ਪਾਕਿ 'ਚ ਫਸੇ 300 ਭਾਰਤੀ ਅੱਜ ਪਰਤਣਗੇ ਘਰ
Published : May 30, 2020, 8:05 am IST
Updated : May 30, 2020, 8:05 am IST
SHARE ARTICLE
File Photo
File Photo

ਭਾਰਤ ਨੇ ਪਾਕਿਸਤਾਨ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ 'ਚ ਫਸੇ ਅਪਣੇ ਤਿੰਨ ਸੌ ਨਾਗਰਿਕਾਂ ਨੂੰ ਘਰ ਪਰਤਣ ਦੀ ਆਗਿਆ ਦੇ ਦਿਤੀ ਹੈ।

ਇਸਲਾਮਾਬਾਦ, 29 ਮਈ : ਭਾਰਤ ਨੇ ਪਾਕਿਸਤਾਨ 'ਚ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ 'ਚ ਫਸੇ ਅਪਣੇ ਤਿੰਨ ਸੌ ਨਾਗਰਿਕਾਂ ਨੂੰ ਘਰ ਪਰਤਣ ਦੀ ਆਗਿਆ ਦੇ ਦਿਤੀ ਹੈ। ਪਾਕਿਸਤਾਨੀ ਮੀਡੀਆ ਰੀਪੋਰਟ 'ਚ ਇਹ ਜਾਣਕਾਰੀ ਦਿਤੀ ਗਈ ਹੈ ਕਿ ਉਨ੍ਹਾਂ ਦੀ ਵਾਪਸੀ ਸਨਿਚਰਵਾਰ ਨੂੰ ਵਾਹਗਾ ਸਰਹੱਦ ਰਾਹੀਂ ਹੋਵੇਗੀ।

ਅਟਾਰੀ-ਵਾਹਗਾ ਸਰਹੱਦ, ਜੋ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਤੋਂ ਬੰਦ ਹੈ, ਭਾਰਤੀਆਂ ਲਈ ਘਰ ਪਰਤਣ ਲਈ ਕੁੱਝ ਸਮੇਂ ਲਈ ਖੋਲ੍ਹ ਦਿਤੀ ਜਾਏਗੀ। ਇਸ ਤੋਂ ਪਹਿਲਾਂ ਇਹ ਸਰਹੱਦ ਕੁੱਝ ਸਮੇਂ ਭਾਰਤ 'ਚ ਫਸੇ ਪਾਕਿਸਤਾਨੀਆਂ ਦੀ ਵਾਪਸੀ ਲਈ ਖੋਲ੍ਹ ਦਿਤੀ ਗਈ ਸੀ। ਰੀਪੋਰਟ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਤੋਂ ਪਰਤੇ ਇਨ੍ਹਾਂ ਭਾਰਤੀਆਂ 'ਚੋਂ 80 ਕਸ਼ਮੀਰੀ ਵਿਦਿਆਰਥੀ ਲਾਹੌਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ 'ਚ ਵੀ ਪੜ੍ਹ ਰਹੇ ਹਨ। ਇਸ ਤੋਂ ਇਲਾਵਾ 10 ਭਾਰਤੀ ਇਸ ਸਮੇਂ ਇਸਲਾਮਾਬਾਦ ਅਤੇ 12 ਨਨਕਾਣਾ ਸਾਹਿਬ ਵਿਖੇ ਅਪਣੇ ਰਿਸ਼ਤੇਦਾਰਾਂ ਨਾਲ ਰਹਿ ਰਹੇ ਹਨ। ਕਰਾਚੀ ਅਤੇ ਸਿੰਧ ਦੇ ਹੋਰ ਥਾਵਾਂ 'ਤੇ ਲਗਭਗ 200 ਭਾਰਤੀ ਨਾਗਰਿਕ ਰਹਿ ਰਹੇ ਹਨ।

