
ਚਿਤਾਵਨੀ ਲੇਬਲਾਂ ਵਾਲੇ ਉੱਚ ਨਮਕ, ਖੰਡ, ਕੈਲੋਰੀ ਅਤੇ ਚਰਬੀ ਵਾਲੇ ਉਤਪਾਦਾਂ ਨੂੰ ਪੜਾਅਵਾਰ ਬੰਦ ਕਰਨ ਦਾ ਹੁਕਮ ਦਿਤਾ
ਮੈਕਸੀਕੋ ਸਿਟੀ : ਮੈਕਸੀਕੋ ਨੇ ਬੱਚਿਆਂ ’ਚ ਮੋਟਾਪੇ ਅਤੇ ਸ਼ੂਗਰ ਦੀ ਮਹਾਂਮਾਰੀ ਨਾਲ ਨਜਿੱਠਣ ਲਈ ਸਕੂਲਾਂ ’ਚ ਸਰਕਾਰ ਵਲੋਂ ਸਪਾਂਸਰ ਕੀਤੇ ਜੰਕ ਫੂਡ ’ਤੇ ਪਾਬੰਦੀ ਲਾਗੂ ਕੀਤੀ ਹੈ। ਇਸ ਪਾਬੰਦੀ ’ਚ ਤਲੀਆਂ ਚੀਜ਼ਾਂ ਅਤੇ ਮਿੱਠੇ ਪੀਣ ਵਾਲੇ ਪਦਾਰਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਨੀਤੀ ਵਿਚ ਚਿਤਾਵਨੀ ਲੇਬਲਾਂ ਵਾਲੇ ਉੱਚ ਨਮਕ, ਖੰਡ, ਕੈਲੋਰੀ ਅਤੇ ਚਰਬੀ ਵਾਲੇ ਉਤਪਾਦਾਂ ਨੂੰ ਪੜਾਅਵਾਰ ਬੰਦ ਕਰਨ ਦਾ ਹੁਕਮ ਦਿਤਾ ਗਿਆ ਹੈ, ਉਨ੍ਹਾਂ ਦੀ ਥਾਂ ਬੀਨ ਟੈਕੋਸ ਅਤੇ ਸਾਦਾ ਪਾਣੀ ਵਰਗੇ ਸਿਹਤਮੰਦ ਬਦਲਾਂ ਨੂੰ ਲਾਗੂ ਕੀਤਾ ਗਿਆ ਹੈ।
ਰਾਸ਼ਟਰਪਤੀ ਕਲਾਉਡੀਆ ਸ਼ੀਨਬਾਮ ਦੀ ਅਗਵਾਈ ਵਾਲੀ ਇਸ ਪਹਿਲ ਦਾ ਉਦੇਸ਼ ਭੋਜਨ ਸਭਿਆਚਾਰ ਨੂੰ ਬਦਲਣਾ ਹੈ, ਹਾਲਾਂਕਿ 255,000 ਤੋਂ ਵੱਧ ਸਕੂਲਾਂ ਅਤੇ ਕੈਂਪਸ ਨੇੜੇ ਜੰਗ ਫ਼ੂਡ ਵੇਚਣ ਵਾਲਿਆਂ ਦੀ ਭਰਮਾਰ ਵਿਚਕਾਰ ਇਸ ਨੂੰ ਲਾਗੂ ਕਰਨਾ ਚੁਨੌਤੀਪੂਰਨ ਬਣਿਆ ਹੋਇਆ ਹੈ। ਮੈਕਸੀਕੋ ਦੇ ਇਕ ਤਿਹਾਈ ਬੱਚੇ ਵਧੇਰੇ ਭਾਰ ਵਾਲੇ ਜਾਂ ਮੋਟੇ ਹਨ, ਜਿਸ ਨਾਲ ਇਹ ਇਕ ਮਹੱਤਵਪੂਰਨ ਸਿਹਤ ਉਪਾਅ ਬਣ ਜਾਂਦਾ ਹੈ।