ਨਿਊਜ਼ੀਲੈਂਡ ਤੋਂ ਦਿੱਲੀ ਪੁੱਜਣ ਵਾਲੀ ਉਡਾਣ ਲਈ ਬਸਾਂ ਦੇ ਕਾਫ਼ਲੇ ਰਵਾਨਾ
Published : Apr 30, 2020, 8:09 am IST
Updated : Apr 30, 2020, 8:09 am IST
SHARE ARTICLE
File Photo
File Photo

ਵਤਨ ਵਾਪਸੀ: ਤੀਜੀ ਉਡਾਣ ਨੇ ਉਡਾਈ ਨੀਂਦ

ਔਕਲੈਂਡ, 29 ਅਪ੍ਰੈਲ (ਪਪ) : ਭਾਰਤ 'ਚ ਨਿਊਜ਼ੀਲੈਂਡ ਤੋਂ ਘੁੰਮਣ ਆਏ ਜਾਂ ਅਪਣੇ ਪ੍ਰਵਾਰਕ ਮੈਂਬਰਾਂ ਨੂੰ ਮਿਲਣ ਆਇਆਂ ਦੀ ਗਿਣਤੀ 1900 ਤਕ ਹੋ ਜਾਣ ਦੀਆਂ ਖਬਰਾਂ ਹਨ। ਪੰਜਾਬੀਆਂ ਦੀ ਗਿਣਤੀ ਵੀ ਵੱਡੀ ਮਾਤਰਾ ਵਿਚ ਹੈ। ਇਨ੍ਹਾਂ ਵਿਚ ਸਿਟੀਜ਼ਨ ਅਤੇ ਪੀ. ਆਰ. ਜਿਆਦਾ ਹਨ ਜਿਨ੍ਹਾਂ ਨੂੰ ਵਾਪਸ ਲਿਜਾਇਆ ਜਾ ਰਿਹਾ ਹੈ। ਕੁੱਝ ਲੋਕਾਂ ਨੇ ਵਰਕ ਪਰਮਿਟ, ਲੋੜੀਂਦੇ ਹੁਨਰਾਂ ਵਾਲੇ ਜਾਂ ਸਭ ਤੋਂ ਨੇੜਲੇ ਪ੍ਰਵਾਰਕ ਮੈਂਬਰਾਂ ਲਈ ਵੀ ਵਤਨ ਵਾਪਸੀ ਲਈ ਅਪਲਾਈ ਕੀਤਾ ਹੈ। ਨਿਊਜ਼ੀਲੈਂਡ ਦੇ ਵਿਦੇਸ਼ ਮੰਤਰਾਲੇ ਵਲੋਂ ਭਾਰਤ ਸਰਕਾਰ ਦੀ ਸਹਾਇਤਾ ਨਾਲ ਪਹਿਲੇ ਗੇੜ ਵਿਚ ਏਅਰ ਨਿਊਜ਼ੀਲੈਂਡ ਦੀਆਂ ਤਿੰਨ ਸਿੱਧੀਆਂ ਉਡਾਨਾਂ ਦੇ ਵਿਚ ਕੀਵੀ ਅਤੇ ਪੀ. ਆਰ. ਵਾਪਸ ਲਿਆਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ।

ਪਹਿਲਾ ਜਹਾਜ਼ ਦਿੱਲੀ ਤੋਂ ਔਕਲੈਂਡ 24 ਅਪ੍ਰੈਲ ਨੂੰ ਅਤੇ ਦੂਜਾ 27 ਅਪ੍ਰੈਲ ਨੂੰ ਮੁੰਬਈ ਤੋਂ ਕ੍ਰਾਈਸਟਚਰਚ ਜਾ ਚੁੱਕਾ ਹੈ। ਹੁਣ ਤੀਜਾ ਜਹਾਜ਼ ਅੱਜ ਅੱਧੀ ਰਾਤ ਬਾਅਦ 2 ਵਜੇ ਦਿੱਲੀ ਤੋਂ ਕ੍ਰਾਈਸਟਚਰਚ ਲਈ ਨਾਨ-ਸਟਾਪ ਸਿੱਧੀ ਉਡਾਣ ਭਰੇਗਾ। ਇਸ ਸਬੰਧੀ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਦੇ ਯਾਤਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਬੱਸਾਂ ਜਾਂ ਹੋਰ ਛੋਟੀਆਂ ਗੱਡੀਆਂ ਰਾਹੀਂ ਰਾਤ 8-9 ਵਜੇ ਤਕ ਦਿੱਲੀ ਅੰਤਰਰਾਸ਼ਟਰੀ ਏਅਰਪੋਰਟ ਤਕ ਪਹੁੰਚਾਇਆ ਜਾਵੇਗਾ।

