹੀ ਦਰਸਾਉਂਦੀ ਹੈ ਕਿ ਉਹ ਉਨ੍ਹਾਂ ਦੀ ਮੌਤ ਦਾ ਕਾਰਨ ਬਣੀ। ਬੱਚਿਆਂ ਦੇ ਜਨਮ ਤੋਂ ਪਹਿਲਾਂ, ਉਸਨੇ ਗਰਭਪਾਤ ਦੇ ਤਰੀਕਿਆਂ ਲਈ ਇੰਟਰਨੈਟ 'ਤੇ ਵਿਆਪਕ ਖੋਜ ਕੀਤੀ ਸੀ, ਜਿਸ ਤੋਂ ਪਤਾ ਚੱਲਦਾ ਸੀ ਕਿ ਉਹ ਬੱਚੇ ਨਹੀਂ ਚਾਹੁੰਦੀ ਸੀ। ਕੈਸਟਨ ਨੇ ਜਿਊਰੀ ਨੂੰ ਦੱਸਿਆ ਕਿ ਉਸਨੇ ਜਨਮ ਤੋਂ ਤਿੰਨ ਦਿਨ ਬਾਅਦ ਬੱਚਿਆਂ ਨੂੰ ਗੋਦ ਦੇਣ ਦੀ ਯੋਜਨਾ ਬਣਾਈ ਸੀ, ਪਰ ਬੱਚਿਆਂ ਦੀ ਮੌਤ ਉਸ ਤੋਂ ਪਹਿਲਾਂ ਹੀ ਹੋ ਗਈ।

 ਪੜ੍ਹੋ ਪੂਰੀ ਖਬਰ: ਬਲਾਚੌਰ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਹੋਈ ਮੌਤ 

 

ਅਸਿਸਟੈਂਟ ਪ੍ਰੋਸੀਕਿਊਟਿੰਗ ਅਟਾਰਨੀ ਥਾਮਸ ਡਿਟਮੇਅਰ ਨੇ ਕਿਹਾ, "ਸਾਨੂੰ ਦੋ ਮ੍ਰਿਤਕ ਬੱਚੇ ਮਿਲੇ ਹਨ।"ਕੈਸਟਨ  ਉਨ੍ਹਾਂ ਨੂੰ ਨਹੀਂ ਚਾਹੁੰਦੀ ਸੀ। ਉਸ ਨੇ ਉਨ੍ਹਾਂ ਦੀ ਪਰਵਾਹ ਨਹੀਂ ਕੀਤੀ। ਉਸ ਨੇ ਉਨ੍ਹਾਂ ਦਾ ਨਾਂ ਵੀ ਨਹੀਂ ਰੱਖਿਆ। ਕੈਸਟਨ ਦੇ ਵਕੀਲਾਂ ਨੇ ਕਿਹਾ ਕਿ ਉਹ ਸਪੱਸ਼ਟ ਤੌਰ 'ਤੇ ਬੱਚਿਆਂ ਨੂੰ ਮਾਰਨ ਬਾਰੇ ਨਹੀਂ ਸੋਚ ਰਹੀ ਸੀ ਅਤੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement