
Brooklyn Park News : ਜਹਾਜ਼ ’ਤੇ ਸਵਾਰ ਇਕ ਵਿਅਕਤੀ ਦੀ ਹੋਈ ਮੌਤ
Brooklyn Park News in Punjabi : ਅਮਰੀਕਾ ਵਿਚ ਇਕ ਹੋਰ ਹਵਾਈ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਆਇਓਵਾ ਤੋਂ ਮਿਨੇਸੋਟਾ ਜਾ ਰਿਹਾ ਇਕ ਛੋਟਾ ਜਹਾਜ਼ ਇਕ ਸਨਿਚਰਵਾਰ ਨੂੰ ਮਿਨੀਆਪੋਲਿਸ ਦੇ ਉਪਨਗਰ ਵਿਚ ਇਕ ਘਰ ਨਾਲ ਟਕਰਾ ਗਿਆ, ਜਿਸ ਵਿਚ ਜਹਾਜ਼ ’ਤੇ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਸ਼ਹਿਰ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।
ਬਰੂਕਲਿਨ ਪਾਰਕ ਦੇ ਬੁਲਾਰਾ ਰਿਸਿਕਤ ਅਦੇਸਾਓਗੁਨ ਨੇ ਦਸਿਆ ਕਿ ਘਰ ਦੇ ਨਿਵਾਸੀਆਂ ਨੂੰ ਕੋਈ ਸੱਟ ਨਹੀਂ ਲੱਗੀ ਪਰ ਘਰ ਨਸ਼ਟ ਹੋ ਗਿਆ ਹੈ। ਸੰਘੀ ਹਵਾਈ ਚਾਲਕ ਪ੍ਰਸ਼ਾਸਨ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਸਮੇਂ ਇਹ ਪਤਾ ਨਹੀਂ ਲਗਿਆ ਕਿ ਸਿੰਗਲ-ਇੰਜਨ ਵਾਲੇ ਸੋਕਾਟਾ ਟੀਬੀਐਮ7 ਵਿਚ ਕਿੰਨੇ ਲੋਕ ਸਵਾਰ ਸਨ।
ਏਜੰਸੀ ਨੇ ਦਸਿਆ ਕਿ ਜਹਾਜ਼ ਡੇਸ ਮੋਇਨਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰਵਾਨਾ ਹੋਇਆ ਸੀ ਅਤੇ ਇਸ ਦਾ ਗੰਤਵਿਆ ਅਨੋਕਾ ਕਾਉਂਟੀ-ਬਲੇਨ ਹਵਾਈ ਅੱਡਾ ਸੀ, ਜੋ ਮਿਨੀਆਪੋਲਿਸ ਦੇ ਦੂਜੇ ਉਪਨਗਰ ਵਿਚ ਸਥਿਤ ਹੈ।
(For more news apart from Plane crash in America, plane crashes into house in Minneapolis; one person dies News in Punjabi, stay tuned to Rozana Spokesman)