
ਜਿੱਥੇ ਇਹ ਹਾਦਸਾ ਹੋਇਆ ਉਥੇ ਸਥਿਤ ਟੁੰਬਾ ਨੂੰ ਯਹੂਦੀ ਸਮਾਜ ਦੇ ਪਵਿੱਤਰ ਸਥਾਨਾਂ ਚੋਂ ਇੱਕ ਮੰਨਿਆ ਜਾਂਦਾ ਹੈ
ਯੇਰੂਸ਼ਲਮ: ਇਜ਼ਰਾਈਲ ਵਿੱਚ ਤਿਉਹਾਰ 'ਤੇ ਭਗਦੜ ਦੌਰਾਨ 44 ਲੋਕਾਂ ਦੀ ਮੌਤ ਹੋ ਗਈ ਅਤੇ ਲਗਭਗ 50 ਲੋਕਾਂ ਦੇ ਜ਼ਖਮੀ ਹੋਣ ਦੀ ਦਰਦਨਾਕ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮਾਉਂਟ ਮੇਰਨ 'ਚ ਲਾਗ ਓਮਰ (Lag B'Omer holiday) ਮਨਾਉਣ ਲਈ ਵਿਸ਼ਾਲ ਇਕੱਠ ਕੀਤਾ ਗਿਆ ਸੀ। ਟਾਈਮਜ਼ ਆਫ ਇਜ਼ਰਾਈਲ ਨੇ ਜ਼ਾਕਾ ਮੁਤਾਬਿਕ ਬਚਾਅ ਸੇਵਾ ਵਿੱਚ ਘੱਟੋ-ਘੱਟ 44 ਲੋਕ ਮਾਰੇ ਗਏ।
Israel stampede
ਮੈਗਨ ਡੇਵਿਡ ਐਡੋਮ ਨੇ ਕਿਹਾ ਕਿ ਪੈਰਾ ਮੈਡੀਕਲ 50 ਵਿਅਕਤੀਆਂ ਦਾ ਇਲਾਜ ਕਰ ਰਹੇ ਹਨ, ਜਿਨ੍ਹਾਂ ਵਿੱਚ ਘੱਟੋ ਘੱਟ 20 ਦੀ ਹਾਲਤ ਗੰਭੀਰ ਹੈ। ਬਚਾਅ ਕਰਮੀਆਂ ਨੇ ਕਿਹਾ ਕਿ 6 ਹੈਲੀਕਾਪਟਰ ਤੇ ਦਰਜਨਾਂ ਐਂਬੂਲੈਂਸ ਜ਼ਖਮੀਆਂ ਨੂੰ ਸਪੀਜੋਂ ਦੇ ਜ਼ੀਵ ਹਸਪਤਾਲ ਤੇ ਨਹਿਰੀਆ ਦੇ ਗਲੀਲ ਮੈਡੀਕਲ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ ਹਾਲਾਂਕਿ ਭਗਦੜ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
Israel stampede
ਇਹ ਹਾਦਸਾ ਜਿੱਥੇ ਹੋਇਆ ਉਥੇ ਸਥਿਤ ਟੁੰਬਾ ਨੂੰ ਯਹੂਦੀ ਸਮਾਜ ਦੇ ਪਵਿੱਤਰ ਸਥਾਨਾਂ 'ਚੋਂ ਇੱਕ ਮੰਨਿਆ ਜਾਂਦਾ ਹੈ। ਯਹੂਦੀ ਹਰ ਸਾਲ ਲਾੱਗ ਬੀ ਓਮਰ ਤਿਉਹਾਰ ਮਨਾਉਣ ਲਈ ਮੇਰਨ ਪਹੁੰਚਦੇ ਹਨ। ਇਹ ਤਿਉਹਾਰ ਅੱਗ ਜਲਾ ਕੇ ਮਨਾਇਆ ਜਾਂਦਾ ਹੈ ਅਤੇ ਲੋਕ ਇਸ ਅੱਗ ਦੇ ਦੁਆਲੇ ਪ੍ਰਾਰਥਨਾ ਕਰਦੇ ਹਨ। ਇਜ਼ਰਾਈਲੀ ਮੀਡੀਆ ਦੇ ਅਨੁਸਾਰ, ਵੀਰਵਾਰ ਦੀ ਰਾਤ ਨੂੰ ਇੱਕ ਲੱਖ ਲੋਕ ਲਾਗ ਬੀ ਓਮਰ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ।