
ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਜੋਅ ਬਿਡੇਨ ਦੇ ਹੱਕ ਵਿਚ ਉਤਰੀ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ
ਵਾਸ਼ਿੰਗਟਨ, 29 ਅਪ੍ਰੈਲ: ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਪਤਨੀ ਹਿਲੇਰੀ ਕਲਿੰਟਨ ਜੋਅ ਬਿਡੇਨ ਦੇ ਹੱਕ ਵਿਚ ਉਤਰੀ ਹੈ, ਜੋ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰਾਸ਼ਟਰਪਤੀ ਚੋਣਾਂ ਵਿਚ ਟੱਕਰ ਦੇਣ ਲਈ ਦੌੜ ਵਿਚ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਹੋ ਰਹੀ ਇਕ ਟੀ.ਵੀ. ਚਰਚਾ ਦੌਰਾਨ ਹਿਲੇਰੀ ਕਲਿੰਟਨ ਨੇ ਜੋਅ ਬਿਡੇਨ ਦਾ ਪੱਖ ਲੈਂਦੇ ਹੋਏ ਇਸ ਬਾਰੇ ਦਸਿਆ।
File photo
ਹਿਲੇਰੀ ਨੇ ਟਰੰਪ ਦਾ ਨਾਂ ਤਾਂ ਨਹੀਂ ਲਿਆ ਪਰ ਇਸ ਕੌਮਾਂਤਰੀ ਮਹਾਂਮਾਰੀ ਨਾਲ ਨਜਿੱਠਣ ਵਿਚ ਰਾਸ਼ਟਰਪਤੀ ਦੇ ਰਵਈਏ ਉੱਤੇ ਹਮਲਾ ਕੀਤਾ ਅਤੇ ਉਨ੍ਹਾਂ ਦੀ ਤੁਲਨਾ ਵਿਚ ਉਪ-ਰਾਸ਼ਟਰਪਤੀ ਰਹਿ ਚੁੱਕੇ ਜੋਅ ਬਿਡੇਨ ਦੀ ਸਿਫ਼ਤ ਕੀਤੀ। ਬਿਡੇਨ ਦਾ ਕਹਿਣਾ ਹੈ ਕਿ ਜੇਕਰ ਉਹ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਇਕ ਮਹਿਲਾ ਨੂੰ ਉਪ ਰਾਸ਼ਟਰਪਤੀ ਬਣਾਉਣਗੇ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਨਵੰਬਰ ਵਿਚ ਹੋਣੀਆਂ ਹਨ।
ਬਿਡੇਨ ਨੂੰ ਹਿਲੇਰੀ ਦਾ ਸਮਰਥਨ ਇਸ ਗੱਲ ਵਲ ਇਸ਼ਾਰਾ ਕਰ ਰਿਹਾ ਹੈ ਕਿ ਪਾਰਟੀ ਦੀਆਂ ਵੱਖ-ਵੱਖ ਵਿਚਾਰਧਾਰਾਵਾਂ ਦੇ ਆਗੂ ਉਨ੍ਹਾਂ ਦੇ ਸਮਰਥਨ ਵਿਚ ਹਨ। ਇਸ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਹਾਊਸ ਸਪੀਕਰ ਨੈਨਸੀ ਪੇਲੋਸੀ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਆਦਿ ਬਿਡੇਨ ਦੇ ਸਮਰਥਨ ਵਿਚ ਜਨਤਕ ਤੌਰ 'ਤੇ ਆ ਚੁੱਕੇ ਹਨ। (ਪੀਟੀਆਈ)