File photoFile photo

ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਨੇ ਇਨ੍ਹਾਂ ਨਾਗਰਿਕਾਂ ਦੇ ਹਲਫ਼ਨਾਮੇ 'ਚ ਦਸਤਖ਼ਤ ਕੀਤੇ ਹਨ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਘਰ ਪਰਤਣ ਦੀ ਆਗਿਆ ਦਿਤੀ ਗਈ ਹੈ। ਰਿਪੋਰਟ ਅਨੁਸਾਰ ਪਾਕਿਸਤਾਨ ਨੇ ਭਾਰਤੀ ਨਾਗਰਿਕਾਂ ਨੂੰ ਵਾਹਗਾ ਸਰਹੱਦ 'ਤੇ ਲਿਜਾਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸਾਰੇ ਤਿੰਨ ਸੌ ਲੋਕ  ਰਾਤ ਤਕ ਲਾਹੌਰ ਪਹੁੰਚ ਜਾਣਗੇ ਅਤੇ ਸਨਿਚਰਵਾਰ ਸਵੇਰੇ ਉਨ੍ਹਾਂ ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਭੇਜਿਆ ਜਾਵੇਗਾ।
ਮਹੱਤਵਪੂਰਨ ਗੱਲ ਇਹ ਹੈ ਕਿ ਤਾਲਾਬੰਦੀ ਕਾਰਨ ਭਾਰਤ ਚ ਫਸੇ 176 ਹੋਰ ਪਾਕਿਸਤਾਨੀ ਬੁੱਧਵਾਰ ਨੂੰ ਘਰ ਪਰਤੇ। ਉਹ ਅਟਾਰੀ-ਵਾਹਗਾ ਸਰਹੱਦ ਰਾਹੀਂ ਵਾਪਸ ਪਰਤੇ। ਇਹ ਸਾਰੇ ਲੋਕ ਪਿਛਲੇ ਦੋ ਮਹੀਨਿਆਂ ਤੋਂ ਭਾਰਤ ਵਿਚ ਫਸੇ ਹੋਏ ਸਨ। ਉਨ੍ਹਾਂ 'ਚੋਂ ਬਹੁਤ ਸਾਰੇ ਤੀਰਥ ਯਾਤਰੀ ਵੀਜ਼ਾ 'ਤੇ ਭਾਰਤ ਆਏ ਸਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Raja Warring LIVE | ਮੈਨੂੰ ਦੁੱਖ ਹੈ ਕਿ ਅੱਜ Goldy ਨੇ 'ਸਿਆਸੀ ਖ਼ੁਦ+ਕੁਸ਼ੀ' ਕਰ ਲਈ-ਰਾਜਾ ਵੜਿੰਗ | Latest News

01 May 2024 4:38 PM

Big Breaking: ਗੋਲਡੀ ਬਰਾੜ ਦਾ ਕਤਲ ? ਸਵੇਰ ਤੋਂ ਚੱਲ ਰਹੀਆਂ ਖ਼ਬਰਾਂ ਵਿਚਾਲੇ ਦੇਖੋ ਸਹੀ ਅਪਡੇਟ, ਵੇਖੋ LIVE

01 May 2024 4:12 PM

"ਬੰਦੇ ਬੰਦੇ ਦਾ ਫ਼ਰਕ ਹੁੰਦਾ" Dalveer Goldy ਦੇ AAP 'ਚ ਸ਼ਾਮਲ ਹੋਣ ਤੋਂ ਬਾਅਦ ਸੁਣੋ ਕੀ ਬੋਲੇ Partap Singh Bajwa

01 May 2024 2:17 PM

Roper 'ਚ Road Show ਕੱਢ ਰਹੇ Malvinder Kang ਨੇ ਠੋਕ ਕੇ ਕਿਹਾ ! ਸੁਣੋ ਲੋਕਾਂ ਦੀ ਜ਼ੁਬਾਨੀ

01 May 2024 12:16 PM

Vigilance Department ਦਾ Satnam Singh Daun ਨੂੰ ਨੋਟਿਸ, ਅਮਰੂਦ ਬਾਗ਼ ਘੁਟਾਲੇ ਨਾਲ ਜੁੜਿਆ ਮਾਮਲਾ..

01 May 2024 11:38 AM
Advertisement