
ਝਾਂਗ ਏਸ਼ੀਆ ਦੇ ਪਹਿਲੇ ਅਤੇ ਵਿਸ਼ਵ ਦੇ ਤੀਜੇ ਨੇਤਰਹੀਣ ਵਿਅਕਤੀ ਬਣ ਗਏ ਹਨ ਜਿਹਨਾਂ ਨੇ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਬੀਜਿੰਗ : ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜੇ ਕਿਸੇ ਵਿਚ ਕੁੱਝ ਕਰ ਦਿਖਾਉਣ ਦੀ ਤਾਕਤ ਹੋਵੇ ਤਾਂ ਉਹ ਕਰ ਹੀ ਜਾਂਦਾ ਹੈ ਫਿਰ ਚਾਹੇ ਉਹ ਵਿਅਕਤੀ ਸਰੀਰਕ ਤੌਰ 'ਤੇ ਕਮਜ਼ੋਰ ਹੀ ਕਿਉਂ ਨਾ ਹੋਵੇ। ਜੇ ਵਿਅਕਤੀ ਮਿਹਨਤ ਤੇ ਲਗਨ ਨਾਲ ਕੰਮ ਕਰੇ ਤਾਂ ਸਭ ਕੁੱਝ ਹਾਸਲ ਹੋ ਜਾਂਦਾ ਹੈ। ਅਜਿਹੇ ਹੌਂਸਲੇ ਦੀ ਤਾਜ਼ਾ ਉਦਾਹਰਨ ਇਕ ਨੇਤਰਹੀਣ ਵਿਅਕਤੀ ਨੇ ਪੇਸ਼ ਕੀਤੀ ਹੈ।
First blind Chinese mountaineer climbs Mount Everest
ਉਂਝ ਕਿਸੇ ਨੇਤਰਹੀਣ ਵਿਅਕਤੀ ਲਈ ਐਵਰੈਸਟ ਫਤਹਿ ਕਰਨ ਬਾਰੇ ਸੋਚਣਾ ਹੈਰਾਨ ਕਰ ਦਿੰਦਾ ਹੈ ਪਰ ਚੀਨ ਦੇ ਇਕ ਨੇਤਰਹੀਣ ਨਾਗਰਿਕ ਨੇ ਐਵਰੈਸਟ ਫਤਹਿ ਕਰ ਕੇ ਵਰਲਡ ਰਿਕਾਰਡ ਬਣਾ ਦਿੱਤਾ ਹੈ। ਚੀਨ ਦੇ ਝਾਂਗ ਹੋਂਗ ਨੇ ਐਵਰੈਸਟ ਚੋਟੀ 'ਤੇ ਚੜ੍ਹਨ ਵਿਚ ਸਫ਼ਲਤਾ ਹਾਸਲ ਕੀਤੀ ਹੈ। 46 ਸਾਲ ਦੇ ਝਾਂਗ ਹੋਂਗ ਨੇ 8,849 ਮੀਟਰ ਉੱਚੀ ਐਵਰੈਸਟ ਚੋਟੀ 'ਤੇ ਚੜ੍ਹ ਕੇ ਵਰਲਡ ਰਿਕਰਡ ਬਣਾ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਕ ਵਿਅਕਤੀ ਸੰਕਲਪ ਕਰ ਲਵੇ ਤਾਂ ਉਹ ਕੋਈ ਵੀ ਕੰਮ ਕਰ ਸਕਦਾ ਹੈ। 24 ਮਈ ਨੂੰ ਝਾਂਗ ਹੋਂਗ ਨੇ ਐਵਰੈਸਟ ਫਤਹਿ ਕੀਤਾ।
First blind Chinese mountaineer climbs Mount Everest
