ਹਾਲੇ ਖ਼ਤਰਾ ਨਹੀਂ ਟਲਿਆ, ਇਕ ਹੋਰ ਵੱਡੇ ਝਟਕੇ ਲਈ ਰਹੋ ਤਿਆਰ
Published : May 30, 2020, 5:55 am IST
Updated : May 30, 2020, 5:55 am IST
SHARE ARTICLE
WHO
WHO

ਵਿਸ਼ਵ ਸਿਹਤ ਸੰਗਠਨ ਦੀ ਚਿਤਾਵਨੀ

ਨਿਊਯਾਰਕ, 29 ਮਈ: ਅਮਰੀਕਾ ਵਿਚ ਕੁੱਝ ਦਿਨਾਂ ਤਕ ਕੋਰੋਨਾ ਵਾਇਰਸ ਦੇ ਕੇਸਾਂ ਵਿਚ ਕਮੀ ਆਉਣ ਤੋਂ ਬਾਅਦ ਮੁੜ ਤੋਂ ਤੇਜ਼ੀ ਆ ਗਈ ਹੈ। ਅਮਰੀਕਾ ਤੋਂ ਇਲਾਵਾ ਬ੍ਰਾਜ਼ੀਲ, ਰੂਸ ਅਤੇ ਰੂਸ (ਭਾਰਤ) ਵੀ ਇਸ ਦੇ ਹਾਟਸਪਾਟ ਬਣੇ ਹੋਏ ਹਨ। ਵੀਰਵਾਰ ਨੂੰ ਦੁਨੀਆਂ ਭਰ ਵਿਚ ਲਾਗ ਦੇ 1,16,300 ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਲਾਗ ਦੀ ਕੁੱਲ ਗਿਣਤੀ 60 ਲੱਖ ਦੇ ਨੇੜੇ ਪੁੱਜ ਗਈ ਹੈ।

ਪਿਛਲੇ 25 ਘੰਟਿਆਂ ਵਿਚ 5000 ਤੋਂ ਵੱਧ ਲੋਕਾਂ ਦੀ ਲਾਗ ਕਾਰਨ ਮੌਤ ਹੋ ਗਈ, ਜਿਸ ਕਾਰਨ ਹੁਣ ਕੁੱਲ ਮੌਤਾਂ ਦਾ ਅੰਕੜਾ ਵੱਧ ਕੇ 3,61,500 ਹੋ ਗਿਆ ਹੈ। ਜਾਨਸ ਹਾਪਕਿਨਜ਼ ਯੂਨੀਵਰਸਟੀ ਅਨੁਸਾਰ, ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਇਕ ਲੱਖ 1337 ਤਕ ਪਹੁੰਚ ਗਈ ਹੈ।
ਅਮਰੀਕਾ ਵਿਚ ਲਾਗ ਲੱਗੇ ਲੋਕਾਂ ਦੀ ਸੱਭ ਤੋਂ ਵੱਧ ਗਿਣਤੀ ਹੈ। ਇਥੇ 17 ਲੱਖ 12 ਹਜ਼ਾਰ 816 ਕੋਰੋਨਾ ਪਾਜ਼ੇਟਿਵ ਹਨ। ਇਸ ਤੋਂ ਬਾਅਦ ਬ੍ਰਾਜ਼ੀਲ ਦੂਜੇ ਸਥਾਨ 'ਤੇ ਹੈ, ਜਿਥੇ ਤਕਰੀਬਨ ਚਾਰ ਲੱਖ 12 ਹਜ਼ਾਰ ਲੋਕ ਲਾਗ ਲੱਗੇ ਹਨ।

File photoFile photo

ਰੂਸ ਤੀਜੇ ਨੰਬਰ 'ਤੇ ਹੈ। ਇਥੇ ਤਕਰੀਬਨ 3,80,000 ਲੋਕ ਲਾਗ ਲੱਗੇ ਹਨ। ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਅਧਿਕਾਰੀ, ਡੇਵਿਡ ਨੈਬਰੋ ਨੇ ਕਿਹਾ ਹੈ ਕਿ ਸਾਨੂੰ ਕੋਰੋਨਾ ਵਾਇਰਸ ਦੀ ਲਾਗ ਦੇ ਇਕ ਹੋਰ ਝਟਕੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ, “ਜਿਵੇਂ ਹੀ ਤਾਲਾਬੰਦੀ ਵਿਚ ਢਿੱਲ ਦਿਤੀ ਜਾਵੇਗੀ, ਕੋਰੋਨਾ ਲਾਗ ਦੇ ਮਾਮਲਿਆਂ 'ਚ ਤੇਜ਼ੀ ਆ ਸਕਦੀ ਹੈ, ਜਿਸ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ।''

ਜ਼ਿਕਰਯੋਗ ਹੈ ਕਿ ਭਾਰਤ ਵਿਚ ਕੋਰੋਨਾ ਵਾਇਸ ਕਰ ਕੇ ਹੋਈਆਂ ਮੌਤਾਂ ਦੀ ਗਿਣਤੀ ਚੀਨ ਨਾਲੋਂ ਵੱਧ ਗਈ ਹੈ। ਹਾਲਾਂਕਿ ਭਾਰਤ ਵਿਚ ਕੋਰੋਨਾ ਤੋਂ ਹੁਣ ਤਕ 4,706 ਲੋਕਾਂ ਦੀ ਮੌਤ ਹੋ ਚੁੱਕੀ ਹੈ, ਚੀਨ ਨੇ ਅਧਿਕਾਰਤ ਤੌਰ 'ਤੇ ਹੁਣ ਤਕ 4,638 ਮੌਤਾਂ ਦੀ ਪੁਸ਼ਟੀ ਕੀਤੀ ਹੈ।  (ਏਜੰਸੀਆਂ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement