
ਇਤਿਹਾਸਕਾਰ ਐਰਿਕ ਫੌਰਕੈਡਾ ਨੇ ਮਿਊਜ਼ੀਅਮ ਦੇ ਇਸ ਝੂਠ ਦਾ ਪਰਾਦਾਫਾਸ਼ ਕੀਤਾ
ਦੱਖਣੀ ਫਰਾਂਸ ਦੇ ਇਕ ਕਲਾ ਮਿਊਜ਼ੀਅਮ ਵਿਚ ਅੱਧੀ ਤੋਂ ਜਿਆਦਾ ਪੇਟਿੰਗਾਂ ਨਕਲੀ ਪਾਈਆਂ ਗਈਆਂ ਹਨ। ਇਲਾਕੇ ਦੇ ਮੇਅਰ ਯੂਵਸ ਬਾਰਨੀਓਲ ਨੇ ਇਸ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਸਖ਼ਤ ਜਾਂਚ ਦੀ ਗੱਲ ਆਖੀ। ਸ਼ੁੱਕਰਵਾਰ ਨੂੰ ਐਲਿਨ ਭਾਈਚਾਰੇ ਦੇ ਕਲਾਕਾਰ ਐਟਨੀ ਟੇਰਸ ਦੀ ਕਲਾ ਨੂੰ ਦਰਸਾਉਂਦੇ ਹੋਏ ਮਿਊਜ਼ੀਅਮ ਖੋਲਿਆ ਗਿਆ ਸੀ। ਐਟਨੀ ਟੇਰਸ ਦਾ ਜਨਮ 1857 ਵਿਚ ਹੋਇਆ ਸੀ ਅਤੇ ਸਾਲ 1922 ਵਿਚ ਓਹਨਾ ਦੀ ਮੌਤ ਹੋਈ ਸੀ। ਉਨ੍ਹਾਂ ਦੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਇਹ ਮਿਊਜ਼ੀਅਮ ਖੋਲਿਆ ਗਿਆ ਸੀ ਪਰ ਜਦੋਂ ਇਕ ਇਤਿਹਾਸਕਾਰ ਨੂੰ ਕਰੀਬ 80 ਪੇਂਟਿੰਗਾਂ ਨੂੰ ਇਸ ਮਿਊਜ਼ੀਅਮ ਵਿਚ ਸੰਗਠਿਤ ਕਰਨ ਲਈ ਬੁਲਾਇਆ ਗਿਆ ਤਾਂ ਉਸ ਨੇ ਦੇਖਿਆ ਕਿ ਪੂਰੇ ਕੁਲੇਕਸ਼ਨ ਵਿਚੋਂ 60 ਫੀਸਦੀ ਪੇਟਿੰਗਾਂ ਨਕਲੀ ਸੀ।
Museum
ਇਸ ਘਟਨਾ ਬਾਰੇ ਮੇਅਰ ਯੂਵਸ ਬਾਰਨੀਓਲ ਨੇ ਕਿਹਾ ਕਿ ਐਟਨੀ ਟੇਰਸ, ਐਲਿਸ ਦਾ ਨਾਮਵਰ ਪੇਂਟਰ ਸੀ ਅਤੇ ਸਾਡੇ ਭਾਈਚਾਰੇ ਵਿੱਚੋਂ ਸੀ। ਮੈਨੂੰ ਇਹ ਜਾਣ ਕੇ ਬਹੁਤ ਬੁਰਾ ਲੱਗਾ ਕਿ ਮਿਊਜ਼ੀਅਮ ਦੀਆਂ 50 ਫੀਸਦੀ ਪੇਂਟਿੰਗਾਂ ਨਕਲੀ ਹਨ। ਇਤਿਹਾਸਕਾਰ ਐਰਿਕ ਫੌਰਕੈਡਾ ਜਿਨ੍ਹਾਂ ਨੇ ਮਿਊਜ਼ੀਅਮ ਦੇ ਇਸ ਝੂਠ ਦਾ ਪਰਾਦਾਫਾਸ਼ ਕੀਤਾ। ਓਹਨਾ ਨੇ ਦੱਸਿਆ ਕਿ ਮੈਂ ਇਹ ਪੇਟਿੰਗਾਂ ਨੂੰ ਦੇਖਦੇ ਹੀ ਸਮਝ ਗਿਆ ਸੀ ਕਿ ਇਹ ਸਾਰੀਆਂ ਨਕਲੀ ਹਨ। ਓਹਨਾ ਨੇ ਦੱਸਿਆ ਕਿ ਇਕ ਪੇਂਟਿੰਗ ਵਿਚ ਕੀਤੇ ਗਏ ਦਸਤਖਤ 'ਤੇ ਜਦੋਂ ਮੈਂ ਆਪਣੇ ਹੱਥ ਲਗਾਇਆ ਤਾਂ ਸਿਆਹੀ ਹੱਟ ਗਈ। ਇਸ ਮਗਰੋਂ ਐਰਿਕ ਨੇ ਸੰਬੰਧਿਤ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਤੁਰੰਤ ਮੀਟਿੰਗ ਬੁਲਾ ਕੇ ਮਾਮਲੇ ਦੀ ਜਾਂਚ ਕਰਨ ਦੀ ਅਪੀਲ ਕੀਤੀ। ਟੇਰਿਸ ਵੱਲੋਂ ਕੈਨਵਾਸ 'ਤੇ ਕੌਰਟਨਸ ਸਪੋਰਟ ਦੀ ਵਰਤੋਂ ਵੀ ਸਹੀ ਨਹੀਂ ਹੈ। ਇਸ ਦੇ ਇਲਾਵਾ ਪੇਂਟਿੰਗਾਂ ਵਿਚ ਕੁਝ ਪੁਰਾਣਾਪਨ ਹੈ। ਪੂਰੀਆਂ 140 ਕਲਾਕ੍ਰਿਤੀਆਂ ਜਿਸ ਵਿਚ 82 ਪੇਂਟਿੰਗਾਂ ਦਾ ਕੁਲੇਕਸ਼ਨ ਤਿਆਰ ਕੀਤਾ ਗਿਆ ਹੈ ਉਹ ਸਾਰੀਆਂ ਨਕਲੀ ਸਨ। ਐਲਿਨ ਦੇ ਮੇਅਰ ਬਾਰਨੀਓਲ ਦਾ ਕਹਿਣਾ ਹੈ ਕਿ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ, ਉਦੋਂ ਤੱਕ ਜਾਂਚ ਚੱਲਦੀ ਰਹੇਗੀ। ਮੇਅਰ ਨੇ ਕਿਹਾ ਕਿ ਅਸੀਂ ਦੋਸ਼ੀਆਂ ਨੂੰ ਨਹੀਂ ਛੱਡਾਂਗੇ।