ਝਾਂਗ ਨੇ ਨੇਪਾਲ ਵੱਲੋਂ ਐਵਰੈਸਟ 'ਤੇ ਚੜ੍ਹਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਝਾਂਗ ਏਸ਼ੀਆ ਦੇ ਪਹਿਲੇ ਅਤੇ ਵਿਸ਼ਵ ਦੇ ਤੀਜੇ ਨੇਤਰਹੀਣ ਵਿਅਕਤੀ ਬਣ ਗਏ ਹਨ ਜਿਹਨਾਂ ਨੇ ਵਿਸ਼ਵ ਦੀ ਸਭ ਤੋਂ ਉੱਚੀ ਚੋਟੀ 'ਤੇ ਚੜ੍ਹਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਝਾਂਗ ਹੋਂਗ ਨੇ ਐਵਰੈਸਟ ਫਤਹਿ ਕਰਨ ਮਗਰੋਂ ਇਕ ਸਮਾਚਾਰ ਏਜੰਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਅਪਾਹਜ਼ ਹੋ ਜਾਂ ਫਿਰ ਤੁਸੀਂ ਇਕ ਸਧਾਰਨ ਵਿਅਕਤੀ ਹੋ। ਇਸ ਨਾਲ ਵੀ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੇ ਹੋ ਜਾਂ ਫਿਰ ਤੁਹਾਡੇ ਹੱਥ-ਪੈਰ ਨਹੀਂ ਹਨ।
First blind Chinese mountaineer climbs Mount Everest
ਕਿਸੇ ਵੀ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਹਾਂ, ਤੁਹਾਡੀ ਇੱਛਾ ਸ਼ਕਤੀ ਦ੍ਰਿੜ੍ਹ ਹੋਣੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ ਮਜ਼ਬੂਤ ਇੱਛਾ ਸ਼ਕਤੀ ਹੈ ਤਾਂ ਤੁਸੀਂ ਹਰ ਅਸੰਭਵ ਕੰਮ ਨੂੰ ਅੰਜਾਮ ਦੇ ਸਕਦੇ ਹੋ। ਝਾਂਗ ਹੋਂਗ ਨੇ ਦੱਸਿਆ ਕਿ ਜਦੋਂ ਉਹ 21 ਸਾਲ ਦੇ ਸਨ ਤਾਂ ਉਦੋਂ ਉਹਨਾਂ ਨੇ ਦੇਖਣ ਦੀ ਸਮਰੱਥਾ ਗਵਾ ਦਿੱਤੀ ਸੀ। ਉਹਨਾਂ ਦਾ ਜਨਮ ਦੱਖਣੀ-ਪੱਛਮੀ ਚੀਨ ਦੇ ਚੂੰਗਚੀਂਗ ਸ਼ਹਿਰ ਵਿਚ ਹੋਇਆ।
First blind Chinese mountaineer climbs Mount Everest
ਉਹਨਾਂ ਨੇ 24 ਮਈ ਨੂੰ ਐਵਰੈਸਟ ਫਤਹਿ ਕਰਨ ਵਿਚ ਸਫਲਤਾ ਹਾਸਲ ਕੀਤੀ। ਝਾਂਗ ਨਾਲ 3 ਗਾਈਡ ਵੀ ਸਨ ਜੋ ਵੀਰਵਾਰ ਨੂੰ ਬੇਸ ਕੈਂਪ ਵਾਪਸ ਆ ਚੁੱਕੇ ਹਨ। ਝਾਂਗ ਦੱਸਦੇ ਹਨ ਕਿ ਉਹ ਅਮਰੀਕਾ ਦੇ ਬਲਾਈਂਡ ਪਰਬਤਾਰੋਹੀ ਐਰਿਕ ਵੇਹੇਨਮੇਅਰ ਨੂੰ ਆਪਣਾ ਆਦਰਸ਼ ਮੰਨਦੇ ਹਨ, ਜਿਹਨਾਂ ਨੇ 2001 ਵਿਚ ਐਵਰੈਸਟ ਨੂੰ ਫਤਹਿ ਕੀਤਾ ਸੀ। ਐਰਿਕ ਵੇਹੇਨਮੇਅਰ ਨੇ ਆਪਣੇ ਗਾਈਡ ਕਵਿੰਗ ਜੀ ਦੇ ਦਿਸ਼ਾ ਨਿਰਦੇਸ਼ ਵਿਚ ਐਵਰੈਸਟ 'ਤੇ ਚੜ੍ਹਨ ਦੀ ਟ੍ਰੇਨਿੰਗ ਲਈ ਹੈ।