
Kabul News :ਸਥਾਨਕ ਮੀਡੀਆ ਆਉਟਲੈਟ ਟੋਲੋਨਿਊਜ਼ ਨੇ ਸਨਿਚਰਵਾਰ ਰਾਤ ਨੂੰ ਇਸ ਸਬੰਧੀ ਜਾਣਕਾਰੀ ਦਿਤੀ।
Kabul News in Punjabi : ਅਫ਼ਗ਼ਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਇੱਕ ਹੋਰ ਅਮਰੀਕੀ ਨਾਗਰਿਕ, ਫੇਅ ਹਾਲ ਨਾਮ ਦੀ ਔਰਤ ਨੂੰ ਨਜ਼ਰਬੰਦੀ ਕੇਂਦਰ ਤੋਂ ਰਿਹਾਅ ਕਰ ਦਿਤਾ ਹੈ। ਸਥਾਨਕ ਮੀਡੀਆ ਆਉਟਲੈਟ ਟੋਲੋਨਿਊਜ਼ ਨੇ ਸਨਿਚਰਵਾਰ ਰਾਤ ਨੂੰ ਇਸ ਸਬੰਧੀ ਜਾਣਕਾਰੀ ਦਿਤੀ।
ਟੋਲੋਨਿਊਜ਼ ਨੇ ਸਾਬਕਾ ਅਮਰੀਕੀ ਰਾਜਦੂਤ ਅਤੇ ਅਫ਼ਗ਼ਾਨਿਸਤਾਨ ਲਈ ਵਿਸ਼ੇਸ਼ ਦੂਤ ਜ਼ਾਲਮੇ ਖਲੀਲਜ਼ਾਦ ਦੇ ਹਵਾਲੇ ਨਾਲ ਕਿਹਾ, ‘ਰਿਹਾਅ ਕੀਤੀ ਗਈ ਔਰਤ ਇਸ ਸਮੇਂ ਕਾਬੁਲ ਵਿਚ ਕਤਰ ਦੇ ਦੋਸਤਾਂ ਨਾਲ ਹੈ ਅਤੇ ਉਸ ਨੂੰ ਜਲਦੀ ਹੀ ਉਸ ਦੇ ਘਰ ਭੇਜ ਦਿਤਾ ਜਾਵੇਗਾ।’ ਇਹ ਪਿਛਲੇ 10 ਦਿਨਾਂ ਵਿਚ ਅਫ਼ਗ਼ਾਨ ਪ੍ਰਸ਼ਾਸਨ ਦੁਆਰਾ ਰਿਹਾਅ ਕੀਤਾ ਗਿਆ ਦੂਜਾ ਅਮਰੀਕੀ ਨਾਗਰਿਕ ਹੈ। 20 ਮਾਰਚ ਨੂੰ ਅਫ਼ਗ਼ਾਨ ਪ੍ਰਸ਼ਾਸਨ ਨੇ ਕਤਰ ਦੀ ਵਿਚੋਲਗੀ ਨਾਲ ਅਮਰੀਕੀ ਨਾਗਰਿਕ ਜਾਰਜ ਗਲੇਜ਼ਮੈਨ ਨੂੰ ਰਿਹਾਅ ਕਰ ਦਿਤਾ ਸੀ।
(For more news apart from Another American citizen released from Afghanistan News in Punjabi, stay tuned to Rozana Spokesman)