
ਸ਼ੋਸ਼ਲ ਮੀਡੀਆ ਪੇਜ 'ਤੇ ਅਪਣੀ ਮੰਗੇਤਰ ਸ਼ਿਖਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ
ਬਰੈਂਪਟਨ— ਰਾਜ ਗਰੇਵਾਲ ਜੋ ਕਿ ਬਰੈਂਪਟਨ ਈਸਟ ਤੋਂ ਐਮ.ਪੀ. ਹਨ ਅਪਣੀ ਜ਼ਿੰਦਗੀ ਦੇ ਨਵੇਂ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਓਹਨਾ ਨੇ ਅਪਣੇ ਸ਼ੋਸ਼ਲ ਮੀਡੀਆ ਪੇਜ 'ਤੇ ਅਪਣੀ ਮੰਗੇਤਰ ਸ਼ਿਖਾ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿ ਬਰੈਂਪਟਨ ਦੇ ਗੁਰੂਦੁਆਰਾ ਸਾਹਿਬ ਦੀਆਂ ਹਨ, ਜਿਥੇ ਗੁਰਮਰਿਆਦਾ ਤਹਿਤ ਮੰਗਣੀ ਦੀ ਰਸਮ ਨਿਭਾਈ ਗਈ। ਇਸ ਤੋਂ ਪਹਿਲਾਂ ਐਨ.ਡੀ.ਪੀ. ਆਗੂ ਜਸਮੀਤ ਸਿੰਘ ਵੀ ਵਿਆਹ ਕਰਵਾ ਕੇ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕਰ ਚੁਕੇ ਹਨ। ਇਸ ਮੌਕੇ ਓਹਨਾ ਦਾ ਪਰਿਵਾਰ, ਦੋਸਤ ਤੇ ਕਈ ਹੋਰ ਸੱਜਣ ਇਸ ਖੁਸ਼ੀ ਦੀ ਘੜੀ 'ਚ ਗੁਰੂਦੁਆਰਾ ਸਾਹਿਬ 'ਚ ਮੌਜੂਦ ਹਨ।
Raj Grewal & Shikha
ਰਾਜ ਗਰੇਵਾਲ ਵਲੋਂ ਇਕ ਹੋਰ ਸਾਂਝੀ ਕੀਤੀ ਤਸਵੀਰ 'ਚ ਆਪਣੇ ਪੱਛਮੀ ਸਭਿਆਚਾਰ ਦੇ ਰਿਵਾਇਤੀ ਤਰੀਕੇ ਨਾਲ ਆਪਣੀ ਹਮਸਫਰ ਸ਼ਿਖਾ ਨੂੰ ਪਰਪੋਜ਼ ਕਰਦੇ ਹੋਏ ਨਜ਼ਰ ਆ ਰਹੇ ਹਨ। ਰਾਜ ਗਰੇਵਾਲ ਤੇ ਸ਼ਿਖਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸ਼ੋਸ਼ਲ ਮੀਡੀਆ 'ਤੇ ਸਭ ਇਸ ਜੋੜੀ ਨੂੰ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਵਧਾਈਆਂ ਦੇ ਰਹੇ ਹਨ।