
ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਨੂੰ ਗੱਡੀ ਵਿਚ ਦੋ ਕਿਸ਼ੋਰ ਮ੍ਰਿਤਕ ਮਿਲੇ, ਜਿਨ੍ਹਾਂ ਦੀ ਅਜੇ ਤਕ ਰਸਮੀ ਤੌਰ ’ਤੇ ਪਛਾਣ ਨਹੀਂ ਹੋ ਸਕੀ ਹੈ
Two minors die in Melbourne car crash : ਆਸਟਰੇਲੀਆਈ ਸੂਬੇ ਵਿਕਟੋਰੀਆ ਦੀ ਪੁਲਿਸ ਨੇ ਐਤਵਾਰ ਨੂੰ ਦਸਿਆ ਕਿ ਦੱਖਣ-ਪੂਰਬੀ ਮੈਲਬੌਰਨ ਵਿਚ ਇਕ ਚੋਰੀ ਦੀ ਕਾਰ ਦੇ ਦਰੱਖ਼ਤ ਨਾਲ ਟਕਰਾਉਣ ਕਾਰਨ ਦੋ ਨਾਬਾਲਗ਼ਾਂ ਦੀ ਮੌਤ ਹੋ ਗਈ।
ਪੁਲਿਸ ਨੇ ਦਸਿਆ ਕਿ ਇਕ ਡਰਾਈਵਰ ਨੇ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 02:30 ਵਜੇ ਤੋਂ ਬਾਅਦ ਕੇਂਦਰੀ ਮੈਲਬੌਰਨ ਤੋਂ 28 ਕਿਲੋਮੀਟਰ ਦੱਖਣ-ਪੂਰਬ ਵਿਚ ਰੋਵਿਲ ਵਿਚ ਹਾਦਸੇ ਵਾਲੀ ਥਾਂ ਦੇਖੀ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਐਮਰਜੈਂਸੀ ਸੇਵਾਵਾਂ ਮੌਕੇ ’ਤੇ ਪਹੁੰਚੀਆਂ ਅਤੇ ਉਨ੍ਹਾਂ ਨੂੰ ਗੱਡੀ ਵਿਚ ਦੋ ਕਿਸ਼ੋਰ ਮ੍ਰਿਤਕ ਮਿਲੇ, ਜਿਨ੍ਹਾਂ ਦੀ ਅਜੇ ਤਕ ਰਸਮੀ ਤੌਰ ’ਤੇ ਪਛਾਣ ਨਹੀਂ ਹੋ ਸਕੀ ਹੈ। ਪੁਲਿਸ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਹਾਦਸੇ ਵਿੱਚ ਸ਼ਾਮਲ ਕਾਰ ਰਾਤ ਨੂੰ ਗੁਆਂਢੀ ਸ਼ਹਿਰ ਤੋਂ ਚੋਰੀ ਹੋਈਆਂ ਦੋ ਗੱਡੀਆਂ ਵਿਚੋਂ ਇਕ ਸੀ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।