
ਐਤਵਾਰ ਯਾਨੀ ਕੱਲ ਪ੍ਰਧਾਨ ਮੰਤਰੀ ਟਰੂਡੋ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ
ਅਮਰੀਕਾ - ਕੋਰੋਨਾ ਵਾਇਰਸ ਨੇ ਦੁਨੀਆਂ ਭਰ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਇਸ ਵਿਚਕਾਰ ਕੈਨੇਡਾ ਤੋਂ ਖਾਸ ਖਬਰ ਸਾਹਮਣੇ ਆਈ ਹੈ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕੋਰੋਨਾ ਦੀ ਮਰੀਜ਼ ਹੋ ਗਈ ਸੀ ਤੇ ਹੁਣ ਉਹ ਠੀਕ ਹੋ ਗਏ ਹਨ ਪਰ ਉਹ ਅਜੇ ਇਕੱਲੇ ਹੀ ਰਹਿਣਗੇ। ਐਤਵਾਰ ਯਾਨੀ ਕੱਲ ਪ੍ਰਧਾਨ ਮੰਤਰੀ ਟਰੂਡੋ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।
Canada's First Lady Beats COVID-19
— Shan Azam (@ShanAzam1) March 29, 2020
Canadian Prime Minister Justin Trudeau's Wife, Diagnosed With COVID-19 Two Weeks Ago, Recovers, Thanks Allah#PrimeMinisterJustinTrudeau #SophieGregoireTrudeau pic.twitter.com/gioB3Upnzm
ਦੱਸ ਦਈਏ ਕਿ ਕੈਨੇਡਾ ਵਿਚ ਕੋਰੋਨਾ ਦੇ 6320 ਮਾਮਲੇ ਸਾਹਮਣੇ ਆਏ ਹਨ ਜਦੋਂ ਕਿ 65 ਮੌਤਾਂ ਹੋ ਚੁੱਕੀਆਂ ਹਨ। ਜਸਟਿਨ ਟਰੂਡੋ ਨੇ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਸੋਫੀ ਮੇਰੀ ਪਤਨੀ ਇਸ ਕੋਰੋਨਾ ਦੀ ਲਾਗ ਤੋਂ ਠੀਕ ਹੋ ਗਈ ਹੈ ਪਰ ਅਸੀਂ ਦੋਵਾਂ ਨੇ ਫਿਲਹਾਲ ਅਲੱਗ ਹੀ ਰਹਿਣਾ ਹੈ। ਟਰੂਡੋ ਨੇ ਕਿਹਾ ਕਿ ਡਾਕਟਰਾਂ ਨੇ ਸੋਫੀ ਨੂੰ ਬਿਲਕੁਲ ਠੀਕ ਕਰ ਦਿੱਤਾ ਹੈ।
File photo
ਟਰੂਡੋ ਨੇ ਕਿਹਾ, "ਮੈਂ ਇਹ ਯਕੀਨੀ ਬਣਾਉਣ ਲਈ ਹੁਣੇ ਆਪਣੇ ਆਪ ਨੂੰ ਅਲੱਗ ਕਰ ਦਿਆਂਗਾ ਅਤੇ ਅਸੀਂ ਕੈਨੇਡੀਅਨ ਸਿਹਤ ਵਿਭਾਗ ਦੇ ਨਿਯਮਾਂ ਅਤੇ ਸਲਾਹ ਦੀ ਪਾਲਣਾ ਕਰ ਰਹੇ ਹਾਂ।" ਸੋਫੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ - ਮੈਂ ਹੁਣ ਠੀਕ ਹਾਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਸੋਫੀ ਨੇ ਸੋਸ਼ਲ ਮੀਡੀਆ 'ਤੇ ਜਾਰੀ ਇਕ ਬਿਆਨ ਵਿਚ ਕਿਹਾ ਸੀ,' ਮੈਂ ਬਹੁਤ ਚੰਗਾ ਮਹਿਸੂਸ ਕਰ ਰਹੀ ਹਾਂ '। ਸੋਫੀ ਦੇ ਡਾਕਟਰਾਂ ਅਤੇ ਓਟਾਵਾ ਦੇ ਪਬਲਿਕ ਹੈਲਥ ਵਿਭਾਗ ਨੇ ਵੀ ਉਸ ਦੀ ਸਿਹਤਯਾਬੀ ਬਾਰੇ ਗੱਲ ਕੀਤੀ ਹੈ। ਟਰੂਡੋ ਦੇ ਦਫਤਰ ਨੇ 12 ਮਾਰਚ ਨੂੰ ਐਲਾਨ ਕੀਤਾ ਸੀ ਕਿ ਸੋਫੀ ਦਾ ਕੋਰੋਨਾ ਟੈਸਟ ਸੰਕਰਮਿਤ ਪਾਇਆ ਗਿਆ ਹੈ। ਉਹ ਲੰਡਨ ਦੀ ਯਾਤਰਾ ਤੋਂ ਵਾਪਸ ਪਰਤਣ ਤੋਂ ਬਾਅਦ ਬਿਮਾਰ ਹੋ ਗਈ ਸੀ।