File photoFile photo

ਪੰਜਾਬ ਦੇ ਲਈ ਇਸ ਵਾਰ 8 ਬੱਸਾਂ ਦਾ ਪ੍ਰਬੰਧ ਹੈ ਅਤੇ ਇਸ ਦੇ ਵਿਚ ਪੰਜਾਬ ਦੇ ਬਹੁਤਾਤ ਜ਼ਿਲ੍ਹਿਆਂ ਸਮੇਤ, ਚੰਡੀਗੜ੍ਹ ਅਤੇ ਕਰਨਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ।  30 ਅਪ੍ਰੈਲ ਦੀ ਉਡਾਨ ਲਈ ਇਸ ਵਾਰ ਯਾਤਰੀਆਂ ਨੂੰ ਬਹੁਤ ਜਿਆਦਾ ਕਮਿਊਨੀਕੇਸ਼ਨ ਗੈਪ (ਤਾਲਮੇਲ ਨਾ ਹੋਣਾ) ਦਾ ਸਾਹਮਣਾ ਕਰਨਾ ਪਿਆ। ਬੀਤੀ ਅੱਧੀ ਰਾਤ ਬਾਅਦ ਡ੍ਰਾਈਵਰਾਂ ਦੀ ਲਿਸਟ  ਤਾਂ ਭੇਜ ਦਿਤੀ ਗਈ ਪਰ ਲੋਕਾਂ ਨੂੰ ਇਹ ਨਹੀਂ ਦਸਿਆ ਗਿਆ ਕਿ ਤੁਹਾਡਾ ਨਾਂ ਕਿਹੜੀ ਬੱਸ ਵਿਚ ਸ਼ਾਮਲ ਕੀਤਾ ਗਿਆ ਹੈ। ਕਿਸੀ ਨੇ ਫੋਨ ਕਰ ਕੇ ਨਹੀਂ ਪੁਛਿਆ ਕਿ ਪਿੱਕਅੱਪ ਸੈਂਟਰ ਕਿਹੜਾ ਤੁਹਾਨੂੰ ਨੇੜੇ ਪੈਂਦਾ ਹੈ? ਕੁੱਝ ਲੋਕਾਂ ਨੂੰ 2 ਕਿਲੋਮੀਟਰ ਦੂਰ ਵਾਲੀ ਬੱਸ ਛੱਡ ਕੇ 60 ਕਿਲੋਮੀਟਰ ਦੂਰ ਵਾਲੀ ਬੱਸ ਫੜਨੀ ਪੈ ਰਹੀ ਹੈ।

ਸੜਕੀ ਪਾਸ ਵੀ ਰਾਤ 12 ਵਜੇ ਡ੍ਰਾਈਵਰ ਲਿਸਟ ਦੇ ਨਾਲ ਮਿਲਿਆ ਜਿਸ ਦਾ ਪ੍ਰਿੰਟ ਆਦਿ ਕੱਢਣਾ ਮੁਸ਼ਕਿਲ ਰਿਹਾ। ਲੋਕ ਡਰਾਈਵਰਾਂ ਨੂੰ ਫੋਨ ਕਰ ਕੇ ਅਪਣਾ ਨਾਂ ਪੁੱਛਦੇ ਰਹੇ ਕਿ ਲਿਸਟ ਵਿਚ ਹੈ ਕਿ ਨਹੀਂ? ਡਰਾਈਵਰ ਅੱਧੀ ਰਾਤ ਦਿੱਲੀ ਤੋਂ ਇਥੇ ਪੁੱਜੇ ਸਨ ਅਤੇ ਸੁੱਤੇ ਹੋਏ ਸਨ ਉਨ੍ਹਾਂ ਨੂੰ ਵੀ ਚੰਗੀ ਤਰ੍ਹਾਂ ਸੌਣ ਨਹੀਂ ਦਿਤਾ ਗਿਆ। ਏਸ਼ੀਅਨ ਟਰੈਵਲ ਦਿੱਲੀ ਵਾਲੇ ਸਾਰਾ ਕੰਮ ਹਾਈਕਮਿਸ਼ਨ ਦਿੱਲੀ ਉਤੇ ਸੁੱਟੀ ਗਏ ਅਤੇ ਹਾਈ ਕਮਿਸ਼ਨ ਵਾਲਿਆਂ ਨਾਲ ਸੰਪਰਕ ਕਰਨਾ ਸੌਖਾ ਨਾ ਰਿਹਾ।

ਇਹ ਜਹਾਜ਼ ਫੜਨ ਵਾਲੇ ਸ਼ਾਇਦ ਹੀ ਰਾਤੀਂ ਸੁੱਤੇ ਹੋਣ ਕਿਉਂਕ ਹਰ ਕੋਈ ਈਮੇਲ ਦੀ ਉਡੀਕ ਕਰ ਰਿਹਾ ਸੀ। ਕਈਆਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਜਾਣ ਵਾਸਤੇ ਨੰਬਰ ਲੱਗ ਗਿਆ ਹੈ ਕਿ ਨਹੀਂ। ਸੋ ਅਜੇ ਵੀ ਭੰਬਲ ਭੂਸਾ ਕਈਆਂ ਲਈ ਬਣਿਆ ਹੋਇਆ ਹੈ। ਕਈ ਸਿਆਣੇ ਬੰਦੇ ਹਨ ਈਮੇਲਾਂ ਅਤੇ ਇੰਟਰਨੈਟਾਂ ਦੇ ਜਾਲ ਤੋਂ ਨਾਵਾਕਿਫ ਸਨ। ਖੈਰ ਅੱਜ 11.30 ਵਜੇ ਬੱਸਾਂ ਦੇ ਕਾਫਲੇ ਪਿੱਕਅੱਪ ਸੈਂਟਰਾਂ ਤੋਂ ਤੁਰ ਪੈਣੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement