
Islamabad News : ਸੂਬਾ ਸਰਕਾਰ ਨੇ ਵਿਗੜਦੀ ਕਾਨੂੰਨ ਵਿਵਸਥਾ ਵਿਚਕਾਰ ਕਈ ਮੁੱਖ ਰਾਸ਼ਟਰੀ ਰਾਜਮਾਰਗਾਂ ’ਤੇ ਰਾਤ ਦੇ ਸਮੇਂ ਯਾਤਰਾ ’ਤੇ ਪਾਬੰਦੀ ਲਗਾ ਦਿਤੀ ਹੈ
Islamabad News in Punjabi : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਸਰਕਾਰ ਨੇ ਉਸ ਖੇਤਰ ਵਿਚ ਵਿਗੜਦੀ ਕਾਨੂੰਨ ਵਿਵਸਥਾ ਵਿਚਕਾਰ ਕਈ ਮੁੱਖ ਰਾਸ਼ਟਰੀ ਰਾਜਮਾਰਗਾਂ ’ਤੇ ਰਾਤ ਦੇ ਸਮੇਂ ਯਾਤਰਾ ’ਤੇ ਪਾਬੰਦੀ ਲਗਾ ਦਿਤੀ ਹੈ ਜਿਥੇ ਹਾਲ ਹੀ ਦੇ ਹਫ਼ਤਿਆਂ ਵਿਚ ਵਾਹਨਾਂ ’ਤੇ ਕਈ ਅਤਿਵਾਦੀ ਹਮਲੇ ਹੋਏ ਹਨ।
ਇਸ ਅਸਥਿਰ ਸੂਬੇ ਵਿਚ ਵਾਹਨਾਂ ’ਤੇ ਕਈ ਨਿਸ਼ਾਨਾ ਬਣਾ ਕੇ ਹਮਲੇ ਹੋਏ ਹਨ, ਜਦੋਂ ਬੰਦੂਕਧਾਰੀਆਂ ਨੇ ਹਾਈਵੇਅ ’ਤੇ ਆਵਾਜਾਈ ਰੋਕ ਦਿਤੀ ਅਤੇ ਯਾਤਰੀਆਂ ਦੀ ਪਛਾਣ ਦੀ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਮਾਰ ਦਿਤਾ।
ਨਸਲੀ ਪੰਜਾਬੀ ਅਜਿਹੇ ਹਮਲਿਆਂ ਦਾ ਨਿਸ਼ਾਨਾ ਰਹੇ ਹਨ। ਕੱਚੀ, ਝੋਬ, ਗਵਾਦਰ, ਨੁਸ਼ਕੀ ਅਤੇ ਮੁਸਾਖੈਲ ਜ਼ਿਲਿ੍ਹਆਂ ਦੇ ਜ਼ਿਲ੍ਹਾ ਕਮਿਸ਼ਨਰਾਂ ਨੇ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤਕ ਮੁੱਖ ਰਾਸ਼ਟਰੀ ਰਾਜਮਾਰਗਾਂ ’ਤੇ ਯਾਤਰਾ ’ਤੇ ਪਾਬੰਦੀ ਲਗਾਉਣ ਲਈ ਇਕ ਨੋਟੀਫ਼ਿਕੇਸ਼ਨ ਜਾਰੀ ਕੀਤਾ। ਇਹ ਪਾਬੰਦੀ ਕਈ ਰਾਜਮਾਰਗਾਂ ਨੂੰ ਕਵਰ ਕਰਦੀ ਹੈ, ਜਿਨ੍ਹਾਂ ਵਿਚ ਕਵੇਟਾ-ਤਫ਼ਤਾਨ ਰੋਡ, ਲੋਰਾਲਾਈ-ਡੇਰਾ ਗਾਜ਼ੀ ਖ਼ਾਨ ਰੋਡ, ਸਿਬੀ ਰੋਡ, ਕੋਸਟਲ ਹਾਈਵੇਅ ਅਤੇ ਝੋਬ-ਡੇਰਾ ਇਸਮਾਈਲ ਖ਼ਾਨ ਰੋਡ ਸ਼ਾਮਲ ਹਨ।
(For more news apart from Night travel banned on major highways in Pakistan News in Punjabi, stay tuned to Rozana Spokesman)