America Indian engineer Death News: ਅਮਰੀਕਾ ਵਿੱਚ ਇੱਕ ਭਾਰਤੀ ਇੰਜੀਨੀਅਰ ਨੇ ਪਤਨੀ ਅਤੇ ਪੁੱਤਰ ਦਾ ਕੀਤਾ ਕਤਲ
Published : Apr 30, 2025, 10:59 am IST
Updated : Apr 30, 2025, 10:59 am IST
SHARE ARTICLE
Indian engineer in America kills wife and son Murder news
Indian engineer in America kills wife and son Murder news

America Indian engineer Death News: ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖ਼ੁਦ ਕੀਤੀ ਖ਼ੁਦਕੁਸ਼ੀ

Indian engineer in America kills wife and son Murder news: ਅਮਰੀਕਾ ਦੇ ਵਾਸ਼ਿੰਗਟਨ ਰਾਜ ਦੇ ਨਿਊਕੈਸਲ ਸ਼ਹਿਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਭਾਰਤੀ ਮੂਲ ਦੇ ਇੰਜੀਨੀਅਰ ਅਤੇ ਤਕਨੀਕੀ ਉੱਦਮੀ ਨੇ ਆਪਣੀ ਪਤਨੀ ਅਤੇ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਅਤੇ ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ (Indian engineer in America kills wife and son Muder News) ਲਈ। ਇਹ ਭਿਆਨਕ ਘਟਨਾ 24 ਅਪ੍ਰੈਲ ਨੂੰ ਉਸ ਦੇ ਘਰ ਵਾਪਰੀ, ਜਿਸ ਨੇ ਸਥਾਨਕ ਭਾਈਚਾਰੇ ਅਤੇ ਭਾਰਤ ਦੋਵਾਂ ਨੂੰ ਹੈਰਾਨ ਕਰ ਦਿੱਤਾ।

ਤੁਹਾਨੂੰ ਦੱਸ ਦੇਈਏ ਕਿ ਮ੍ਰਿਤਕ ਦੀ ਪਛਾਣ 57 ਸਾਲਾ ਹਰਸ਼ਵਰਧਨ ਐਸ. ਕਿੱਕੇਰੀ, ਉਨ੍ਹਾਂ ਦੀ ਪਤਨੀ 44 ਸਾਲਾ ਸ਼ਵੇਤਾ ਪੰਨਯਮ ਅਤੇ ਉਨ੍ਹਾਂ ਦੇ 14 ਸਾਲਾ ਪੁੱਤਰ ਵਜੋਂ ਹੋਈ ਹੈ। ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਕਿੰਗ ਕਾਉਂਟੀ ਸ਼ੈਰਿਫ਼ ਦੇ ਦਫ਼ਤਰ ਦੇ ਅਨੁਸਾਰ, 911 'ਤੇ ਕਾਲ ਮਿਲਣ ਤੋਂ ਬਾਅਦ, ਪੁਲਿਸ ਨਿਊਕੈਸਲ ਵਿੱਚ 129ਵੀਂ ਸਟਰੀਟ ਐਸਈ ਦੇ 7000 ਬਲਾਕ 'ਤੇ ਪਹੁੰਚੀ, ਜਿੱਥੇ ਉਨ੍ਹਾਂ ਨੂੰ ਤਿੰਨ ਲਾਸ਼ਾਂ ਮਿਲੀਆਂ। ਸ਼ੈਰਿਫ ਦੇ ਦਫ਼ਤਰ ਨੇ ਕਿਹਾ ਕਿ ਸ਼ਵੇਤਾ ਅਤੇ ਉਸ ਦੇ ਪੁੱਤਰ ਦੀ ਮੌਤ ਗੋਲੀਆਂ ਲੱਗਣ ਨਾਲ ਹੋਈ ਹੈ, ਜਦੋਂ ਕਿ ਹਰਸ਼ਵਰਧਨ ਦੀ ਮੌਤ ਨੂੰ ਖ਼ੁਦਕੁਸ਼ੀ ਮੰਨਿਆ ਜਾ ਰਿਹਾ ਹੈ।

ਇਸ ਪੂਰੇ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਸ ਜੋੜੇ ਦਾ ਛੋਟਾ ਪੁੱਤਰ ਇਸ ਘਟਨਾ ਵਿੱਚ ਬਚ ਗਿਆ।  ਤੁਹਾਨੂੰ ਦੱਸ ਦੇਈਏ ਕਿ ਹਰਸ਼ਵਰਧਨ ਮੂਲ ਰੂਪ ਵਿੱਚ ਕਰਨਾਟਕ ਦੇ ਮੰਡਿਆ ਜ਼ਿਲ੍ਹੇ ਦੇ ਕਿੱਕੇਰੀ ਪਿੰਡ ਦੇ ਰਹਿਣ ਵਾਲੇ ਸਨ।

( For more news apart from, ' Indian engineer in America kills wife and son Murder news' Stay tuned to Rozana Spokesman)

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement